ਬਾਬਾ ਬਕਾਲਾ ਸਾਹਿਬ, (ਅਠੌਲਾ) - ਨਜ਼ਦੀਕੀ ਪਿੰਡ ਠੱਠੀਆਂ ਵਿਖੇ ਹਰਮਨ ਫਿਲਿੰਗ ਸਟੇਸ਼ਨ ਤੋਂ ਬੀਤੀ ਸ਼ਾਮ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰਿਆਂ ਵੱਲੋਂ ਗੋਲੀ ਚਲਾ ਕੇ 95 ਹਜ਼ਾਰ ਰੁਪਏ ਦੇ ਕਰੀਬ ਨਕਦੀ ਲੁੱਟਣ ਦੀ ਖਬਰ ਹੈ ।
ਜਾਣਕਾਰੀ ਅਨੁਸਾਰ ਹਰਮਨ ਫਿਲਿੰਗ ਸਟੇਸ਼ਨ ਠੱਠੀਆਂ ਵਿਖੇ ਬੀਤੀ ਸ਼ਾਮ 5 ਵਜੇ ਦੇ ਕਰੀਬ ਇਕ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰੇ ਪੁੱਜੇ ਅਤੇ ਉਨ੍ਹਾਂ ਨੇ ਉਥੇ ਮੌਜੂਦ ਕਰਿੰਦਿਆਂ ਪਾਸੋਂ ਜੋ ਵੀ ਕੁਝ ਹੈ ਸਭ ਕੁਝ ਦੇਣ ਦੀ ਮੰਗ ਕੀਤੀ, ਕਰਿੰਦਿਆਂ ਦੇ ਨੇ ਨਾਂਹ-ਨੁੱਕਰ ਕਰਨ 'ਤੇ ਇਕ ਮੋਟਰਸਾਈਕਲ ਸਵਾਰ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਜੈਨਾਥ ਪਾਲ ਪੁੱਤਰ ਇੰਦਰਪਾਲ ਵਾਸੀ ਅੰਮ੍ਰਿਤਸਰ ਜ਼ਖਮੀ ਹੋ ਗਿਆ ਅਤੇ ਉਸ ਦੇ ਪੈਰ 'ਤੇ ਗੋਲੀ ਦੇ ਸ਼ਰ੍ਹੇ ਵਜੇ, ਦੂਸਰੇ ਕਰਿੰਦੇ ਬਹਾਦਰ ਸਿੰਘ ਪੁੱਤਰ ਦੇਵੀ ਸਿੰਘ ਵਾਸੀ ਰਾਜਸਥਾਨ ਦੀ ਵੀ ਕੁੱਟਮਾਰ ਕੀਤੀ ਅਤੇ ਇੰਨੇ ਨੂੰ ਉਕਤ ਲੁਟੇਰਿਆਂ ਨੇ ਪੰਪ ਦੇ ਕਮਰੇ ਵਿਚੋਂ ਅਲਮਾਰੀ ਦਾ ਤਾਲਾ ਤੋੜ ਕੇ ਉਸ ਵਿਚੋਂ 95 ਹਜ਼ਾਰ ਰੁਪਏ ਦੇ ਕਰੀਬ ਨਕਦੀ ਲੁੱਟ ਲਈ ਅਤੇ ਫਰਾਰ ਹੋਣ ਵਿਚ ਸਫਲ ਹੋ ਗਏ । ਜ਼ਖਮੀ ਜੈਨਾਥ ਪਾਲ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ।
ਮੋਬਾਇਲ ਝਪਟ ਕੇ ਭੱਜਣ ਵਾਲਾ ਲੁਟੇਰਾ ਕਾਬੂ
NEXT STORY