ਲੁਧਿਆਣਾ : ਸੂਫੀਆ ਬਾਗ ਚੌਂਕ 'ਚ ਪਲਾਸਟਿਕ ਦੀ ਫੈਕਟਰੀ 'ਚ ਹੋਏ ਧਮਾਕੇ ਤੋਂ ਬਾਅਦ ਕਈ ਘਰਾਂ 'ਚ ਵੈਣ ਪੈ ਗਏ ਅਤੇ ਪੂਰੇ ਸ਼ਹਿਰ 'ਚ ਹਾਹਾਕਰ ਮਚ ਗਈ। ਹਾਦਸੇ ਦੇ 3 ਦਿਨ ਲੰਘ ਜਾਣ ਤੋਂ ਬਾਅਦ ਅਜੇ ਫਾਇਰ ਕਰਮਚਾਰੀ ਮਲਬੇ ਹੇਠ ਫਸੇ ਹੋਏ ਹਨ, ਜਿਨ੍ਹਾਂ ਦੇ ਪਰਿਵਾਰ ਵਾਲੇ ਨਾ ਜਿਊਂਦਿਆਂ 'ਚ ਹਨ ਅਤੇ ਨਾ ਹੀ ਮਰਿਆਂ 'ਚ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਫਾਇਰ ਕਰਮਚਾਰੀ ਸੁਖਦੇਵ ਸਿੰਘ ਦੇ ਪਿਤਾ ਪ੍ਰਕਾਸ਼ ਸਿੰਘ ਦਾ ਵੀ ਬਹੁਤ ਬੁਰਾ ਹਾਲ ਹੈ। ਉਹ ਰੌਲਾ ਪਾ-ਪਾ ਕੇ ਕਹਿ ਰਹੇ ਸਨ ਕਿ ਜੇਕਰ ਉਨ੍ਹਾਂ ਦਾ ਬੇਟਾ ਨਹੀਂ ਬਚ ਸਕਿਆ ਤਾਂ ਉਸ ਦੀ ਲਾਸ਼ ਤਾਂ ਉਨ੍ਹਾਂ ਨੂੰ ਦੇ ਦਿਉ ਤਾਂ ਕਿ ਆਪਣੇ ਬੱਚੇ ਨੂੰ ਦਿਲ ਭਰ ਕੇ ਦੇਖ ਤਾਂ ਲਵੇ। ਪਿਤਾ ਨੇ ਦੱਸਿਆ ਕਿ ਸੁਖਦੇਵ ਸਿੰਘ ਦੀਆਂ 3 ਲੜਕੀਆਂ ਹਨ, ਵੱਡੀ ਕਿਰਨਦੀਪ (8), ਖੁਸ਼ਪ੍ਰੀਤ (5) ਅਤੇ ਸਭ ਤੋਂ ਛੋਟੀ ਬੇਟੀ ਮਨਜੋਤ ਅੱਜ 1 ਮਹੀਨੇ ਦੀ ਹੋਈ ਹੈ। ਪਤਨੀ ਕਮਲੇਸ਼ ਕੌਰ ਘਰ 'ਚ ਆਪਣੇ ਪਤੀ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਉਸ ਨੂੰ ਸਿਰਫ ਇਹ ਦੱਸਿਆ ਗਿਆ ਹੈ ਕਿ ਸੁਖਦੇਵ ਠੀਕ ਹੈ ਅਤੇ ਹਸਪਤਾਲ 'ਚ ਜ਼ੇਰੇ ਇਲਾਜ ਹੈ।
ਹਰ ਰੋਜ਼ ਸਵੇਰੇ ਆਉਂਦੇ ਹਨ ਇਕ ਨਵੀਂ ਉਮੀਦ ਦੇ ਨਾਲ
ਫਾਇਰ ਕਰਮਚਾਰੀ ਮਨੋਹਰ ਲਾਲ ਦੀ ਬੇਟੀ ਤਮੰਨਾ ਨੇ ਦੱਸਿਆ ਕਿ ਹਰ ਰੋਜ਼ ਸਵੇਰੇ ਅੱਖਾਂ 'ਚ ਇਕ ਨਵੀਂ ਉਮੀਦ ਲੈ ਕੇ ਆਉਂਦੇ ਹਨ ਕਿ ਸ਼ਾਇਦ ਅੱਜ ਪਾਪਾ ਦਾ ਕੁੱਝ ਪਤਾ ਲੱਗ ਸਕੇ ਪਰ ਹਨੇਰਾ ਹੋਣ 'ਤੇ ਨਿਰਾਸ਼ ਮੁੜਨਾ ਪੈ ਰਿਹਾ ਹੈ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਤਮੰਨਾ ਨੇ ਕਿਹਾ ਕਿ ਸੋਮਵਾਰ ਸਵੇਰੇ ਪਾਪਾ ਘਰ ਤੋਂ ਕੰਮ 'ਤੇ ਗਏ ਸਨ। ਦੁਪਹਿਰ 2 ਵਜੇ ਪਤਾ ਲੱਗਿਆ ਕਿ ਵੱਡਾ ਹਾਦਸਾ ਹੋ ਗਿਆ ਹੈ। ਤਦ ਫੋਨ ਕੀਤਾ ਤਾਂ ਪਾਪਾ ਨਾਲ ਨੌਕਰੀ ਕਰਨ ਵਾਲੇ ਅੰਕਲ ਨੇ ਫੋਨ ਚੁੱਕਿਆ ਅਤੇ ਕਿਹਾ ਪਾਪਾ ਬਿਲਡਿੰਗ ਦੇ ਅੰਦਰ ਸਨ। ਤਦ ਤੋਂ ਆਪਣੇ ਛੋਟੇ ਭਰਾ ਨਵਨ ਅਤੇ ਮਾਂ ਨਿਸ਼ਾ ਰਾਣੀ ਨਾਲ ਪਹੁੰਚ ਗਈ ਪਰ 3 ਦਿਨ ਗੁਜ਼ਰ ਜਾਣ 'ਤੇ ਵੀ ਉਨ੍ਹਾਂ ਦਾ ਕੋਈ ਪਤਾ ਨਹੀਂ ਹੈ। ਸਵੇਰੇ ਤਿੰਨੋਂ 8 ਵਜੇ ਘਰ ਤੋਂ ਆ ਕੇ ਕੋਲ ਬਣੇ ਪਾਰਕ 'ਚ ਬੈਠ ਜਾਂਦੇ ਹਨ ਅਤੇ ਰਾਤ 11 ਵਜੇ ਵਾਪਸ ਮੁੜ ਜਾਂਦੇ ਹਨ।
ਦਿਆਲ ਸਿੰਘ ਕਾਲਜ ਦਾ ਨਾਂ ਬਦਲਣਾ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਮਿਟਾਉਣ ਦੀ ਕੋਝੀ ਚਾਲ : ਜਥੇਦਾਰ
NEXT STORY