ਹੁਸ਼ਿਆਰਪੁਰ/ਲੁਧਿਆਣਾ : ਪੰਜਾਬ 'ਚ ਕੋਰੋਨਾ ਵਾਇਰਸ ਦੇ ਚੱਲਦੇ ਪਿਛਲੇ ਕਈ ਸਮੇਂ ਤੋਂ ਕਰਫਿਊ ਜਾਰੀ ਹੈ। ਹਾਲਾਂਕਿ ਇਨ੍ਹਾਂ ਸਭ ਦੇ ਕਾਰਣ ਪੰਜਾਬ ਦੀ ਅਰਥਵਿਵਸਥਾ ਡਗਮਗਾ ਗਈ ਹੈ। ਉਸ ਨੂੰ ਦੇਖਦੇ ਹੋਏ ਕੇਂਦਰ ਅਤੇ ਰਾਜ ਸਰਕਾਰ ਵਲੋਂ ਲਾਕਡਾਊਨ 'ਚ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਲੁਧਿਆਣਾ ਦੇ ਜ਼ਿਲਾ ਮੈਜੀਸਟ੍ਰੇਟ ਪ੍ਰਦੀਪ ਅਗਰਵਾਲ ਨੇ ਜ਼ਿਲੇ 'ਚ ਦਿੱਤੀ ਗਈ ਵੱਖ-ਵੱਖ ਛੂਟ ਤੋਂ ਇਲਾਵਾ ਜ਼ਿਲੇ ਦੇ ਸਾਰੇ ਰੈਸਟੋਰੈਂਟਾਂ, ਢਾਬੇ, ਹਲਵਾਈ ਤੇ ਬੇਕਰੀ ਦੀਆਂ ਦੁਕਾਨਾਂ ਨੂੰ (ਸੋਮਵਾਰ ਤੋਂ ਐਤਵਾਰ ਤਕ) ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਸਿਰਫ ਹੋਮ ਡਿਲੀਵਰੀ ਕਰਨ ਦੀ ਛੂਟ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਿਹਤ ਵਿਭਾਗ ਵਲੋਂ ਜਾਰੀ ਕੀਤੀ ਹਿਦਾਇਤ ਜਿਵੇਂ ਕੀ ਸਮਾਜਿਕ ਦੂਰੀ, ਮਾਸਕ ਪਹਿਨਣਾ ਤੇ ਸੈਨੇਟਾਈਜ਼ਰ ਦਾ ਪ੍ਰਯੋਗ ਕਰਨਾ ਯਕੀਨੀ ਬਣਾਇਆ ਜਾਵੇ।
ਹੁਸ਼ਿਆਰਪੁਰ 'ਚ 9 ਵਜੇ ਤੋਂ ਖੁੱਲਣਗੀਆਂ ਦੁਕਾਨਾਂ
ਹੁਸ਼ਿਆਰਪੁਰ ਜ਼ਿਲੇ ਦੇ ਜ਼ਿਲਾ ਮੈਜੀਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਵੀ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਵਲੋਂ ਵੀ ਹੁਸ਼ਿਆਰਪੁਰ ਜ਼ਿਲੇ ਦੇ ਸਾਰੇ ਰੈਸਟੋਰੈਂਟਾ, ਢਾਬੇ, ਹਲਵਾਈ ਤੇ ਬੇਕਰੀ ਦੀਆਂ ਦੁਕਾਨਾਂ (ਸੋਮਵਾਰ ਤੋਂ ਐਤਵਾਰ ਤਕ) ਨੂੰ ਸਵੇਰੇ 9 ਤੋਂ ਸ਼ਾਮ 9 ਵਜੇ ਤਕ ਸਿਰਫ ਹੋਮ ਡਿਲੀਵਰੀ ਕਰਨ ਦੀ ਛੂਟ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਪੰਜਾਬ 'ਚ ਕੋਰੋਨਾ ਦੇ ਮਾਮਲੇ 'ਚ ਰਾਹਤ, ਇਕ ਦੀ ਮੌਤ
NEXT STORY