ਲੁਧਿਆਣਾ (ਅਨਿਲ)- ਸਲੇਮ ਟਾਬਰੀ ਥਾਣੇ ਦੇ ਅਧੀਨ ਆਉਂਦੀ ਭਾਰਤੀ ਕਾਲੋਨੀ ’ਚ ਕਾਨੂੰਨ ਦੀ ਉਲੰਘਣਾ ਸਾਫ ਦੇਖੀ ਜਾ ਸਕਦੀ ਹੈ, ਜਿਥੇ ਗੈਸ ਮਾਫੀਆ ਸ਼ਰੇਆਮ ਨਾਜਾਇਜ਼ ਗੈਸ ਭਰਨ ਦਾ ਧੰਦਾ ਚਲਾ ਰਿਹਾ ਹੈ ਪਰ ਨਾਜਾਇਜ਼ ਗੈਸ ਮਾਫੀਆ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਲਾ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਜਿਸ ਕਾਰਨ ਉਕਤ ਇਲਾਕੇ ’ਚ ਬਿਨਾਂ ਕਿਸੇ ਰੋਕ-ਟੋਕ ਦੇ ਨਾਜਾਇਜ਼ ਗੈਸ ਭਰਨ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਸ ਨੂੰ ਲੱਗੀ ਭਿਆਨਕ ਅੱਗ, ਮੱਚ ਗਏ ਭਾਂਬੜ
ਉਕਤ ਇਲਾਕੇ ’ਚ ਕਈ ਗੈਸ ਮਾਫੀਆ ਖਿਲਾਫ ਪੁਲਸ ਵੱਲੋਂ ਕਈ ਸਾਲ ਪਹਿਲਾਂ ਵੀ ਕੇਸ ਦਰਜ ਕੀਤੇ ਗਏ ਸਨ ਪਰ ਪਿਛਲੇ 6 ਮਹੀਨਿਆਂ ਤੋਂ ਪੁਲਸ ਦੇ ਡਰ ਤੋਂ ਬਿਨਾਂ ਗੈਰ-ਕਾਨੂੰਨੀ ਗੈਸ ਸਿਲੰਡਰ ਪਲਟੀ ਮਾਰਨ ਦਾ ਨਾਜਾਇਜ਼ ਧੰਦਾ ਚੱਲ ਰਿਹਾ ਹੈ।
ਉਕਤ ਇਲਾਕੇ ’ਚ ਰਹਿਣ ਵਾਲੇ ਲੋਕਾਂ ਵੱਲੋਂ ਕਈ ਵਾਰ ਪੁਲਸ ਵਿਭਾਗ ਨੂੰ ਗੈਸ ਮਾਫੀਆ ਸਬੰਧੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਪਿਛਲੇ 6 ਮਹੀਨਿਆਂ ਤੋਂ ਪੁਲਸ ਵਿਭਾਗ ਨੇ ਇਸ ਮਾਫੀਆ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਉਕਤ ਇਲਾਕੇ ਦੇ ਲੋਕਾਂ ਦਾ ਪੁਲਸ ਵਿਭਾਗ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ’ਚ ਕਦੇ ਵੀ ਗੈਸ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੇ ਮਾਫੀਆ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਫਿਰ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ?
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪੈਟਰੋਲ-ਡੀਜ਼ਲ ਦੀ ਆ ਸਕਦੀ ਹੈ ਕਿੱਲਤ! ਫਿੱਕੀ ਪੈ ਸਕਦੀ ਹੈ ਦੀਵਾਲੀ
ਹੋਵੇਗੀ ਸਖ਼ਤ ਕਾਰਵਾਈ: ADCP
ਜਦੋਂ ਗੈਰ-ਕਾਨੂੰਨੀ ਗੈਸ ਮਾਫੀਆ ਬਾਰੇ ਏ. ਡੀ. ਸੀ. ਪੀ.-1 ਜਗਵਿੰਦਰ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਗੈਸ ਦੀ ਪਲਟੀ ਮਾਰਦਾ ਫੜਿਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਨਾਜਾਇਜ਼ ਗੈਸ ਸਿਲੰਡਰ ਭਰਨ ਦਾ ਕੰਮ ਕਰਨ ਵਾਲੇ ਕਿਸੇ ਵੀ ਮਾਫੀਆ ਨੂੰ ਪੁਲਸ ਵਿਭਾਗ ਵੱਲੋਂ ਬਖਸ਼ਿਆ ਨਹੀਂ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਸੇ ਦੇਣ ਦੇ ਬਹਾਨੇ ਕੁੜੀ ਦੇ ਖ਼ਾਤੇ ’ਚੋਂ ਕੱਢਵਾਏ ਠੱਗੇ 27 ਹਜ਼ਾਰ
NEXT STORY