ਲੁਧਿਆਣਾ (ਰਿਸ਼ੀ) - ਅਮਰਦਾਸ ਕਾਲੋਨੀ 'ਚ ਸ਼ਨੀਵਾਰ ਨੂੰ ਕਲਯੁਗੀ ਪਤੀ ਵਲੋਂ ਪਤਨੀ ਦੇ ਚਿਹਰੇ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕਰਨ ਮਗਰੋਂ 3 ਸਾਲਾ ਬੱਚੇ ਨੂੰ ਲੈ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਣ 'ਤੇ ਗੁਆਂਢੀਆਂ ਨੇ ਜ਼ਖ਼ਮੀ ਔਰਤ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸੀ. ਐੱਮ. ਸੀ. ਹਸਪਤਾਲ ਦਾਖਲ ਕਰਵਾਇਆ। ਜ਼ਖਮੀ ਔਰਤ ਦੀ ਪਛਾਣ ਊਸ਼ਾ ਰਾਣੀ (26) ਵਜੋਂ ਹੋਈ ਹੈ। ਇੰਸ. ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਾਂਚ 'ਚ ਸਾਹਮਣੇ ਆਇਆ ਕਿ ਸ਼ਨੀਵਾਰ ਸਵੇਰੇ ਲਗਭਗ 11 ਵਜੇ ਉਕਤ ਔਰਤ ਕਿਸੇ ਨਾਲ ਗੱਲ ਕਰ ਰਹੀ ਸੀ ਉਦੋਂ ਅਚਾਨਕ ਪਤੀ ਕੰਮ ਤੋਂ ਘਰ ਵਾਪਸ ਆ ਗਿਆ। ਪਤਨੀ ਨਾਲ ਬਹਿਸ ਕਰਨ ਤੋਂ ਬਾਅਦ ਉਸ ਨੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਕਈ ਵਾਰ ਕਰ ਦਿੱਤੇ ਅਤੇ ਬੱਚੇ ਨੂੰ ਲੈ ਕੇ ਫਰਾਰ ਹੋ ਗਿਆ। ਸ਼ਾਮ ਲਗਭਗ 2 ਵਜੇ ਜਦ ਗੁਆਂਢੀ ਘਰ ਆਏ ਤਾਂ ਉਨ੍ਹਾਂ ਅੰਦਰ ਦੇਖਿਆ ਕਿ ਊਸ਼ਾ ਰਾਣੀ ਬੇਹੋਸ਼ ਪਈ ਸੀ। ਪੁਲਸ ਅਨੁਸਾਰ ਜ਼ਖਮੀ ਔਰਤ ਦੀ ਹਾਲਤ ਗੰਭੀਰ ਹੋਣ ਕਾਰਣ ਉਸ ਦੇ ਬਿਆਨ ਨਹੀਂ ਦਰਜ ਹੋ ਸਕੇ ਹਨ।
ਲਾਲਾ ਜਗਤ ਨਾਰਾਇਣ ਜੀ ਦੀ ਬਰਸੀ ਮੌਕੇ ਲਗਾਇਆ ਖੂਨਦਾਨ ਕੈਂਪ
NEXT STORY