ਅੰਮ੍ਰਿਤਸਰ (ਜ.ਬ.)- ਬੀਤੇ ਦਿਨੀਂ ਸੀ. ਆਈ. ਏ. ਸਟਾਫ-1 ਦੀ ਪੁਲਸ ਵੱਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਕਾਰਟੇਲ ਦਾ ਪਰਦਾਫਾਸ਼ ਕਰਦਿਆਂ 2 ਕਿੱਲੋ 124 ਗ੍ਰਾਮ ਹੈਰੋਇਨ ਸਮੇਤ ਇਕ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਮੁਲਜ਼ਮ ਮਨਤੇਜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੁਰਜ ਪਿੰਡ ਕੋਲੋਂ ਕੀਤੀ ਮੁੱਢਲੀ ਪੁੱਛਗਿਛ ਦੌਰਾਨ ਲੁਧਿਆਣੇ ਦੇ ਇਕ ਹੌਜਰੀ ਵਪਾਰੀ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਕੋਲੋਂ 15 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਕਹਿਰ ਓ ਰੱਬਾ! ਸੂਹੇ ਚੂੜੇ ਵਾਲੀ ਲਾੜੀ ਦਾ ਉੱਜੜ ਗਿਆ ਸੰਸਾਰ, ਵਿੱਛ ਗਏ ਸੱਥਰ (ਵੀਡੀਓ)
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ਾ ਸਮੱਗਲਰ ਮਨਤੇਜ ਸਿੰਘ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕਰਨ ’ਤੇ ਡਰੱਗ ਦੇ ਨਾਜਾਇਜ਼ ਧੰਦੇ ਦੌਰਾਨ ਵਰਤੀ ਜਾਣ ਵਾਲੀ ਡਰੱਗ ਮਨੀ ਦਾ ਲਿੰਕ ਲੁਧਿਆਣੇ ਦੇ ਇਕ ਹੌਜ਼ਰੀ ਵਪਾਰੀ ਨਾਲ ਸਾਹਮਣੇ ਆਇਆ ਸੀ। ਇਸ ਹੌਜ਼ਰੀ ਵਪਾਰੀ ਦੇ ਤਾਰ ਅਫ਼ਗ਼ਾਨਿਸਤਾਨ ਵਿਚ ਬੈਠੇ ਡਰੱਗ ਸਮੱਗਲਰਾਂ ਨਾਲ ਜੁੜੇ ਹਨ, ਜੋ ਹੌਜ਼ਰੀ ਦੇ ਸਾਮਾਨ ਨੂੰ ਅਫ਼ਗ਼ਾਨਿਸਤਾਨ ਐਕਸਪੋਰਟ ਕਰਨ ਦੀ ਆੜ ਵਿਚ ਪੰਜਾਬ ਅਤੇ ਦਿੱਲੀ ਦੇ ਵੱਖ-ਵੱਖ ਥਾਵਾਂ ਤੋਂ ਹਵਾਲਾ ਰਾਸ਼ੀ ਪ੍ਰਾਪਤ ਕਰਦਾ ਸੀ। ਇਹ ਵਪਾਰੀ, ਜਿਸ ਦੀ ਪਛਾਣ ਗੁਰਚਰਨ ਸਿੰਘ ਚੰਨਾ ਪੁੱਤਰ ਦੇਸ ਰਾਜ ਵਾਸੀ ਕਰਨ ਕਾਲੋਨੀ ਤਾਜਪੁਰ ਰੋਡ ਲੁਧਿਆਣਾ ਵਜੋਂ ਹੋਈ, ਨੂੰ ਮੁਕੱਦਮੇ ਵਿਚ ਨਾਮਜ਼ਦ ਕਰ ਕੇ ਬੀਤੇ ਦਿਨ ਅੰਮ੍ਰਿਤਸਰ ਦੇ ਬੱਸ ਅੱਡੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੇ ਕੋਲੋ 15 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਹੋਈ।
ਪੁਲਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਹੌਜ਼ਰੀ ਵਪਾਰੀ ਗੁਰਚਰਨ ਸਿੰਘ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਵਲੋਂ ਸਾਲ 2021 ਤੋਂ ਇਕ ਫਰਮ ‘ਮਿੱਕੀ ਟਰੇਡਰਜ਼’ ਬਣਾਈ ਹੈ ਅਤੇ ਇਹ ਲੇਡੀਜ਼ ਹੌਜ਼ਰੀ ਦਾ ਸਾਮਾਨ ਕਾਬਲ ਅਤੇ ਅਫ਼ਗ਼ਾਨਿਸਤਾਨ ਵਿਖੇ ਐਕਸਪੋਰਟ ਕਰਦਾ ਹੈ, ਜਿਸ ਕਾਰਨ ਉਸ ਦੇ ਲਿੰਕ ਅਫ਼ਗ਼ਾਨਿਸਤਾਨ ਬੈਠੇ ਡਰੱਗ ਸਮੱਗਲਰਾਂ ਨਾਲ ਜੁੜ ਗਏ ਸਨ ਅਤੇ ਉਹ ਅੰਮ੍ਰਿਤਸਰ ਲੁਧਿਆਣਾ ਤੋਂ ਇਲਾਵਾ ਦਿੱਲੀ ਦੇ ਵੱਖ-ਵੱਖ ਥਾਵਾਂ ਤੋਂ ਡਰੱਗ ਮਨੀ ਆਪ ਹਾਸਲ ਕਰ ਕੇ ਉਸ ਦੇ ਇਵਜ਼ ਵਿਚ ਅਫ਼ਗ਼ਾਨਿਸਤਾਨ ਵਿਖੇ ਆਪਣੀ ਫਰਮ ਰਾਹੀਂ ਲੇਡੀਜ਼ ਹੋਜਰੀ ਦਾ ਸਮਾਨ ਭੇਜਦਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਬਿਜਲੀ ਦੀ ਲਿਸ਼ਕੋਰ ਨਾਲ ਹੋਵੇਗੀ ਬਰਸਾਤ! ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਜਿੰਨੀ ਰਕਮ ਦਾ ਸਾਮਾਨ ਭੇਜਣਾ ਹੁੰਦਾ ਸੀ, ਉਸ ਦੀ 10 ਪ੍ਰਤੀਸ਼ਤ ਰਕਮ ਹੀ ਆਪਣੇ ਖਾਤੇ ’ਚ ਗੂਗਲ ਪੇਅ ਰਾਹੀਂ ਲੈਂਦਾ ਸੀ ਅਤੇ ਬਾਕੀ 90 ਪ੍ਰਤੀਸ਼ਤ ਰਕਮ ਹਵਾਲਾ ਰਾਸ਼ੀ (ਪਾਰਸਲਾਂ ਦੇ ਰੂਪ ਵਿਚ ਵੀ) ਹਾਸਲ ਕਰਦਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੇਅਰ ਦੇ ਹੁਕਮਾਂ ’ਤੇ ਨਿਗਮ ਦਾ ਐਕਸ਼ਨ: ਰਾਮਾ ਮੰਡੀ, ਢਿੱਲਵਾਂ ਰੋਡ ਤੇ ਪੰਜਾਬ ਐਵੇਨਿਊ ਤੋਂ ਹਟਾਏ ਨਾਜਾਇਜ਼ ਕਬਜ਼ੇ
NEXT STORY