ਫਗਵਾੜਾ (ਹਰਜੋਤ) : ਲਵਲੀ ਯੂਨੀਵਰਸਿਟੀ ਦੇ ਇਕ ਬੀ.ਟੈੱਕ. ਦੇ ਵਿਦਿਆਰਥੀ ਨੇ ਹੋਸਟਲ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਜਿਸ ਦੀ ਪਛਾਣ ਸੋਮਾ ਵੈਨਕਾਤਾ ਭਾਰਥ ਕੁਮਾਰ (20) ਪੁੱਤਰ ਸੁਨੀਲ ਵਸੁਲੂ ਵਾਸੀ ਆਂਧਰਾ ਪ੍ਰਦੇਸ਼ ਵਜੋਂ ਹੋਈ ਹੈ। ਮੌਕੇ 'ਤੇ ਪੁੱਜੇ ਸਤਨਾਮਪੁਰਾ ਪੁਲਸ ਦੇ ਐੱਸ.ਐੱਚ.ਓ. ਉਂਕਾਰ ਸਿੰਘ ਬਰਾੜ ਤੇ ਚਹੇੜੂ ਚੌਂਕੀ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਬੀ.ਟੈੱਕ 7ਵੇਂ ਸਮੈਸਟਰ ਦਾ ਵਿਦਿਆਰਥੀ ਸੀ ਅਤੇ ਕਿਸੇ ਗੱਲ ਤੋਂ ਪ੍ਰੇਸ਼ਾਨ ਸੀ। ਉਸ ਨੇ ਆਪਣੀ ਪ੍ਰੇਸ਼ਾਨੀ ਦਾ ਜ਼ਿਕਰ ਆਪਣੇ ਇਕ ਦੋਸਤ ਕੋਲ ਸਵੇਰੇ 3.38 ਵਜੇ ਭੇਜੇ ਵੱਟਸਐੱਪ ਮੈਸੇਜ 'ਚ ਕੀਤਾ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਇਤਲਾਹ ਦੇਣ 'ਤੇ ਉਸ ਦੇ ਮ੍ਰਿਤਕ ਸਰੀਰ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਿਆ ਗਿਆ ਹੈ ਅਤੇ ਇਸ ਸਬੰਧੀ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਦਿੱਤੇ ਜਾਣ ਵਾਲੇ ਬਿਆਨਾ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਮਾਂ ਦੇ ਅਗਵਾਹ ਹੋਣ ਦੀ ਸ਼ਿਕਾਇਤ ਲੈ ਕੇ ਥਾਣੇ ਪੁੱਜੀਆਂ ਦੋ ਮਾਸੂਮ ਬੱਚੀਆਂ
NEXT STORY