ਭਵਾਨੀਗੜ੍ਹ (ਵਿਕਾਸ): ਭਵਾਨੀਗੜ੍ਹ 'ਚ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਇੱਕ ਨੌਜਵਾਨ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸ ਦਿਨ ਪਹਿਲਾਂ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਨੇੜਲੇ ਪਿੰਡ ਸੰਘਰੇੜੀ ਜਾਂਦੇ ਹੋਏ ਰਾਹ 'ਚੋਂ ਅਗਵਾ ਹੋਏ ਇੱਕ ਨੌਜਵਾਨ ਦੀ ਲਾਸ਼ ਨੂੰ ਪੁਲਸ ਨੇ 11 ਦਿਨਾਂ ਬਾਅਦ ਬਠਿੰਡਾ ਨੇੜੇ ਇੱਕ ਰਜਬਾਹੇ ’ਚੋਂ ਬਰਾਮਦ ਕੀਤਾ। ਪੁਲਸ ਨੇ ਮਾਮਲੇ ’ਚ ਮ੍ਰਿਤਕ ਨੌਜਵਾਨ ਦੀ ਪ੍ਰੇਮਿਕਾ ਉਸਦੇ ਭਰਾ ਸਮੇਤ ਚਾਰ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਇੱਕ ਮੋਟਰਸਾਇਕਲ ਤੋਂ ਇਲਾਵਾ ਘਟਨਾ ਨੂੰ ਅੰਜਾਮ ਦੇਣ ਲਈ ਵਰਤੇ ਹਥਿਆਰ ਬਰਾਮਦ ਕਰਕੇ ਫ਼ਰਾਰ ਪ੍ਰੇਮਿਕਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੋਟਰਸਾਈਕਲ-ਪਿੱਕਅਪ ਦੀ ਟੱਕਰ ’ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ,ਘਰ ’ਚ ਵਿਛੇ ਸੱਥਰ
ਜਾਂਚ ਅਧਿਕਾਰੀ ਅਤੇ ਪੁਲਸ ਚੌਂਕੀ ਘਰਾਚੋਂ ਦੇ ਇੰਚਾਰਜ ਐੱਸ.ਆਈ. ਕ੍ਰਿਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕੁੱਝ ਦਿਨ ਪਹਿਲਾਂ ਮੱਖਣ ਸਿੰਘ ਵਾਸੀ ਗੁਰਦਿਆਲਪੁਰਾ ਥਾਣਾ ਸਮਾਣਾ (ਪਟਿਆਲਾ) ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਦੇ ਹੀ ਰਹਿਣ ਵਾਲੇ ਉਸ ਦੇ ਦੋਸਤ ਰਾਮਜੀਤ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਜਾ ਰਿਹਾ ਹੈ ਤੇ ਉਹ ਵੀ ਉਸ ਦੇ ਨਾਲ ਚੱਲੇ। ਮੱਖਣ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੋਵੇਂ ਮੋਟਰਸਾਇਕਲ ’ਤੇ ਸਵਾਰ ਹੋ ਕੇ ਭਵਾਨੀਗੜ੍ਹ ਨੇੜੇ ਪਿੰਡ ਅਕਬਰਪੁਰ ਵਿਖੇ ਪਹੁੰਚੇ ਤਾਂ ਰਾਮਜੀਤ ਸਿੰਘ ਇੱਕ ਦੁਕਾਨ ’ਤੇ ਰੁੱਕ ਗਿਆ ਤੇ ਮੋਬਾਇਲ ਫ਼ੋਨ ’ਤੇ ਕਿਸੇ ਨਾਲ ਗੱਲਬਾਤ ਕਰਨ ਲੱਗ ਪਿਆ। ਇਸ ਦੌਰਾਨ ਮੋਟਰਸਾਇਕਲ ’ਤੇ ਲਲਕਾਰੇ ਮਾਰਦੇ ਆਏ 3 ਵਿਅਕਤੀਆਂ ਜਿਨ੍ਹਾਂ ਦੇ ਹੱਥਾਂ 'ਚ ਰਾਡਾਂ ਸਨ ਨੇ ਰਾਮਜੀਤ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਧਮਕੀਆਂ ਦਿੰਦੇ ਹੋਏ ਉਸਦੇ ਦੋਸਤ ਰਾਮਜੀਤ ਸਿੰਘ ਨੂੰ ਧੱਕੇ ਨਾਲ ਅਪਣੇ ਮੋਟਰਸਾਇਕਲ ’ਤੇ ਬਿਠਾ ਕੇ ਲੈ ਗਏ ਤੇ ਇੱਕ ਵਿਅਕਤੀ ਰਾਮਜੀਤ ਸਿੰਘ ਦਾ ਮੋਟਰਸਾਇਕਲ ਵੀ ਆਪਣੇ ਨਾਲ ਚੁੱਕ ਕੇ ਲੈ ਗਿਆ।
ਇਹ ਵੀ ਪੜ੍ਹੋ : ਸੰਨੀ ਦਿਓਲ ਦਾ ਪੱਤਰ ਬਣਿਆ ਚਰਚਾ ਦਾ ਵਿਸ਼ਾ, ਵਿਧਾਇਕ ਦੀ ਕੁੜੀ ਲਈ ਥਾਰ ਗੱਡੀ ਦੀ ਕੀਤੀ ਸੀ ਸਿਫਾਰਿਸ਼
ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ 7 ਅਗਸਤ ਨੂੰ ਅਰਸ਼ਦੀਪ ਸਿੰਘ ਵਾਸੀ ਸੰਘਰੇੜ੍ਹੀ ਅਤੇ ਸਰਬਜੀਤ ਕੌਰ ਵਾਸੀ ਗੁਰਦਿਆਲਪੁਰਾ ਖ਼ਿਲਾਫ਼ ਮਾਮਲਾ ਦਰਜ ਕਰਕੇ ਰਾਮਜੀਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਅਗਵਾ ਹੋਏ ਉਕਤ ਨੌਜਵਾਨ ਰਾਮਜੀਤ ਸਿੰਘ ਦੀ ਬੁੱਧਵਾਰ ਨੂੰ ਲਾਸ਼ ਪੁਲਸ ਨੂੰ ਬਠਿੰਡਾ ਦੇ ਬੰਗੀ ਨਿਹਾਲ ਸਿੰਘ ਵਾਲਾ ਕੋਲੋਂ ਇੱਕ ਰਜਬਾਹੇ 'ਚੋਂ ਮਿਲੀ। ਪੁਲਸ ਨੇ ਮਾਮਲੇ 'ਚ ਅਰਸ਼ਦੀਪ ਸਿੰਘ ਵਾਸੀ ਸੰਘਰੇੜ੍ਹੀ, ਗੁਰਦੀਪ ਸਿੰਘ ਵਾਸੀ ਭੂਰੇ ਕੁੱਬੇ ਜ਼ਿਲ੍ਹਾ ਬਰਨਾਲਾ ਅਤੇ ਸੋਨੀ ਸਿੰਘ ਵਾਸੀ ਸੇਰੋਂ ਨੂੰ ਗ੍ਰਿਫ਼ਤਾਰ ਕਰਦਿਆਂ ਉਨ੍ਹਾਂ ਕੋਲੋਂ ਮ੍ਰਿਤਕ ਦਾ ਮੋਟਰਸਾਇਕਲ ਅਤੇ ਕਤਲ ਕਰਨ ਵਾਲੇ ਹਥਿਆਰ ਵੀ ਬਰਮਾਦ ਕੀਤੇ। ਪੁਲਸ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਸਰਬਜੀਤ ਕੌਰ ਗੁਰਦਿਆਲਪੁਰਾ ਵਿਖੇ ਵਿਆਹੀ ਹੋਈ ਸੀ ਤੇ ਰਾਮਜੀਤ ਸਿੰਘ ਜਦੋਂ ਸਰਬਜੀਤ ਕੌਰ ਨੂੰ ਮਿਲਣ ਲਈ ਉਸ ਦੇ ਪੇਕੇ ਪਿੰਡ ਸੰਘਰੇੜ੍ਹੀ ਆਉਂਦਾ ਤਾਂ ਉਹ ਸਰਬਜੀਤ ਕੌਰ ਦੇ ਭਰਾ ਅਰਸ਼ਦੀਪ ਸਿੰਘ ਨੂੰ ਧਮਕਾਉਂਦਾ ਸੀ ਤੇ ਤੰਗ ਪਰੇਸ਼ਾਨ ਵੀ ਕਰਦਾ ਸੀ। ਜਿਸ ਕਾਰਨ ਉਨ੍ਹਾਂ ਨੇ ਉਸਦਾ ਕਤਲ ਕਰਕੇ ਉਸਦੀ ਲਾਸ਼ ਨੂੰ ਟਿਕਾਣੇ ਲਾਉਣ ਲਈ ਨਹਿਰ ਵਿੱਚ ਸੁੱਟ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ’ਤੇ ਕੋਰੋਨਾ ਦਾ ਸਾਇਆ, ਹੁਣ ਬਾਲਿਆਂਵਾਲੀ ਸਰਕਾਰੀ ਸਕੂਲ ਦੀਆਂ ਬੱਚੀਆਂ ਆਈਆਂ ਪਾਜ਼ੇਟਿਵ
ਜਾਂਚ ਅਧਿਕਾਰੀ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਰਾਮਜੀਤ ਸਿੰਘ ਦੀ ਲਾਸ਼ ਮਿਲਣ ਤੋਂ ਬਾਅਦ ਪੁਲਸ ਨੇ ਮਾਮਲੇ 'ਚ ਪਹਿਲਾਂ ਦਰਜ ਕੀਤੇ ਮੁਕੱਦਮੇ ਦੀਆਂ ਧਾਰਾਵਾਂ 'ਚ ਆਈ.ਪੀ.ਸੀ ਦੀ ਧਾਰਾ 302 ਨੂੰ ਜੋੜ ਕੇ ਜੁਰਮ ਵਿੱਚ ਵਾਧਾ ਕੀਤਾ ਹੈ। ਮ੍ਰਿਤਕ ਰਾਮਜੀਤ ਸਿੰਘ ਗਰੀਬ ਪਰਿਵਾਰ ਨਾਲ ਸਬੰਧਤ ਤੇ ਅਜੇ ਵਿਆਹਿਆ ਨਹੀਂ ਸੀ ਜਦੋਂਕਿ ਸਰਬਜੀਤ ਕੌਰ ਦੋ ਬੱਚਿਆਂ ਦੀ ਮਾਂ ਹੈ।
ਇਹ ਵੀ ਪੜ੍ਹੋ : ਸਾਨੂੰ ਸਸਪੈਂਡ ਦੀ ਕੋਈ ਪ੍ਰਵਾਹ ਨਹੀਂ, ਚਾਹੇ ਫਾਂਸੀ ਲੱਗ ਜਾਵੇ ਅਸੀਂ ਸਦਨ ਨਹੀਂ ਚੱਲਣ ਦੇਵਾਂਗੇ: ਪ੍ਰਤਾਪ ਬਾਜਵਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ?
ਪੰਜਾਬ ਦੇ ਦੋ ਪੁਲਸ ਅਧਿਕਾਰੀਆਂ ਨੂੰ ਮਿਲੇਗਾ ਗ੍ਰਹਿ ਮੰਤਰੀ ਮੈਡਲ ਫਾਰ ਐਕਸੀਲੈਂਸ ਇਨਵੈਸਟੀਗੇਸ਼ਨ
NEXT STORY