ਲੁਧਿਆਣਾ,(ਸਹਿਗਲ)-ਪੰਜਾਬ ’ਚ ਕੋਰੋਨਾ ਵਾਇਰਸ ਦੇ ਕੇਸ ਚਾਹੇ ਹੀ ਘੱਟ ਹੋ ਰਹੇ ਹੋਣ ਪਰ ਜ਼ਿਲਾ ਲੁਧਿਆਣਾ ਵਿਚ ਇਸ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। ਸੂਬੇ ਵਿਚ ਜ਼ਿਲੇ ਦਾ ਨੰਬਰ ਪਹਿਲੇ ਸਥਾਨ ’ਤੇ ਆਉਂਦਾ ਹੈ, ਜਿੱਥੇ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਅਤੇ ਮੌਤ ਦਰ ਵੀ ਸਭ ਤੋਂ ਜ਼ਿਆਦਾ ਰਹੀ। ਪੰਜਾਬ ਵਿਚ ਹੁਣ ਤੱਕ 1,61,383 ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ ਹੀ 35 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿਚ ਮੌਤ ਦਰ 3.18 ਫੀਸਦੀ ਦੇ ਆਸ-ਪਾਸ ਹੈ, ਜਦੋਂਕਿ ਜ਼ਿਲੇ ਵਿਚ ਹੁਣ ਤੱਕ 24,132 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 944 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਥੇ ਮਰੀਜ਼ਾਂ ਦੀ ਮੌਤ ਦਰ 3.91 ਫੀਸਦੀ ਹੈ। ਜੇਕਰ ਦੂਜੇ ਜ਼ਿਲਿਆਂ ਜਾਂ ਰਾਜਾਂ ਤੋਂ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਜੋੜ ਦਿੱਤੀ ਜਾਵੇ ਤਾਂ ਜ਼ਿਲੇ ਦੇ ਹਸਪਤਾਲਾਂ ’ਚ ਹੁਣ ਤੱਕ 27,660 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 1363 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਜਿੱਥੋਂ ਤੱਕ ਮੌਤ ਦਰ ਦਾ ਸਵਾਲ ਹੈ ਤਾਂ ਇਹ 4.92 ਫੀਸਦੀ ਬਣਦੀ ਹੈ। ਕੱਲ ਪੰਜਾਬ ਵਿਚ 19 ਮਰੀਜ਼ਾਂ ਦੀ ਮੌਤ ਹੋਈ। ਇਨ੍ਹਾਂ ’ਚੋਂ 10 ਲੁਧਿਆਣਾ ਦੇ ਹਸਪਤਾਲਾਂ ਵਿਚ ਦਾਖਸ ਸਨ। ਅੱਜ ਵੀ ਸੂਬੇ ਵਿਚ 18 ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚੋਂ 5 ਸਥਾਨਕ ਹਸਪਤਾਲਾਂ ’ਚ ਦਾਖਲ ਸਨ। ਰਾਜ ਵਿਚ 40 ਮਰੀਜ਼ਾਂ ਦੀ ਗਿਣਤੀ ਤੋਂ ਇਲਾਵਾ ਮ੍ਰਿਤਕ ਮਰੀਜ਼ਾਂ ਦੇ ਅੰਕੜਿਆਂ ਵਿਚ ਵੀ ਜ਼ਿਲੇ ਦਾ ਪਹਿਲਾ ਨੰਬਰ ਹੈ। ਅਧਿਕਾਰੀ ਚਾਹੁੰਦੇ ਹੋਏ ਵੀ ਇਸ ’ਤੇ ਕੋਈ ਪਾਬੰਦੀ ਨਹੀਂ ਰੱਖ ਸਕੇ ਹਨ।
ਜਲੰਧਰ ਵਿਚ ਹੁਣ ਤੱਕ 19,267 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 608 ਮਰੀਜ਼ਾਂ ਦੀ ਮੌਤ ਹੋਈ ਹੈ। ਉਥੇ ਮੌਤ ਦਰ 3.15 ਫੀਸਦੀ ਹੈ। ਅੰਮ੍ਰਿਤਸਰ ’ਚ ਹੁਣ ਤੱਕ 14069 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 533 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਮੌਤ ਦਰ 3.78 ਫੀਸਦੀ ਦੇ ਆਸ ਪਾਸ ਹੈ। ਇਸੇ ਤਰ੍ਹਾਂ ਪਟਿਆਲਾ ’ਚ 15317 ਪਾਜ਼ੇਟਿਵ ਮਰੀਜ਼ਾਂ ’ਚੋਂ 459 ਦੀ ਮੌਤ ਹੋਈ ਹੈ। ਉਥੇ ਮੌਤ ਦਰ 2.99 ਫੀਸਦੀ ਹੈ। ਇਸੇ ਤਰ੍ਹਾਂ ਐੱਸ. ਏ. ਐੱਸ. ਨਗਰ ਵਿਚ 17203 ਪਾਜ਼ੇਟਿਵ ਮਰੀਜ਼ ਸਾਹਮਣੇਆ ਚੁੱਕੇ ਹਨ। ਇਨ੍ਹਾਂ ’ਚੋਂ 318 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਮੌਤ ਦਰ 1.84 ਫੀਸਦੀ ਦੇ ਆਸ-ਪਾਸ ਹੈ।
ਜ਼ਿਲੇ ’ਚ ਕੋਰੋਨਾ ਨਾਲ 5 ਮਰੀਜ਼ਾਂ ਦੀ ਮੌਤ, 71 ਪਾਜ਼ੇਟਿਵ
ਪਿਛਲੇ 24 ਘੰਟਿਆਂ ਦੌਰਾਨ ਜ਼ਿਲੇ ’ਚ ਕੋਰੋਨਾ ਵਾਇਰਸ ਕਾਰਨ 5 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 71 ਪਾਜ਼ੇਟਿਵ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 55 ਮਰੀਜ਼ ਜ਼ਿਲੇ ਦੇ, ਜਦੋਂਕਿ 16 ਦੂਜੇ ਜ਼ਿਲਿਆਂ ਆਦਿ ਨਾਲ ਸਬੰਧਤ ਹਨ। ਸਿਹਤ ਅਧਿਕਾਰੀਆਂ ਮੁਤਾਬਕ ਜ਼ਿਨ੍ਹਾਂ ਪੰਜ ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚੋਂ ਤਿੰਨ ਜ਼ਿਲੇ ਦੇ, ਜਦੋਂਕਿ ਦੋ ਹੋਰ ਮਰੀਜ਼ਾਂ ’ਚੋਂ ਇਕ ਜੰਮੂ ਅਤੇ ਕਸ਼ਮੀਰ ਅਤੇ ਦੂਜਾ ਹਰਿਆਣਾ ਦਾ ਰਹਿਣ ਵਾਲਾ ਸੀ। ਜ਼ਿਲੇ ’ਚ 22,563 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਮੌਜੂਦਾ ਸਮੇਂ ਵਿਚ 625 ਐਕਟਿਵ ਮਰੀਜ਼ ਰਹਿ ਗਏ ਹਨ।
ਕਿਸਾਨੀ ਹੱਕਾਂ ਲਈ ਸੰਤ ਰਾਮ ਸਿੰਘ ਵੱਲੋਂ ਜਾਨ ਦੇਣ 'ਤੇ ਸੁਖਬੀਰ ਬਾਦਲ ਸਣੇ ਹੋਰਾਂ ਨੇ ਵੀ ਪ੍ਰਗਟਾਇਆ ਦੁੱਖ
NEXT STORY