ਲੁਧਿਆਣਾ (ਰਿਸ਼ੀ)-ਸਿੱਧ ਪੀਠ ਮਹਾਬਲੀ ਸੰਕਟਮੋਚਨ ਸ੍ਰੀ ਹਨੁੂਮਾਨ ਮੰਦਰ ਦੇ ਵਿਹਡ਼ੇ ’ਚ ਦੁਰਗਾ ਪੂਜਾ ਮੌਕੇ ਬਹੁਤ ਹੀ ਵਿਧੀ ਨਾਲ ਮਾਤਾ ਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਨਰਾਤਿਆਂ ਦੇ ਪੰਜਵੇਂ ਦਿਨ ਨਵਚੇਤਨਾ ਦਾ ਨਿਰਮਾਣ ਕਰਨ ਵਾਲੀ ਸਕੰਦ ਮਾਤਾ ਦੀ ਪੂਜਾ ਕੀਤੀ ਗਈ। ਇਸ ਮੌਕੇ ਪ੍ਰਧਾਨ ਅਸ਼ੋਕ ਜੈਨ ਨੇ ਕਿਹਾ ਕਿ ਪਹਾਡ਼ਾਂ ’ਤੇ ਰਹਿ ਕੇ ਸੰਸਾਰਕ ਜੀਵਾਂ ’ਚ ਨਵਚੇਤਨਾ ਦਾ ਨਿਰਮਾਣ ਕਰਨ ਵਾਲੀ ਸਕੰਦ ਮਾਤਾ ਹੈ ਅਤੇ ਇਨ੍ਹਾਂ ਦੀ ਕਿਰਪਾ ਨਾਲ ਮੂਡ਼ ਮੱਤ ਵਾਲਾ ਵੀ ਗਿਆਨੀ ਹੋ ਜਾਂਦਾ ਹੈ। ਮਾਂ ਦੇ ਦਿਵਿਆ ਰੂਪ ਦਾ ਵਖਿਆਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਾਂ ਨੇ ਸੱਜੇ ਪਾਸੇ ਦੀ ਉੱਪਰਲੀ ਭੁਜਾ ਤੋਂ ਸਕੰਦ ਨੂੰ ਗੋਦ ਵਿਚ ਫਡ਼ ਰੱਖਿਆ ਹੈ। ਥੱਲੇ ਵਾਲੀ ਭੁਜਾ ਵਿਚ ਕਮਲ ਦਾ ਫੁੱਲ ਹੈ। ਖੱਬੇ ਪਾਸੇ ਉੱਪਰ ਵਾਲੀ ਭੁਜਾ ਵਿਚ ਵਰਦਮੁਦਰਾ ਵਿਚ ਹੈ ਅਤੇ ਥੱਲੇ ਵਾਲੀ ਭੁਜਾ ਵਿਚ ਕਮਲ ਦਾ ਫੁੱਲ ਹੈ। ਇਹ ਕਮਲ ਦੇ ਆਸਣ ’ਤੇ ਵਿਰਾਜਮਾਨ ਰਹਿੰਦੀ ਹੈ। ਇਸ ਲਈ ਇਨ੍ਹਾਂ ਨੂੰ ਪਧਆਸਣ ਵੀ ਕਿਹਾ ਜਾਂਦਾ ਹੈ, ਸਿੰਘ ਇਨ੍ਹਾਂ ਦਾ ਵਾਹਨ ਹੈ। ਇਸ ਤੋਂ ਪਹਿਲਾਂ ਮੰਦਰ ਵਿਚ ਸੰਧਿਆ ਚੌਕੀ ਕੀਤੀ ਗਈ, ਜਿਸ ਵਿਚ ਰਾਹੁਲ ਮਹਾਜਨ ਐਂਡ ਪਾਰਟੀ ਨੇ ਸ਼੍ਰੀ ਬਾਲਾ ਜੀ ਮਹਿਮਾ ਦਾ ਗੁਣਗਾਨ ਕੀਤਾ। ਸੰਧਿਆ ਚੌਕੀ ’ਤੇ ਮੁੱਖ ਰੂਪ ਨਾਲ ਕਰਣ ਖੰਨਾ, ਨਿਸ਼ੁ ਖੰਨਾ, ਬੰਟੀ, ਕਰਣ, ਹਿੰਮੀ, ਬੌਬੀ ਜੈਨ, ਸ਼ੀਤਲ, ਦੀਪਕ ਘਈ, ਰਾਹੁਲ ਸਹਿਗਲ, ਸੁਨੀਲ ਕੱਕਡ਼, ਭਜਨ ਗਾਇਕ ਸੰਜੂ ਸੱਭਰਵਾਲ ਨੇ ਹਾਜ਼ਰੀ ਲਗਾਈ।
ਮਹਾਰਿਸ਼ੀ ਕਸ਼ਯਪ ਜੀ ਦਾ ਪ੍ਰਕਾਸ਼ ਪੁਰਬ 14 ਨੂੰ ਮਨਾਇਆ ਜਾਵੇਗਾ : ਚੌਹਾਨ
NEXT STORY