ਚੰਡੀਗੜ੍ਹ - ਪਿਛਲੇ ਲਗਾਤਾਰ 8 ਦਿਨਾਂ ਤੋਂ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦਾ ਸੈਂਕੜਾ ਲਗਾ ਰਹੇ ਪੰਜਾਬ ਨੂੰ ਸ਼ੁੱਕਰਵਾਰ ਨੂੰ ਵੱਡੀ ਰਾਹਤ ਮਿਲੀ ਹੈ। ਸ਼ੁੱਕਰਵਾਰ ਨੂੰ ਪੰਜਾਬ 'ਚ ਕੋਰੋਨਾ ਦੇ ਕੁਲ 62 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਮੋਹਾਲੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਹੁਣ ਪੰਜਾਬ 'ਚ ਮ੍ਰਿਤਕਾਂ ਦੀ ਸੰਖਿਆਂ 29 ਹੋ ਗਈ ਹੈ। ਵੀਰਵਾਰ ਤਕ ਪੰਜਾਬ 'ਚ ਕੋਰੋਨਾ ਦੇ 1705 ਮਾਮਲੇ ਪਾਜ਼ੇਟਿਵ ਸੀ ਤੇ ਹੁਣ ਨਵੇਂ ਕੇਸਾਂ ਨੂੰ ਮਿਲਾ ਕੇ ਸੂਬੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1767 ਪਹੁੰਚ ਗਈ ਹੈ। ਹਾਲਾਂਕਿ ਸਿਹਤ ਵਿਭਾਗ ਦੇ ਬੁਲੇਟਿਨ 'ਚ ਪੀੜਤਾਂ ਦੀ ਗਿਣਤੀ 1731 ਦੱਸੀ ਗਈ ਹੈ ਪਰ ਇਹ ਬੁਲੇਟਿਨ ਸ਼ੁੱਕਰਵਾਰ ਸ਼ਾਮ ਦਾ ਹੈ। ਪੰਜਾਬ 'ਚ ਸ਼ੁੱਕਰਵਾਰ ਤਕ 37950 ਲੋਕਾਂ ਦੇ ਟੈਸਟ ਹੋਏ ਹਨ, ਜਿਨ੍ਹਾ 'ਚ 5 ਹਜ਼ਾਰ ਮਾਮਲਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੰਜਾਬ 'ਚ 152 ਲੋਕ ਠੀਕ ਹੋ ਚੁੱਕੇ ਹਨ ਜਦਕਿ 1550 ਐਕਟਿਵ ਕੇਸ ਦੱਸੇ ਜਾ ਰਹੇ ਹਨ।
ਰੈਵੀਨਿਊ ਵਧਾਉਣ ਅਤੇ ਪਾਰਦਰਸ਼ਤਾ ਲਿਆਉਣ ਲਈ ਸਰਕਾਰ ਨੂੰ ਵਰਤਣੀ ਪਵੇਗੀ ਆਧੁਨਿਕ ਤਕਨੀਕ
NEXT STORY