ਲੁਧਿਆਣਾ (ਤਰੁਣ) : ਦੀਵਾਲੀ ਤੋਂ 2 ਦਿਨ ਪਹਿਲਾਂ ਲਾਟਰੀ ਦਾ ਧੰਦਾ ਕਰਨ ਵਾਲੇ ਦੁਕਾਨਦਾਰਾਂ 'ਤੇ ਪੁਲਸ ਦਾ ਕਹਿਰ ਟੁੱਟ ਪਿਆ। ਦੇਰ ਸ਼ਾਮ ਤੱਕ ਪੁਲਸ ਪਾਰਟੀ ਲਾਟਰੀ ਦੀਆਂ ਦੁਕਾਨਾਂ ਬੰਦ ਕਰਵਾਉਂਦੀ ਦਿਖਾਈ ਦਿੱਤੀ। ਪੁਲਸ ਨੇ ਕਈ ਦੁਕਾਨਾਂ ਦੇ ਸ਼ਟਰ ਤੋੜ ਦਿੱਤੇ ਅਤੇ ਚੈਕਿੰਗ ਕੀਤੀ। ਪੁਲਸ ਦੇ ਇਸ ਸਖਤ ਰਵੱਈਏ ਨਾਲ ਲਾਟਰੀ ਬਾਜ਼ਾਰ ਦੇ ਦੁਕਾਨਦਾਰਾਂ ਨੇ ਕਾਫੀ ਰੋਸ ਦਿਖਾਇਆ।
ਥਾਣਾ ਡਵੀਜ਼ਨ ਨੰਬਰ-1, 2, 3, 4 ਦੀ ਪੁਲਸ ਨੇ ਸਮਰਾਲਾ ਚੌਂਕ, ਘਾਹ ਮੰਡੀ, ਘੰਟਾ ਘਰ ਮਾਰਕਿਟ, ਦਰੇਸੀ, ਖੁੱਡ ਮੁਹੱਲਾ, ਕਿਲਾ ਮੁਹੱਲਾ, ਛਾਉਣੀ ਮੁਹੱਲਾ, ਰੇਖੀ ਸਿਨੇਮਾ, ਰੇਲਵੇ ਸਟੇਸ਼ਨ ਰੋਡ, ਲੋਕਲ ਬੱਸ ਅੱਡਾ, ਪੁਰਾਣੀ ਸਬਜ਼ੀ ਮੰਡੀ ਸਥਿਤ ਲਾਟਰੀ ਦੀਆਂ ਕਈ ਦੁਕਾਨਾਂ ਬੰਦ ਕਰਵਾਉਂਦੇ ਹੋਏ 18 ਤੋਂ ਜ਼ਿਆਦਾ ਕੇਸ ਦਰਜ ਕਰਦੇ ਹੋਏ ਹਜ਼ਾਰਾਂ ਦੀ ਨਕਦੀ ਬਰਾਮਦ ਕੀਤੀ ਹੈ। ਇਸ ਸਬੰਧੀ ਪੰਜਾਬ ਲਾਟਰੀ ਸਟਾਕਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਅਗਨੀਹੋਤਰੀ ਦਾ ਕਹਿਣਾ ਹੈ ਕਿ ਪੁਲਸ ਦੀ ਇਸ ਤਰ੍ਹਾਂ ਦੀ ਕਾਰਵਾਈ ਬਿਲਕੁਲ ਠੀਕ ਨਹੀਂ ਹੈ। ਦੀਵਾਲੀ ਤੋਂ 2 ਦਿਨ ਪਹਿਲਾਂ ਪੁਲਸ ਦੀ ਇਹ ਕਾਰਵਾਈ ਤੁਗਲਕੀ ਹੈ। ਪੁਲਸ ਨੇ ਕਈ ਦੁਕਾਨਾਂ ਦੇ ਤਾਲੇ ਤੋੜ ਕੇ ਚੈਕਿੰਗ ਕੀਤੀ ਹੈ। ਕਈ ਦੁਕਾਨਾਂ ਤੋਂ ਨਕਦੀ ਵੀ ਗਾਇਬ ਹੋਈ ਹੈ। ਪੁਲਸ ਦੇ ਇਸ ਕਹਿਰ ਦਾ ਕਈ ਮਾਸੂਮ ਸ਼ਿਕਾਰ ਹੋਏ ਹਨ।
ਸੋਨੀ ਸਮੇਤ 6 ਹਿੰਦੂ ਨੇਤਾਵਾਂ ਨੂੰ ਫਿਰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
NEXT STORY