ਸਾਹਨੇਵਾਲ ਕੁਹਾੜਾ (ਜਗਰੂਪ): ਪੁਲਸ ਚੌਂਕੀ ਕੰਗਣਵਾਲ ਅਧੀਨ ਆਉਂਦੇ ਇਲਾਕਿਆਂ ਦੇ ਅੰਦਰ ਲੁਟੇਰਿਆਂ ਦੀ ਦਹਿਸ਼ਤ ਇਸ ਕਦਰ ਵੱਧ ਗਈ ਹੈ ਕਿ ਆਮ ਆਦਮੀ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝ ਰਿਹਾ। ਬੀਤੀ ਰਾਤ ਵੀ ਲੁਟੇਰਿਆਂ ਨੇ ਇਕ ਡਾਕਟਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਤੋਂ 6 ਹਜ਼ਾਰ ਰੁਪਏ ਨਕਦੀ ਅਤੇ ਇਕ ਮੋਬਾਇਲ ਫੋਨ ਲੁੱਟ ਲਿਆ।
ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘਾਂ ਵੱਲੋਂ ਪੁਲਸ 'ਤੇ ਹਮਲਾ! SHO ਦੀ ਅੱਖ ਨੇੜੇ ਲੱਗੀ ਤਲਵਾਰ, 4 ਮੁਲਾਜ਼ਮ ਜ਼ਖ਼ਮੀ
ਗੰਭੀਰ ਜ਼ਖ਼ਮੀ ਡਾਕਟਰ ਵਿਨੋਦ ਮੋਰੀਆ ਦੇ ਬੇਟੇ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਕਲੀਨਿਕ ਹੈ। ਜਦੋਂ ਰਾਤ ਉਹ ਕਲੀਨਿਕ ਬੰਦ ਕਰਕੇ ਆ ਰਹੇ ਸਨ ਤਾਂ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਸਿਰ ਅਤੇ ਹੱਥ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਬੋਲ ਦਿੱਤਾ ਅਤੇ ਉਨ੍ਹਾਂ ਦੇ ਪਿਤਾ ਤੋਂ ਮੋਬਾਇਲ ਅਤੇ 6000 ਖੋਹ ਕੇ ਫਰਾਰ ਹੋ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਓ ਅੱਜ ਹੋ ਜਾਵੋਗੇ ਮਾਲੋਮਾਲ! 10 ਕਰੋੜ ਦੇ ਲੋਹੜੀ ਬੰਪਰ ਦਾ ਆਉਣ ਵਾਲਾ ਹੈ Result
NEXT STORY