ਲੁਧਿਆਣਾ, (ਸਹਿਗਲ)- ਜ਼ਿਲ੍ਹੇ ਵਿਚ ਕੋਰੋਨਾ ਕਾਰਨ ਪਿਛਲੇ 24 ਘੰਟੇ ਵਿਚ 13 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 209 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਮੁਤਾਬਕ ਇਨ੍ਹਾਂ ਮਰੀਜ਼ਾਂ ਵਿਚ 172 ਮਰੀਜ਼ ਜ਼ਿਲੇ ਨਾਲ ਸੰਬਧਤ ਹਨ, ਜਦੋਂਕਿ 37 ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਇਸੇ ਤਰ੍ਹਾਂ ਜ਼ਿਨ੍ਹਾਂ 13 ਵਿਅਕਤੀਆਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ 6 ਜ਼ਿਲੇ ਦੇ ਰਹਿਣ ਵਾਲੇ ਸਨ, ਜਦੋਂਕਿ 7 ਹੋਰਨਾਂ ਜ਼ਿਲਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਏ ਸਨ। ਹੁਣ ਤੱਕ ਮਹਾਨਗਰ ਵਿਚ 17,331 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 708 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਬਾਹਰੀ ਜ਼ਿਲਿਆਂ ਤੋਂ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਵਿਚੋਂ 2090 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 226 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ 15,355 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲੇ ਵਿਚ 1265 ਐਕਟਿਵ ਮਰੀਜ਼ ਹਨ। ਅੱਜ ਸਾਹਮਣੇ ਆਏ ਮਰੀਜ਼ਾਂ ਵਿਚੋਂ 15 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ, ਜਦੋਂਕਿ ਓ. ਪੀ. ਡੀ. Îਵਿਚ 23 ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਇਸੇ ਤਰ੍ਹਾਂ ਫਲੂ ਕਾਰਨਰ ਵਿਚ 86 ਪਾਜ਼ੇਟਿਵ ਮਰੀਜ਼ ਆਏ। ਇਨ੍ਹਾਂ ਵਿਚ 6 ਪੁਲਸ ਮੁਲਾਜ਼ਮ ਅਤੇ 5 ਹੈਲਥ ਵਰਕਰ ਵੀ ਸ਼ਾਮਲ ਹਨ।
ਸਰਕਾਰੀ ਸਿਹਤ ਸੇਵਾਵਾਂ ’ਤੇ ਲੋਕਾਂ ਨੂੰ ਨਹੀਂ ਹੋ ਰਿਹੈ ਯਕੀਨ
ਸਰਕਾਰ ਵੱਲੋਂ ਲੱਖ ਦਾਅਵਿਆਂ ਦੇ ਬਾਵਜੂਦ ਸਰਕਾਰੀ ਹਸਪਤਾਲਾਂ ’ਚ ਇਲਾਜ ਕਰਵਾਉਣ ਲਈ ਲੋਕਾਂ ਦਾ ਯਕੀਨ ਜੰਮਦਾ ਨਜ਼ਰ ਨਹੀਂ ਆ ਰਿਹਾ। ਮੌਜੂਦਾ ਸਮੇਂ ’ਚ ਕੋਰੋਨਾ ਦੀ ਚੱਲ ਰਹੀ ਮਹਾਮਾਰੀ ਦੇ ਮੱਦੇਨਜ਼ਰ ਸਰਕਾਰੀ ਹਸਪਤਾਲਾਂ ’ਚ 64 ਮਰੀਜ਼ ਰਹਿ ਗਏ ਹਨ, ਜਦੋਂਕਿ ਨਿੱਜੀ ਹਸਪਤਾਲਾਂ ਵਿਚ ਇਨ੍ਹਾਂ ਦੀ ਗਿਣਤੀ 628 ਹੈ। ਇਸੇ ਤਰ੍ਹਾਂ ਦੂਜੇ ਜ਼ਿਲਿਆਂ ਤੋਂ ਇਲਾਜ ਕਰਵਾਉਣ ਆਏ 226 ਮਰੀਜ਼ਾਂ ’ਚੋਂ 2 ਮਰੀਜ਼ਾਂ ਵਿਚ 2 ਮਰੀਜ਼ ਸਰਕਾਰੀ ਸੰਸਥਾਵਾਂ ਵਿਚ , ਜਦੋਂਕਿ 224 ਨਿੱਜੀ ਹਸਪਤਾਲਾਂ ’ਚ ਦਾਖਲ ਹੋਏ ਹਨ।
28 ਬਿਸਤਰਿਆਂ ਦਾ ਜੋ ਆਈ. ਸੀ. ਯੂ. ਵਾਰਡ ਸ਼ੁਰੂ ਕੀਤਾ ਗਿਆ ਹੈ, ਉਸ ਵਿਚ ਸਾਧਨਾਂ ਦੀ ਕਮੀ ਹੈ- ਜਿਵੇਂ ਡਾਕਟਰ, ਨਰਸਾਂ, ਪੈਰਾ-ਮੈਡੀਕਲ ਸਟਾਫ ਅਤੇ ਹੁਣ ਯੰਤਰਾਂ ਅਤੇ ਦਵਾਈਆਂ ਦੀ ਵੀ ਕਮੀ ਸਾਹਮਣੇ ਆਈ ਹੈ। ਹਾਲ ਹੀ ਵਿਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨੂੰ ਲਿਖੇ ਪੱਤਰ ਵਿਚ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਆਈ. ਸੀ. ਯੂ. ਵਿਚ ਯੰਤਰਾਂ ਦੀ ਕਮੀ ਹੈ, ਜਿਸ ਵਿਚ ਐੱਚ. ਐੱਮ. ਈ. ਫਿਲਟਰ, ਐੱਨ. ਆਰ. ਬੀ. ਮਾਸਕ, ਵਾਇਰਲ ਫਿਲਟਰ, ਅਲਫਾ ਡਿਜ਼ੀਟਲ ਐਕਸਰੇ ਕੈਸੇਟ ਤੋਂ ਇਲਾਵਾ ਪੇਸ਼ੈਂਟ ਕਾਰਡੀਐਕ ਟੇਬਲ, ਆਈ. ਸੀ. ਯੂ. ਬੈੱਡ ’ਤੇ ਵਿਛਾਉਣ ਵਾਲੇ ਮੈਟ੍ਰੈਸ ਅਤੇ ਏਅਰ ਮੈਟ੍ਰੇਸ, ਮਲਟੀ ਪੈਰਾਮੀਟਰ, ਪ੍ਰੋਸੀਜ਼ਰ ਲਾਈਟ, ਪੇਸ਼ੈਂਟ ਬੈੱਡ ਸਾਈਡ ਟ੍ਰਾਲੀ, ਸੈਂਟ੍ਰਲ ਵੀਨਸ ਕੈਥੇਟਰ ਅਤੇ ਈ. ਸੀ. ਜੀ. ਮਸ਼ੀਨ। ਇਸ ਤੋਂ ਇਲਾਵਾ 14 ਤਰ੍ਹਾਂ ਦੇ ਇੰਜੈਕਸ਼ਨ ਦੀ ਸਪਲਾਈ ਕਰਨ ਲਈ ਕਿਹਾ ਗਿਆ ਹੈ, ਜਿਸ ਦੀ ਗਿਣਤੀ 6000 ਦੇ ਕਰੀਬ ਦੱਸੀ ਜਾਂਦੀ ਹੈ।
ਸਰਕਾਰੀ ਹਸਪਤਾਲਾਂ ’ਚ ਭਰਤੀ ਮਰੀਜ਼ਾਂ ਦਾ ਵੇਰਵਾ
-ਸਿਵਲ ਹਸਪਤਾਲ ’ਚ 53 ਮਰੀਜ਼ ਦਾਖਲ ਹਨ।
-ਸਬ-ਰੀਜ਼ਨਲ ਹਸਪਤਾਲ ਜਗਰਾਓਂ ’ਚ 3 ਮਰੀਜ਼।
-ਸੀ. ਐੱਚ. ਸੀ. ਵਰਧਮਾਨ ’ਚ 8 ਮਰੀਜ਼ ਦਾਖਲ ਹਨ।
ਆਈਸੋਲੇਸ਼ਨ ਸੈਂਟਰਾਂ ’ਚ ਮਰੀਜ਼
-ਮੈਰੀਟੋਰੀਅਸ ਸਕੂਲ ਵਿਚ 13 ਮਰੀਜ਼
-ਕੁਲਾਰ ਕਾਲਜ ਆਫ ਨਰਸਿੰਗ ਵਿਚ 15
287 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ
ਸਿਹਤ ਵਿਭਾਗ ਨੇ ਅੱਜ ਸਕ੍ਰੀਨਿੰਗ ਉਪਰੰਤ 268 ਮਰੀਜ਼ਾਂ ਨੂੰ ਆਈਸੋਲੇਸ਼ਨ ’ਚ ਭੇਜ ਦਿੱਤਾ ਹੈ। ਵਰਤਮਾਨ ਵਿਚ 4022 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।
3530 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਸਿਹਤ ਵਿਭਾਗ ਵੱਲੋਂ ਅੱਜ 3530 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦਕਿ ਪਹਿਲਾਂ 5000 ਜਾਂ ਉਸ ਤੋਂ ਜ਼ਿਆਦਾ ਸੈਂਪਲ ਜਾਂਚ ਲਈ ਭੇਜੇ ਜਾਂਦੇ ਸਨ। ਸਿਹਤ ਅਧਿਕਾਰੀ ਅਨੁਸਾਰ ਪਹਿਲਾਂ ਤੋਂ ਭੇਜੇ ਗਏ ਸੈਂਪਲਾਂ ਵਿਚੋਂ 2019 ਦੀ ਰਿਪੋਰਟ ਪੈਂਡਿੰਗ ਹੈ। ਇਸ ਤੋਂ ਇਲਾਵਾ ਪਹਿਲਾਂ ਸ਼ਾਮ 5 ਵਜੇ ਤੱਕ ਸਾਹਮਣੇ ਆਉਣ ਵਾਲੇ ਪਾਜ਼ੇਟਿਵ ਮਰੀਜ਼ਾਂ ਦਾ ਬਿਊਰਾ ਭੇਜਿਆ ਜਾਂਦਾ ਸੀ, ਹੁਣ ਦੁਪਹਿਰ 12 ਵਜੇ ਦਾ ਬਿਊਰਾ ਭੇਜਿਆ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਇਹ ਕਵਾਇਦ ਮਰੀਜ਼ਾਂ ਦੀ ਗਿਣਤੀ ਘੱਟ ਕਰ ਕੇ ਦਿਖਾਉਣ ਲਈ ਸ਼ੁਰੂ ਕੀਤੀ ਗਈ ਹੈ।
ਡੇਂਗੂ ਦੇ ਮਰੀਜ਼ਾਂ ਦਾ ਨਹੀਂ ਦਿੱਤਾ ਜਾ ਰਿਹੈ ਬਿਓਰਾ
ਭਾਵੇਂਕਿ ਸ਼ਹਿਰ ਵਿਚ ਕਾਫੀ ਗਿਣਤੀ ਵਿਚ ਡੇਂਗੂ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ ਪਰ ਸਿਹਤ ਵਿਭਾਗ ਵੱਲੋਂ ਨਾ ਤਾਂ ਉਸ ਦਾ ਬਿਊਰਾ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਬਚਾਅ ਕਾਰਜ ਕੀਤੇ ਜਾ ਰਹੇ ਹਨ।
ਮ੍ਰਿਤਕਾਂ ਮਰੀਜ਼ਾਂ ਦਾ ਵੇਰਵਾ
ਇਲਾਕਾ ਉਮਰ/ਲਿੰਗ ਹਸਪਤਾਲ
ਕੋਟ ਮੰਗਲ ਸਿੰਘ 63 ਸਾਲਾ ਮਹਿਲਾ ਡੀ. ਐੱਮ. ਸੀ.
ਸੰਧੂ ਨਗਰ 43 ਸਾਲਾ ਮਹਿਲਾ ਮਾਹਲ ਹਸਪਤਾਲ
ਕੋਟ ਮੰਗਲ ਸਿੰਘ 53 ਸਾਲਾ ਪੁਰਸ਼ ਜੀ. ਟੀ. ਬੀ.
ਮਾਡਲ ਟਾਊਨ ਐਕਸਟੈਂਸ਼ਨ 65 ਸਾਲਾ ਪੁਰਸ਼ ਫੋਰਟਿਸ
ਪਿੰਡ ਝਮਟ 62 ਸਾਲਾ ਪੁਰਸ਼ ਰਾਜਿੰਦਰਾ ਪਟਿਆਲਾ
ਦਰੇਸੀ 62 ਸਾਲਾ ਪੁਰਸ਼ ਸਿਵਲ ਹਸਪਤਾਲ
ਸਿਆਸੀ ਮਜ਼ਬੂਰੀਆਂ ਕਰਕੇ ਅਕਾਲੀ ਦਲ ਨੇ ਛੱਡਿਆ ਐਨ. ਡੀ. ਏ. : ਕੈਪਟਨ
NEXT STORY