ਲੁਧਿਆਣਾ (ਵਿੱਕੀ) : ਜ਼ਿਲ੍ਹੇ ਵਿਚ ਤੇਜ਼ੀ ਨਾਲ ਹੇਠਾਂ ਡਿੱਗ ਰਹੇ ਕੋਰੋਨਾ ਮਾਮਲਿਆਂ ਦੇ ਗਰਾਫ ਦੇ ਕਾਰਨ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਵੀ ਕਰਫ਼ਿਊ ਵਿਚ ਰਾਹਤ ਦੇਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ ਤਾਂ ਜੋ ਲੋਕ ਆਪਣੇ ਕਾਰੋਬਾਰ ਨੂੰ ਹੋਰ ਸਹੀ ਢੰਗ ਨਾਲ ਕਰ ਸਕਣ। ਇਸ ਕੜੀ ਵਿਚ ਐਤਵਾਰ ਨੂੰ ਦੇਰ ਰਾਤ ਇਕ ਅਹਿਮ ਹੁਕਮ ਜਾਰੀ ਕਰਦੇ ਹੋਏ ਡੀ. ਸੀ. ਨੇ ਜ਼ਿਲ੍ਹੇ ਵਿਚ ਦੁਕਾਨਾਂ ਅਤੇ ਦਫ਼ਤਰ ਬੰਦ ਕਰਨ ਦੇ ਸਮੇਂ ਨੂੰ 2 ਘੰਟੇ ਤੱਕ ਹੋਰ ਵਧਾ ਦਿਤਾ ਹੈ।
ਇਹ ਵੀ ਪੜ੍ਹੋ : ਦਿੱਲੀ ਪਹੁੰਚੇ 'ਪੰਜਾਬ ਕਾਂਗਰਸ' ਦੇ ਆਗੂ, ਅੱਜ ਕਮੇਟੀ ਸੁਣੇਗੀ ਗਿਲੇ-ਸ਼ਿਕਵੇ
ਨਵੇਂ ਹੁਕਮਾਂ ਦੇ ਮੁਤਾਬਕ ਹੁਣ ਸਾਰੀਆਂ ਦੁਕਾਨਾਂ, ਦਫ਼ਤਰ ਅਤੇ ਨਿਜੀ ਸੰਸਥਾਨ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਖੁੱਲ੍ਹ ਸਕਣਗੇ ਭਾਂਵੇ ਕਿ ਸ਼ਨੀਵਾਰ ਅਤੇ ਐਤਵਾਰ ਦਾ ਕਰਫ਼ਿਊ ਪੂਰੀ ਤਰਾਂ ਰਹੇਗਾ।
ਇਹ ਵੀ ਪੜ੍ਹੋ : ਭਾਖੜਾ ਤੇ ਪੌਂਗ ਡੈਮਾਂ 'ਚੋਂ ਪਾਣੀ ਲੈਣ ਵਾਲੇ ਸੂਬਿਆਂ ਲਈ ਅਹਿਮ ਖ਼ਬਰ, ਖੜ੍ਹੀ ਹੋ ਸਕਦੀ ਹੈ ਮੁਸੀਬਤ
ਡੀ.ਸੀ. ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਾਰੇ ਰੈਸਟੋਰੈਂਟ, ਕੌਫੀ ਹਾਊਸ ਇਨ ਡਾਈਨਿੰਗ ਨੂੰ ਬੰਦ ਰੱਖਣ ਅਤੇ ਸਿਰਫ ਰਾਤ 9 ਵਜੇ ਤੱਕ ਹੋਮ ਡਲਿਵਰੀ ਜਾਂ ਟੇਕ ਅਵੇ ਦੀ ਸੁਵਿਧਾ ਦੇ ਸਕਦੇ ਹਨ ਅਤੇ ਇਹ ਹਫ਼ਤੇ ਵਿਚ ਸੱਤ ਦਿਨ ਜਾਰੀ ਰਹੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਦਿੱਲੀ ਪਹੁੰਚੇ 'ਪੰਜਾਬ ਕਾਂਗਰਸ' ਦੇ ਆਗੂ, ਅੱਜ ਕਮੇਟੀ ਸੁਣੇਗੀ ਗਿਲੇ-ਸ਼ਿਕਵੇ
NEXT STORY