ਲੁਧਿਆਣਾ (ਧੀਮਾਨ) : ਲੁਧਿਆਣਾ 'ਚ ਕੈਮੀਕਲ ਫੈਕਟਰੀ 'ਚ ਅੱਗ ਲੱਗਣ ਦੇ ਹਾਦਸੇ ਤੋਂ ਬਾਅਦ ਵੀ ਸਰਕਾਰੀ ਵਿਭਾਗ ਆਪਣੀ ਜ਼ਿੰਮੇਵਾਰੀ ਸੰਭਾਲਣ ਨੂੰ ਤਿਆਰ ਨਹੀਂ ਹੈ। ਫੈਕਟਰੀ ਵਿਭਾਗ ਦੇ ਅਧਿਕਾਰੀ ਇੰਡਸਟਰੀ 'ਚ ਜਾਂਚ ਕਰਨ ਦੀ ਬਜਾਏ ਦਫਤਰ 'ਚ ਬੈਠੇ ਹੀ ਐਕਟ ਲਾਈਸੈਂਸ ਜਾਰੀ ਕਰ ਰਹੇ ਹਨ। 'ਜਗਬਾਣੀ' ਨੇ ਜਦੋਂ ਸਥਾਨਕ ਫੈਕਟਰੀ ਵਿਭਾਗ ਤੋਂ ਡਾਇੰਗ ਯੂਨਿਟ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਕਿਸੇ ਵੀ ਅਧਿਕਾਰੀ ਨੂੰ ਸਹੀ ਆਂਕੜਿਆਂ ਦਾ ਪਤਾ ਨਹੀਂ ਸੀ। ਤਾਜਪੁਰ ਰੋਡ, ਬਹਾਦੁਰਕੇ ਰੋਡ, ਰਾਹੋਂ ਰੋਡ, ਇੰਡਸਟਰੀਅਲ ਇਲਾਕ 'ਚ ਲੱਗੀ ਡਾਇੰਗ ਇੰਡਸਟਰੀ ਨੂੰ ਸਹੀ ਆਂਕੜਾ ਦੱਸਣ 'ਚ ਅਸਿਸਟੈਂਟ ਡਾਇਰੈਕਟਰ ਫੈਕਟਰੀ ਮਾਰਕਨ ਸਿੰਘ ਅਤੇ ਸੁਖਵਿੰਦਰ ਸਿੰਘ ਭੱਟੀ ਦੇ ਹੱਥ-ਪੈਰ ਫੁਲ ਗਏ। ਦੋਹਾਂ ਦਾ ਇਕ ਹੀ ਜਵਾਬ ਸੀ ਕਿ ਲਿਸਟ ਦੇਖ ਕੇ ਹੀ ਦੱਸਿਆ ਜਾ ਸਕਦਾ ਹੈ। ਹੁਣ ਅੰਦਾਜ਼ਨ ਪੁੱਛਿਆ ਗਿਆ ਤਾਂ ਮਾਰਕਨ ਸਿੰਘ ਨੇ ਰਾਹੋਂ ਰੋਡ, ਤਾਜਪੁਰ ਰੋਡ ਅਤੇ ਬਹਾਦੁਰਕੇ ਰੋਡ 'ਤੇ ਕਰੀਬ 120 ਯੂਨਿਟਾਂ ਦੱਸੀਆਂ, ਜਦੋਂ ਕਿ ਇਨ੍ਹਾਂ ਸਾਰੀਆਂ ਥਾਵਾਂ 'ਤੇ 180 ਦੇ ਆਸ-ਪਾਸ ਯੂਨਿਟ ਹਨ।
ਸਰਕਾਰੀ ਆਰ. ਓ. ਬੰਦ ਹੋਣ 'ਤੇ ਸ਼ੁੱਧ ਪਾਣੀ ਲੈਣ ਵਾਲੇ ਉਪਭੋਗਤਾ ਪ੍ਰੇਸ਼ਾਨ
NEXT STORY