ਘਨੌਲੀ, (ਸ਼ਰਮਾ)- ਬੀਤੀ ਦੇਰ ਸ਼ਾਮ ਦਲਿਤ ਬਸਤੀ ਘਨੌਲੀ ਬੇਗਮਪੁਰਾ ਵਿਖੇ ਦੁਕਾਨ ਅੰਦਰ ਬੈਠੇ ਇਕ ਨੌਜਵਾਨ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਘਨੌਲੀ ਚੌਕੀ ਦੇ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਗਦੀਪ ਸਿੰਘ ਉਰਫ ਮਨੀ ਪੁੱਤਰ ਮੰਗਾ ਸਿੰਘ ਵਾਸੀ ਦਲਿਤ ਬਸਤੀ ਘਨੌਲੀ ਬੇਗਮਪੁਰਾ ਦੇ ਪਿਤਾ ਦੀ ਪਿੰਡ ’ਚ ਹੀ ਕਰਿਆਨੇ ਦੀ ਦੁਕਾਨ ਹੈ। ਬੀਤੀ ਸ਼ਾਮ 7.30 ਦੇ ਕਰੀਬ ਉਕਤ ਨੌਜਵਾਨ ਦਾ ਪਿਤਾ ਉਸ ਨੂੰ ਦੁਕਾਨ ’ਤੇ ਬਿਠਾ ਕੇ ਖੁਦ ਘਰ ਚਲਾ ਗਿਆ।
ਜਦੋਂ ਪਿੰਡ ਦਾ ਹੀ ਲਡ਼ਕਾ ਦੁਕਾਨ ’ਤੇ ਸਾਮਾਨ ਲੈਣ ਲਈ ਗਿਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਦਾ ਅੱਧਾ ਸ਼ਟਰ ਬੰਦ ਹੈ ਤੇ ਅੰਦਰ ਖੂਨ ਨਾਲ ਲਥਪਥ ਲਾਸ਼ ਪਈ ਹੈ। ਉਸ ਨੇ ਤੁਰੰਤ ਇਸ ਸਬੰਧੀ ਪਰਿਵਾਰਕ ਮੈਬਰਾਂ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੇ ਘਰਦਿਅਾਂ ਨੇ ਦੇਖਿਆ ਤਾਂ ਅੰਦਰ ਮਨੀ ਦੀ ਹੀ ਲਾਸ਼ ਪਈ ਸੀ।
ਉਧਰ, ਸੂਚਨਾ ਮਿਲਣ ’ਤੇ ਘਨੌਲੀ ਚੌਕੀ ਪੁਲਸ ਡੀ. ਐੱਸ. ਪੀ. ਆਰ. ਰੂਪਨਗਰ ਗੁਰਵਿੰਦਰ ਸਿੰਘ ਦੀ ਅਗਵਾਈ ’ਚ ਮੌਕੇ ’ਤੇ ਪਹੁੰਚ ਗਈ, ਜਿਨ੍ਹਾਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਲਈ ਪਹੁੰਚਾਇਆ। ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਸ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ। ਇਸ ਘਟਨਾ ਕਾਰਨ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਪੁਲਸ ਨੇ 12 ਘੰਟਿਅਾਂ ’ਚ ਸੁਲਝਾਈ ਗੁੱਥੀ; ਸਾਲੇ ਸਣੇ 3 ਗ੍ਰਿਫਤਾਰ
ਰੂਪਨਗਰ, (ਵਿਜੇ)-ਪੁਲਸ ਨੇ ਕਤਲ ਕਾਂਡ ਦੀ ਗੁੱਥੀ 12 ਘੰਟੇ ’ਚ ਸੁਲਝਾਉਂਦੇ ਹੋਏ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਕਪਤਾਨ (ਜਾਂਚ) ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਜਗਦੀਪ ਸਿੰਘ ਦਾ ਪ੍ਰੇਮ ਵਿਆਹ/ਕੋਰਟ ਮੈਰਿਜ ਆਪਣੇ ਹੀ ਪਿੰਡ ਬੇਗਮਪੁਰ ਦੀ ਲਡ਼ਕੀ ਸੁਖਵਿੰਦਰ ਕੌਰ ਪੁੱਤਰੀ ਕੁਲਵੰਤ ਸਿੰਘ ਨਾਲ ਹੋਇਆ ਸੀ। ਵਿਆਹ ਮਗਰੋਂ ਇਹ ਦੋਵੇਂ ਦੋ ਸਾਲ ਪਿੰਡ ਤੋਂ ਕਿਤੇ ਦੂਰ ਰਹੇ ਕਿਉਂਕਿ ਲਡ਼ਕੀ ਦੇ ਘਰਵਾਲੇ ਇਸ ਵਿਆਹ ਨਾਲ ਸਹਿਮਤ ਨਹੀਂ ਸਨ। ਦੋ ਸਾਲ ਬਾਅਦ ਇਹ ਦੋਵੇਂ ਪਿੰਡ ’ਚ ਰਹਿਣ ਲੱਗ ਪਏ। ਜਦੋਂ ਜਗਦੀਪ ਆਪਣੇ ਸਹੁਰੇ ਘਰ ਦੇ ਨੇਡ਼ਿਓਂ ਨਿਕਲਦਾ ਸੀ ਤਾਂ ਉਸਦੇ ਸਾਲੇ ਉਸ ਨਾਲ ਗਾਲੀ-ਗਲੋਚ ਕਰਦੇ ਅਤੇ ਇਹ ਦੋਵੇਂ ਸੁਖਵਿੰਦਰ ਕੌਰ ਦੇ ਵਿਚਾਲੇ ਵਾਲੇ ਭਰਾ ਹਰਦੀਪ ਸਿੰਘ ਨੂੰ ਬਹੁਤ ਹੀ ਰੜਕਦੇ ਸੀ। ਇਸੇ ਕਾਰਨ ਬੀਤੀ ਰਾਤ ਹਰਦੀਪ ਸਿੰਘ ਨੇ ਸੁਖਦਰਸ਼ਨ ਸਿੰਘ ਉਰਫ ਗੋਲਾ ਪੁੱਤਰ ਨੇਕਰਾਮ ਨਿਵਾਸੀ ਬੇਗਮਪੁਰਾ ਅਤੇ ਜਸਵੀਰ ਸਿੰਘ ਉਰਫ ਮਿੱਠੂ ਪੁੱਤਰ ਅਮਰਜੀਤ ਸਿੰਘ ਨਾਲ ਸਲਾਹ ਕਰ ਕੇ ਮੌਕਾ ਪਾ ਕੇ ਜਗਦੀਪ ਸਿੰਘ ਨੂੰ ਦੁਕਾਨ ’ਤੇ ਫੜ੍ਹ ਲਿਆ ਅਤੇ ਸ਼ਟਰ ਹੇਠਾਂ ਕਰ ਕੇ ਉਸ ’ਤੇ ਕਿਰਪਾਨਾਂ ਨਾਲ ਹਮਲਾ ਕਰ ਕੇ ਮਾਰ ਦਿੱਤਾ। ਪੁਲਸ ਨੇ ਹਰਦੀਪ ਸਿੰਘ, ਸੁਖਦਰਸ਼ਨ ਸਿੰਘ ਅਤੇ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿੰਡ ਨਾਗਰਾ ਦੀ ਸਰਕਾਰੀ ਡਿਸਪੈਂਸਰੀ 'ਚ ਮਨਾਇਆ ਗਿਆ ਕੌਮੀ ਪੋਸ਼ਣ ਦਿਵਸ
NEXT STORY