ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਏ. ਸੀ. ਪੀ. ਕੇਂਦਰੀ ਵਰਿਆਮ ਸਿੰਘ ਨੇ ਆਪਣੇ ਦਫਤਰ ਨੂੰ ਹਾਈਟੈੱਕ ਬਣਾ ਲਿਆ ਹੈ ਅਫਸਰਾਂ ਦੇ ਨਾਲ ਮੀਟਿੰਗ ਦੌਰਾਨ ਉਹ ਵਿਸ਼ੇਸ਼ ਤੌਰ 'ਤੇ ਆਪਣੇ ਕੈਬਿਨ ਦੀ ਵਰਤੋਂ ਕਰਦੇ ਹਨ। ਦਫਤਰ 'ਚ ਵਿਸ਼ੇਸ਼ ਯੂਵੀ ਬਾਕਸ ਵੀ ਲਗਾਇਆ ਗਿਆ ਹੈ। ਕੁੱਝ ਦੇਰ ਫਾਈਲਾਂ ਇਸ 'ਚ ਰੱਖਣ ਤੋਂ ਬਾਅਦ ਪੂਰੀ ਤਰ੍ਹਾਂ ਇਹ ਸੈਨੇਟਾਈਜ਼ ਹੋ ਜਾਂਦੀਆਂ ਹਨ, ਜਿਸ ਤੋਂ ਬਾਅਦ ਉਹ ਦਫਤਰੀ ਕੰਮਕਾਜ ਸ਼ੁਰੂ ਕਰਦੇ ਹਨ।
ਏ. ਸੀ. ਪੀ. ਵਰਿਆਮ ਸਿੰਘ ਦੇ ਦਫਤਰ ਦਾ ਸਾਡੀ ਟੀਮ ਵੱਲੋਂ ਵਿਸ਼ੇਸ਼ ਦੌਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਭ ਤੋਂ ਜ਼ਿਆਦਾ ਉਨ੍ਹਾਂ ਦੇ ਇਲਾਕੇ 'ਚ ਹੀ ਕੰਟੇਨਮੈਂਟ ਜ਼ੋਨ ਹਨ ਅਤੇ ਜੇਕਰ ਇਸ ਬਿਮਾਰੀ ਨਾਲ ਲੜਨਾ ਹੈ ਤਾਂ ਪੁਲਸ ਨੂੰ ਆਪਣਾ ਧਿਆਨ ਵੀ ਰੱਖਣਾ ਜ਼ਰੂਰੀ ਹੈ ਕਿਉਂਕਿ ਜੇਕਰ ਫਰੰਟ ਲਾਈਨ 'ਤੇ ਕੰਮ ਕਰਨ ਵਾਲੇ ਅਫ਼ਸਰ ਹੀ ਬੀਮਾਰੀ ਨਾਲ ਪੀੜਤ ਹੋ ਜਾਣਗੇ ਤਾਂ ਲੋਕਾਂ ਨੂੰ ਇਸ ਬੀਮਾਰੀ ਤੋਂ ਕੌਣ ਬਚਾਏਗਾ। ਸਾਡੀ ਟੀਮ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਏ. ਸੀ. ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ 'ਚ ਚਾਰ ਕੰਟੇਨਮੈਂਟ ਜ਼ੋਨ ਹਨ, ਜਿਨ੍ਹਾਂ 'ਚ ਛਾਉਣੀ ਮੁਹੱਲਾ, ਪ੍ਰੇਮ ਨਗਰ, ਇਸਲਾਮ ਗੰਜ ਅਤੇ ਹਬੀਬ ਗੰਜ ਆਦਿ ਸ਼ਾਮਲ ਹਨ।
ਇਸ ਕਰਕੇ ਉਨ੍ਹਾਂ ਵੱਲੋਂ ਸਾਵਧਾਨੀ ਦੇ ਤੌਰ 'ਤੇ ਇਹ ਮਾਡਲ ਕਿਸੇ ਸੂਬੇ ਦੀ ਪੁਲਸ ਵੱਲੋਂ ਵੇਖਿਆ ਗਿਆ ਸੀ, ਉਨ੍ਹਾਂ ਨੇ ਆਪਣੇ ਦਫ਼ਤਰ 'ਚ ਵੀ ਇਸ ਨੂੰ ਲਾਗੂ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੰਟੇਨਮੈਂਟ ਜ਼ੋਨ 'ਚ ਲੋਕਾਂ ਨੂੰ ਸਮਝਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਟੀਮਾਂ ਨੂੰ ਪੀ. ਪੀ. ਕਿੱਟਸ ਅਤੇ ਮਾਸਕ ਅਤੇ ਗਲਾਸ ਆਦਿ ਨਾਲ ਲੈਸ ਕੀਤਾ ਗਿਆ ਹੈ ਤਾਂ ਜੋ ਕੰਟੇਨਮੈਂਟ ਜ਼ੋਨ ਦੌਰਾਨ ਆਪਣੀ ਡਿਊਟੀ ਕਰਦਿਆਂ ਇਹ ਆਪਣੇ ਆਪ ਨੂੰ ਵੀ ਬਚਾ ਸਕਣ। ਵਰਿਆਮ ਸਿੰਘ ਨੇ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਕੰਟੇਨਮੈਂਟ ਇਲਾਕਿਆਂ 'ਚ ਸਖ਼ਤੀ ਵਧਾ ਦਿੱਤੀ ਗਈ ਹੈ ਅਤੇ ਡਰੋਨ ਰਾਹੀਂ ਇਨ੍ਹਾਂ ਇਲਾਕਿਆਂ 'ਚ ਨਜ਼ਰ ਰੱਖੀ ਜਾ ਰਹੀ ਹੈ।
ਸੋਨੀ ਦੀ ਚਿਤਾਵਨੀ : ਗ਼ਲਤ ਰਿਪੋਰਟ ਦੇਣ ਵਾਲੀ ਕਿਸੇ ਲੈਬੋਰਟਰੀ ਨੂੰ ਨਹੀਂ ਬਖ਼ਸ਼ਿਆ ਜਾਵੇਗਾ
NEXT STORY