ਲੁਧਿਆਣਾ,(ਨਰਿੰਦਰ): ਕੋਰੋਨਾ ਵਾਇਰਸ ਦੇ ਦੁਨੀਆ ਭਰ 'ਚ ਵੱਧ ਰਹੇ ਪਾਜ਼ੇਟਿਵ ਮਾਮਲਿਆਂ ਕਾਰਨ ਹਰ ਪਾਸੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਲੁਧਿਆਣਾ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਹਰ ਰੋਜ਼ ਜ਼ਿਆਦਾ ਗਿਣਤੀ 'ਚ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ। ਅੱਜ ਲੁਧਿਆਣਾ 'ਚ ਕੋਰੋਨਾ ਦੇ 19 ਹੋਰ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਕਾਰਨ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਰਕਰਾਰ ਹੈ। ਇਸ ਦੇ ਨਾਲ ਹੀ ਇਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 480 ਹੋ ਗਈ ਹੈ।
ਦੱਸਣਯੋਗ ਹੈ ਕਿ ਲੁਧਿਆਣਾ 'ਚ ਹੁਣ ਤਕ ਕੋਰੋਨਾ ਕਾਰਨ 13 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਦੇ 139 ਮਰੀਜ਼ ਸ਼ਹਿਰ 'ਚ ਦਾਖਲ ਹਨ ਅਤੇ 251 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਆਪਣੇ ਘਰ ਵਾਪਸ ਪਰਤ ਚੁਕੇ ਹਨ। ਲੁਧਿਆਣਾ 'ਚ ਬਾਹਰਲੇ ਜ਼ਿਲੇ ਅਤੇ ਸੂਬਿਆਂ ਦੇ ਕੋਰੋਨਾ ਨਾਲ ਸਬੰਧਿਤ 10 ਲੋਕਾਂ ਦੀ ਮੌਤ ਹੋ ਚੁਕੀ ਹੈ।
ਝੋਨੇ ਦੀ ਲਵਾਈ ਲਈ ਕਿਸਾਨਾਂ ਨੂੰ ਚੁੱਕਣੀ ਪੈਂਦੀ ਹੈ ਕੋਰੋੜਾਂ ਰੁਪਏ ਦੇ ਆਰਥਿਕ ਬੋਝ ਦੀ ਪੰਡ
NEXT STORY