ਅੰਮ੍ਰਿਤਸਰ, (ਇੰਦਰਜੀਤ)- ਪੰਜਾਬ ਸਰਕਾਰ ਦੇ ਖਜ਼ਾਨੇ ਦਾ ਕਮਾਊ ਪੁੱਤ ਮੰਨਿਆ ਜਾਣ ਵਾਲਾ ਐਕਸਾਈਜ਼ ਵਿਭਾਗ ਜਿਸ ਦੀ ਕਮਾਈ ਦੇ ਮੁੱਖ ਸਰੋਤ ਸ਼ਰਾਬ ਅਤੇ ਹੋਟਲ ਹਨ, ਦੇ ਖਜ਼ਾਨੇ 'ਤੇ ਬਾਹਰ ਦੀ ਸ਼ਰਾਬ ਨੇ ਪਾੜ ਲਾਉਣੀ ਸ਼ੁਰੂ ਕਰ ਦਿੱਤੀ ਹੈ। ਨਤੀਜਾ ਅੰਮ੍ਰਿਤਸਰ ਸਰਕਲ ਵਿਚ ਸ਼ਰਾਬ ਦੀਆਂ ਕੀਮਤਾਂ ਅੱਧੇ ਦੇ ਕਰੀਬ ਰਹਿ ਗਈਆਂ ਹਨ। ਉਦਾਹਰਣ ਦੇ ਤੌਰ 'ਤੇ ਜੇਕਰ ਇਕ ਬ੍ਰਾਂਡਿਡ ਕੈਟਾਗਰੀ ਤੇ ਮੱਧ ਕੀਮਤ ਦੀ ਸ਼ਰਾਬ, ਜਿਸ ਦੀ ਵਿਕਰੀ 650 ਰੁਪਏ ਨਿਸ਼ਚਿਤ ਕੀਤੀ ਗਈ ਹੈ ਤਾਂ ਇਸ ਸਮੇਂ ਉਸ ਦੀ ਠੇਕਿਆਂ 'ਤੇ ਸੇਲ ਹੀ 300-350 ਦੇ ਕਰੀਬ ਆ ਗਈ ਹੈ। ਦੂਜੇ ਪਾਸੇ ਪਹਿਲੀ ਅਤੇ ਦੂਜੀ ਸ਼੍ਰੇਣੀ ਦੀ ਸ਼ਰਾਬ ਵੀ 40 ਤੋਂ 60 ਫ਼ੀਸਦੀ ਹੇਠਾਂ ਵੱਲ ਵਿਕ ਰਹੀਆਂ ਹਨ। ਵੱਡੀ ਗੱਲ ਹੈ ਕਿ ਇੰਨੀ ਘੱਟ ਕੀਮਤ ਹੋਣ 'ਤੇ ਵੀ ਬਾਜ਼ਾਰ ਵਿਚ ਗਾਹਕ ਦੀ ਕਮੀ ਆ ਰਹੀ ਹੈ ਅਤੇ ਠੇਕੇਦਾਰਾਂ ਵੱਲੋਂ ਸੇਲ ਮੇਨਟੇਨ ਨਹੀਂ ਹੋ ਰਹੀ ਤੇ ਜੇਕਰ ਹਾਲਾਤ ਇਹੋ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਠੇਕੇਦਾਰਾਂ ਦਾ ਘਾਟਾ ਹੋਰ ਵੱਧ ਜਾਵੇਗਾ, ਜਿਸ ਨਾਲ ਰੈਵੇਨਿਊ 'ਤੇ ਵੀ ਮਾਰ ਪੈ ਸਕਦੀ ਹੈ।
ਸ਼ਰਾਬ ਦੀਆਂ ਕੀਮਤਾਂ ਦੇ ਬੁਰੀ ਤਰ੍ਹਾਂ ਟੁੱਟ ਜਾਣ ਕਾਰਨ ਠੇਕੇਦਾਰਾਂ ਦਾ ਘਾਟਾ 1 ਕਰੋੜ ਰੁਪਏ ਮਹੀਨੇ ਤੱਕ ਪਹੁੰਚ ਚੁੱਕਾ ਹੈ। ਇਸ ਤੋਂ ਵੀ ਵੱਡੀ ਗੱਲ ਹੈ ਕਿ ਇੰਨੇ ਵੱਡੇ ਘਾਟੇ ਦੇ ਬਾਵਜੂਦ ਸ਼ਰਾਬ ਦੀ ਸੇਲ ਵੱਧ ਨਹੀਂ ਰਹੀ। ਠੇਕੇਦਾਰਾਂ ਦਾ ਘਾਟਾ ਵੱਧ ਜਾਣ ਕਾਰਨ ਜੇਕਰ ਹਾਲਤ ਇਹੀ ਰਹੀ ਤਾਂ ਆਉਣ ਵਾਲੇ ਸਮੇਂ 'ਚ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੂੰ ਦਿੱਤੀਆਂ ਜਾਣ ਵਾਲੀਆਂ ਟੈਕਸ ਦੀਆਂ ਕਿਸ਼ਤਾਂ ਵੀ ਖਤਰੇ ਵਿਚ ਪਹੁੰਚ ਜਾਣਗੀਆਂ।
ਦੂਜੇ ਪ੍ਰਦੇਸ਼ ਤੇ ਚੰਡੀਗੜ੍ਹ
ਪੰਜਾਬ ਦੇ ਚੰਡੀਗੜ੍ਹ ਅਤੇ ਹਰਿਆਣਾ ਵਿਚ ਸ਼ਰਾਬ ਦੀਆਂ ਕੀਮਤਾਂ ਜੋ ਪਹਿਲਾਂ ਤੋਂ ਹੀ ਕਾਫ਼ੀ ਘੱਟ ਸਨ, ਕਾਰਨ ਵੀ ਪੰਜਾਬ ਵਿਚ ਚੰਡੀਗੜ੍ਹ ਅਤੇ ਹਰਿਆਣਾ ਤੋਂ ਆਉਣ ਵਾਲੀ ਸ਼ਰਾਬ ਲਿਆਉਣ ਵਾਲੇ ਆਪਣੇ ਸੈੱਲ ਬਣਾ ਚੁੱਕੇ ਸਨ। ਪਹਿਲੇ ਸਮੇਂ ਵਿਚ ਜਦੋਂ ਸ਼ਰਾਬ ਦੀ ਸਟੈਂਡਰਡ ਦੀ ਬੋਤਲ 650 ਰੁਪਏ ਕੀਤੀ ਸੀ ਤਦ 2 ਨੰਬਰ ਵਿਚ ਇਹੀ ਬੋਤਲ 250 ਰੁਪਏ ਵਿਚ ਉਪਰੋਕਤ ਸਥਾਨਾਂ ਤੋਂ ਆ ਜਾਂਦੀ ਸੀ ਅਤੇ ਇਸ ਵਿਚ 150 ਰੁਪਏ ਦਾ ਮੁਨਾਫਾ ਚੜ੍ਹਾ ਕੇ ਇਸ ਨੂੰ 400 ਰੁਪਏ ਵਿਚ ਵੇਚ ਦਿੱਤਾ ਜਾਂਦਾ ਸੀ ਅਤੇ ਖਪਤਕਾਰ ਨੂੰ 250 ਰੁਪਏ ਦੀ ਬੱਚਤ ਹੋ ਜਾਂਦੀ ਸੀ। ਵਰਤਮਾਨ ਸਮੇਂ 'ਚ ਜਦੋਂ ਠੇਕੇਦਾਰ ਨੇ ਹੀ ਇਸ ਦੀ ਕੀਮਤ 300 ਤੋਂ 350 ਰੁਪਏ ਕਰ ਦਿੱਤੀ ਹੈ ਤਾਂ ਬਾਹਰ ਤੋਂ ਆਉਣ ਵਾਲੀ ਸ਼ਰਾਬ ਵੀ 225 ਰੁਪਏ ਦੀ ਬੋਤਲ ਧੰਦੇਬਾਜ਼ ਨੂੰ ਮਿਲ ਜਾਂਦੀ ਹੈ ਅਤੇ 300 ਰੁਪਏ ਤੋਂ ਘੱਟ ਰੇਟ 'ਤੇ ਹੋਮ ਡਲਿਵਰੀ ਵੀ ਮਿਲ ਜਾਂਦੀ ਹੈ। ਅਜਿਹੇ ਹਾਲਾਤ ਵਿਚ ਠੇਕੇਦਾਰ ਵੱਲੋਂ ਕੀਤੀ ਗਈ ਘੱਟ ਕੀਮਤ ਵੀ ਕਿਸੇ ਮਤਲਬ ਨਹੀਂ ਆਉਂਦੀ।
ਵਿਭਾਗ ਦੀ ਭੂਮਿਕਾ
ਸ਼ਰਾਬ ਦੇ ਮਾਮਲਿਆਂ ਵਿਚ ਸਰਕਾਰ ਵੱਲੋਂ ਜ਼ਿਆਦਾਤਰ ਐਕਸਾਈਜ਼ ਵਿਭਾਗ ਦੀ ਭੂਮਿਕਾ ਨੂੰ ਦੇਖਿਆ ਜਾਵੇ ਤਾਂ ਪੂਰੀ ਕੋਸ਼ਿਸ਼ ਦੇ ਬਾਵਜੂਦ ਇਹ ਵਿਭਾਗ 2 ਨੰਬਰ ਦੀ ਸ਼ਰਾਬ ਨੂੰ ਫੜਨ ਵਿਚ ਕਾਮਯਾਬ ਨਹੀਂ ਹੋ ਰਿਹਾ। ਇਸ ਦਾ ਮੁੱਖ ਕਾਰਨ ਹੈ ਕਿ ਵਿਭਾਗ ਕੋਲ ਸੀਮਤ ਲੋਕ ਹੈ, ਜਦੋਂ ਕਿ ਸ਼ਰਾਬ ਦੇ ਧੰਦੇਬਾਜ਼ ਵੱਡੀ ਸੰਖਿਆ ਵਿਚ ਹਨ। ਦੂਜੇ ਪਾਸੇ 2 ਨੰਬਰ ਦੀ ਸ਼ਰਾਬ ਫੜਨ ਲਈ ਪੁਲਸ ਦੀ ਭੂਮਿਕਾ ਪੂਰੀ ਤਰ੍ਹਾਂ ਸ਼ੱਕੀ ਹੈ। ਆਪਣਾ ਨਾਂ ਨਾ ਦੱਸਣ ਦੀ ਸ਼ਰਤ 'ਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਅਤੇ ਸ਼ਰਾਬ ਦੇ ਠੇਕੇਦਾਰਾਂ ਨੇ ਕਿਹਾ ਕਿ ਪੁਲਸ ਵਾਲੇ 2 ਨੰਬਰ ਦੇ ਧੰਦੇਬਾਜ਼ਾਂ ਦੇ ਗਾਈਡ ਬਣ ਚੁੱਕੇ ਹਨ ਅਤੇ ਉਨ੍ਹਾਂ ਨੂੰ ਬਾਹਰ ਦੀ ਸ਼ਰਾਬ ਲਿਆਉਣ ਲਈ ਪੂਰਾ ਸਹਿਯੋਗ ਦਿੰਦੇ ਹਨ। ਸ਼ਰਾਬ ਦੇ ਗੈਰ-ਕਾਨੂੰਨੀ ਧੰਦੇਬਾਜ਼ ਐਕਸਾਈਜ਼ ਵਿਭਾਗ ਦੀਆਂ ਅੱਖਾਂ ਵਿਚ ਧੂੜ ਪਾ ਕੇ ਪੁਲਸ ਦੇ ਸਹਿਯੋਗ ਨਾਲ ਵੱਡੀ ਮਾਤਰਾ ਵਿਚ ਸ਼ਰਾਬ ਦੀ ਖੇਪ ਅੰਮ੍ਰਿਤਸਰ 'ਚ ਲਿਆਂਦੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਠੇਕੇਦਾਰ ਅਤੇ ਵਿਭਾਗ ਪੁਲਸ ਨੂੰ ਸੂਚਨਾ ਵੀ ਦੇ ਦਿੰਦੇ ਹਨ ਤਾਂ ਪੁਲਸ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ।
ਪਊਏ ਤੇ ਅਧੀਏ 'ਤੇ ਪੈ ਰਹੀ ਮਾਰ
ਸ਼ਰਾਬ ਦੀਆਂ ਕੀਮਤਾਂ ਦੇ ਡਿੱਗਣ 'ਤੇ ਸਿਰਫ ਸ਼ਰਾਬ ਦੀ ਬੋਤਲ ਦੇ ਹੀ ਰੇਟ ਘੱਟ ਹੋ ਰਹੇ, ਜਦੋਂ ਕਿ ਪਊਏ-ਅਧੀਏ ਖਰੀਦਣ ਵਾਲਿਆਂ 'ਤੇ ਅਜੇ ਵੀ 30 ਤੋਂ 40 ਫ਼ੀਸਦੀ ਦੀ ਮਾਰ ਪੈ ਰਹੀ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਸ਼ਰਾਬ ਦੀ ਬੋਤਲ 300 ਰੁਪਏ ਕੀਤੀ ਹੈ ਤਾਂ ਇਸ ਦਾ ਪਊਆ 150 ਰੁਪਏ ਵਿਚ ਮਿਲਦਾ ਹੈ। ਅਜਿਹੇ ਹਾਲਾਤ ਵਿਚ ਪਊਏ ਦੇ ਖਰੀਦਦਾਰ ਖਾਲੀ ਪਊਆ ਹੱਥ ਵਿਚ ਲੈ ਕੇ ਸ਼ਰਾਬ ਦੇ ਠੇਕਿਆਂ ਦੇ ਆਲੇ-ਦੁਆਲੇ ਮੰਡਰਾਉਣ ਲੱਗਦੇ ਹਨ, ਜਦੋਂ 4 ਗਾਹਕ ਇਕੱਠੇ ਹੋ ਜਾਂਦੇ ਹਨ ਤਾਂ 300 ਦੀ ਬੋਤਲ ਲੈ ਕੇ ਆਪਸ ਵਿਚ ਵੰਡ ਲੈਂਦੇ ਹਨ ਪਰ ਕਈ ਵਾਰ 2 ਅਤੇ 3 ਗਾਹਕ ਇਕੱਠੇ ਹੋ ਜਾਂਦੇ ਹਨ ਤਾਂ ਅਜਿਹੇ ਹਾਲਾਤ 'ਚ ਇਹ ਲੋਕ ਸਰਕਾਰ ਅਤੇ ਠੇਕੇਦਾਰਾਂ ਨੂੰ ਜੰਮ ਕੇ ਕੋਸਦੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਅਮੀਰ ਆਦਮੀ ਤਾਂ ਬੋਤਲ ਖਰੀਦ ਸਕਦਾ ਹੈ ਪਰ ਗਰੀਬ ਦੇ ਪਊਏ 'ਤੇ ਸਰਕਾਰ ਦਾ ਨਜ਼ਲਾ ਹਮੇਸ਼ਾ ਹੀ ਡਿੱਗਦਾ ਹੈ।
ਕੀ ਕਹਿੰਦੇ ਹਨ ਅਧਿਕਾਰੀ?
ਇਸ ਸਬੰਧੀ ਏ. ਈ. ਟੀ. ਸੀ.-1 ਤੇਜਬੀਰ ਸਿੰਘ ਸਿੱਧੂ, ਏ. ਈ. ਟੀ. ਸੀ.-2 ਮੈਡਮ ਰਾਜਵਿੰਦਰ ਕੌਰ ਤੇ ਈ. ਟੀ. ਓ. ਐਕਸਾਈਜ਼ ਸੁਖਵਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਵਿਭਾਗ ਠੇਕੇਦਾਰਾਂ ਵਿਚ ਕਈ ਵਾਰ ਪੂਲ ਕਰਵਾ ਚੁੱਕਾ ਹੈ ਤੇ ਅੱਗੇ ਵੀ ਇਸ ਦੀ ਕੋਸ਼ਿਸ਼ ਜਾਰੀ ਰਹੇਗੀ ਤਾਂ ਕਿ ਸਰਕਾਰ ਨੂੰ ਮਿਲਣ ਵਾਲੇ ਰੈਵੇਨਿਊ ਦਾ ਨੁਕਸਾਨ ਨਾ ਹੋਵੇ ਪਰ ਕੁਝ ਅਜਿਹੀਆਂ ਸਮੱਸਿਆਵਾਂ ਹਨ ਜੋ ਠੇਕੇਦਾਰ ਅਤੇ ਪੁਲਸ ਹੀ ਹੱਲ ਕਰ ਸਕਦੀ ਹੈ। ਫਿਲਹਾਲ ਵਿਭਾਗ
ਗੋਲੀ ਕਾਂਡ ਮਾਮਲੇ 'ਚ ਕੇਸ ਦਰਜ
NEXT STORY