ਲੁਧਿਆਣਾ : ਪੰਜਾਬ ਦੇ ਲੋਕਾਂ ਦੀ ਅੱਜ ਕਿਸਮਤ ਬਦਲਣ ਵਾਲੀ ਹੈ ਅਤੇ ਇਕ ਸ਼ਖ਼ਸ 10 ਕਰੋੜ ਦਾ ਇਨਾਮ ਪਾ ਕੇ ਕਰੋੜਪਤੀ ਬਣਨ ਵਾਲਾ ਹੈ। ਦਰਅਸਲ ਨਵੇਂ ਸਾਲ ਦੇ ਮੌਕੇ ’ਤੇ ਪੰਜਾਬ ਸਰਕਾਰ ਵਲੋਂ ਡੀਅਰ ਲੋਹੜੀ-ਮਾਘੀ ਦੀ ਸੰਗਰਾਂਦ ਬੰਪਰ-2025 ਦਾ ਡਰਾਅ ਅੱਜ ਕੱਢਿਆ ਜਾਣਾ ਹੈ। ਇਹ ਡਰਾਅ ਮਾਣਯੋਗ ਜੱਜਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਦੇਖ-ਰੇਖ ’ਚ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ, ਲੁਧਿਆਣਾ ’ਚ ਕੱਢਿਆ ਜਾਵੇਗਾ। ਪੰਜਾਬ ਦੇ ਲਾਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਪੰਜਾਬ ਸਰਕਾਰ ਵਲੋਂ ਇੰਨੇ ਜ਼ਿਆਦਾ ਇਨਾਮਾਂ ਦੀ ਰਾਸ਼ੀ ਰੱਖੀ ਗਈ ਹੈ, ਜਿਸ ਕਾਰਨ ਲੋਹੜੀ-ਮਾਘੀ ਦੀ ਸੰਗਰਾਂਦ ਬੰਪਰ-2025 ਦੀ ਟਿਕਟ ਖ਼ਰੀਦਣ ਲਈ ਆਮ ਜਨਤਾ ’ਚ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ NOC ਤੇ ਡੋਪ ਟੈਸਟ ਦੇ ਇਨ੍ਹਾਂ ਕੇਸਾਂ ਨੂੰ ਲੈ ਕੇ ਵੱਡੀ ਖ਼ਬਰ, ਹੁਣ ਬਚਣਾ ਹੋਵੇਗਾ ਬੇਹੱਦ ਔਖਾ
ਹਰ ਕੋਈ ਟਿਕਟ ਖ਼ਰੀਦ ਕੇ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਹੈ, ਕਿਉਂਕਿ ਟਿਕਟ ਦੀ ਕੀਮਤ ਸਿਰਫ 500 ਰੁਪਏ ਹੈ। ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਅਧਿਕਾਰਤ ਡਿਸਟ੍ਰੀਬਿਊਟਰਜ਼ ਰਾਕੇਸ਼ ਆਛਾ ਨੇ ਦੱਸਿਆ ਕਿ ਇਸ ਬੰਪਰ ਦੇ ਪਹਿਲੇ ਇਨਾਮ ਦੀ ਰਾਸ਼ੀ 10 ਕਰੋੜ ਰੁਪਏ ਹੈ, ਜੋ ਕਿ ਪੰਜਾਬ ਰਾਜ ਲਾਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਹੈ, ਜਿਸ ਵਿਚ ਇੰਨੀ ਜ਼ਿਆਦਾ ਗਰੰਟਿਡ ਇਨਾਮ ਰਾਸ਼ੀ ਰੱਖੀ ਗਈ ਹੈ। ਨਾਲ ਹੀ ਦੂਜੇ ਇਨਾਮ ਦੀ ਰਾਸ਼ੀ 1 ਕਰੋੜ ਅਤੇ ਤੀਜੇ ਇਨਾਮ ਦੀ ਰਾਸ਼ੀ 50 ਲੱਖ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਅਸਲਾ ਲਾਇਸੈਂਸ ਧਾਰਕਾਂ ਨੂੰ ਵੱਡੀ ਰਾਹਤ, ਕਰ ਲਓ ਜਲਦੀ ਨਹੀਂ ਤਾਂ...
ਇਸ ਤੋਂ ਇਲਾਵਾ ਚੌਥਾ ਇਨਾਮ 10-10 ਲੱਖ ਰੁਪਏ ਦੇ 8 ਇਨਾਮ ਅਤੇ 5ਵਾਂ ਇਨਾਮ 5-5 ਲੱਖ ਦੇ 8 ਇਨਾਮਾਂ ਸਮੇਤ ਕੁੱਲ 23,47,90,000 ਰੁਪਏ ਦੀ ਇਨਾਮਾਂ ਦੀ ਰਾਸ਼ੀ ਵੰਡੀ ਜਾਵੇਗੀ। ਨਾਲ ਹੀ ਕਈ ਹੋਰ ਆਕਰਸ਼ਕ ਇਨਾਮ ਵੀ ਇਸ ਸਕੀਮ ’ਚ ਕੱਢੇ ਜਾਣਗੇ। ਇਸ ਡਰਾਅ ਨੂੰ ਯੂ-ਟਿਊਬ ’ਤੇ ਲਾਈਵ ਵੀ ਦੇਖਿਆ ਜਾ ਸਕਦਾ ਹੈ। ਇਹ ਟਿਕਟ ਪੰਜਾਬ ਦੇ ਸਾਰੇ ਲਾਟਰੀ ਕਾਊਂਟਰਾਂ ’ਤੇ ਉਪਲੱਬਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
HMPV ਵਾਇਰਸ ਨੂੰ ਲੈ ਕੇ ਸਿਹਤ ਸੰਸਥਾਵਾਂ ਅਲਰਟ, GNDH ’ਚ 200 ਬੈੱਡਾਂ ਦੀ ਵਿਸ਼ੇਸ਼ ਆਈਸੋਲੇਸ਼ਨ ਵਾਰਡ ਤਿਆਰ
NEXT STORY