ਲੁਧਿਆਣਾ : ਸਥਾਨਕ ਬੱਸ ਸਟੈਂਡ 'ਤੇ ਬੀਤੇ ਦਿਨ ਸ਼ਾਮ ਨੂੰ ਕੁਝ ਸ਼ਰਾਰਤੀ ਨੌਜਵਾਨਾਂ ਵਲੋਂ ਇਹ ਅਫਵਾਹ ਫੈਲਾ ਦਿੱਤੀ ਗਈ ਕਿ ਬੱਸ ਅੱਡਾ ਬੰਦ ਹੋ ਗਿਆ ਹੈ, ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਪੂਰਾ ਬੱਸ ਅੱਡਾ 10 ਮਿੰਟਾਂ 'ਚ ਖਾਲੀ ਹੋ ਗਿਆ ਅਤੇ ਯਾਤਰੀਆਂ 'ਚ ਵੀ ਭੱਜਦੌੜ ਮਚ ਗਈ। ਇਸ ਤੋਂ ਬਾਅਦ ਰੋਡਵੇਜ਼ ਮੁਲਾਜ਼ਮਾਂ ਨੇ ਸਾਰੇ ਆਪਰੇਟਰਾਂ ਨੂੰ ਦੱਸਿਆ ਕਿ ਅੱਡਾ ਬੰਦ ਨਹੀਂ ਕੀਤਾ ਜਾ ਰਿਹਾ ਹੈ ਅਤੇ ਇਹ ਕਿਸੇ ਸ਼ਰਾਰਤੀ ਤੱਤ ਦਾ ਕੰਮ ਹੈ। ਇਸ ਤੋਂ ਬਾਅਦ ਬੱਸਾਂ ਫਿਰ ਕਾਊਂਟਰਾਂ 'ਤੇ ਲੱਗਣੀਆਂ ਸ਼ੁਰੂ ਹੋ ਗਈਆਂ।
ਅਸਲ 'ਚ ਵੀਰਵਾਰ ਨੂੰ ਬੱਸ ਸਟੈਂਡ 'ਤੇ ਲੜਾਈ-ਝਗੜੇ ਦੀਆਂ 2 ਘਟਨਾਵਾਂ ਹੋਈਆਂ ਸਨ ਅਤੇ ਮੰਨਿਆ ਜਾ ਰਿਹਾ ਹੈ ਕਿ ਝੂਠੀ ਅਫਵਾਹ ਫੈਲਾਉਣ ਵਾਲੇ ਨੌਜਵਾਨ ਵੀ ਇਸੇ ਘਟਨਾ ਨਾਲ ਜੁੜੇ ਹਨ। ਵੀਰਵਾਰ ਨੂੰ ਪ੍ਰਾਈਵੇਟ ਬੱਸ ਆਪਰੇਟਰਾਂ ਤੇ ਰੋਡਵੇਜ਼ ਮਹਿਕਮੇ ਦੇ ਕੰਡਕਟਰਾਂ ਵਿਚਕਾਰ ਬਹਿਸਬਾਜ਼ੀ ਹੋ ਗਈ ਸੀ ਅਤੇ ਸ਼ੁੱਕਰਵਾਰ ਨੂੰ ਬੱਸ ਅੱਡਾ ਬੰਦ ਹੋਣ ਦੀ ਝੂਠੀ ਅਫਵਾਹ ਫੈਲਾਉਣ ਵਾਲੇ ਨੌਜਵਾਨਾਂ ਨੂੰ ਵੀ ਇਸੇ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਜਬਰ-ਜ਼ਨਾਹ ਦਾ ਦੋਸ਼ੀ ਸਬੂਤਾਂ ਦੀ ਘਾਟ ਕਾਰਨ ਬਰੀ
NEXT STORY