ਲੁਧਿਆਣਾ (ਰਾਜ)– ਗੈਸ ਚੜ੍ਹਨ ਨਾਲ ਨਵਨੀਤ ਕੁਮਾਰ ਅਤੇ ਉਸ ਦੀ ਪਤਨੀ ਨੀਤੂ ਦੀ ਮੌਤ ਵੀ ਹੋ ਗਈ ਸੀ। ਮ੍ਰਿਤਕ ਨਵਨੀਤ ਦੇ ਚਚੇਰੇ ਭਰਾ ਅਸ਼ਵਨੀ ਨੇ ਦੱਸਿਆ ਕਿ ਉਹ ਬਿਹਾਰ ਦੇ ਜ਼ਿਲਾ ਵੈਸ਼ਾਲੀ ਦਾ ਰਹਿਣ ਵਾਲਾ ਹੈ। ਉਨ੍ਹਾਂ ਦਾ ਪਿੰਡ ਹਾਜ਼ੀਪੁਰ ਹੈ। ਉਨ੍ਹਾਂ ਦੇ ਚਚੇਰੇ ਭਰਾ ਦਾ 9 ਦਿਨ ਬਾਅਦ ਵਿਆਹ ਸੀ। ਪਿੰਡ ਦੇ ਘਰ ’ਚ ਖੁਸ਼ੀਆਂ ਦਾ ਮਾਹੌਲ ਸੀ। ਨਵਨੀਤ ਅਤੇ ਉਸ ਦੀ ਪਤਨੀ ਨੇ ਸੋਮਵਾਰ ਯਾਨੀ ਅੱਜ ਪਿੰਡ ਜਾਣਾ ਸੀ। ਉਨ੍ਹਾਂ ਦਾ ਇੱਥੇ ਹੋਰ ਭਰਾ ਨਿਤਿਨ ਵੀ ਰਾਜਸਥਾਨ ਤੋਂ ਲੁਧਿਆਣਾ ਆਇਆ ਸੀ ਤਾਂ ਕਿ ਇਕੱਠੇ ਪਿੰਡ ਚੱਲਣਗੇ ਪਰ ਗੈਸ ਰਿਸਾਅ ’ਚ ਨਵਨੀਤ, ਉਸ ਦੀ ਪਤਨੀ ਨੀਤੂ ਦੀ ਮੌਤ ਹੋ ਗਈ, ਜਦਕਿ ਨਿਤਿਨ ਗੰਭੀਰ ਹਾਲਤ ’ਚ ਹੈ।
ਇਹ ਵੀ ਪੜ੍ਹੋ: ਸ਼ੁਕਰਾਣੂ ਦਾਨ ਕਰ 550 ਬੱਚਿਆਂ ਦਾ ਬਣਿਆ ਜੈਵਿਕ ਪਿਤਾ, ਹੁਣ ਅਦਾਲਤ ਨੇ ਸੁਣਾਇਆ ਇਹ ਫ਼ੈਸਲਾ
ਉਨ੍ਹਾਂ ਦੀ ਮੌਤ ਦੀ ਖ਼ਬਰ ਪਿੰਡ ਪੁੱਜੀ ਤਾਂ ਖੁਸ਼ੀਆਂ ਮਾਤਮ ’ਚ ਬਦਲ ਗਈਆਂ। ਉਨ੍ਹਾਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ। ਸਾਰੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹ ਹੁਣ ਪਿੰਡ ਤੋਂ ਲੁਧਿਆਣਾ ਆਉਣ ਲਈ ਨਿਕਲ ਚੁੱਕੇ ਹਨ। ਜਾਣਕਾਰੀ ਦਿੰਦਿਆਂ ਅਸ਼ਵਨੀ ਨੇ ਦੱਸਿਆ ਕਿ ਨਵਨੀਤ ਉਸ ਦਾ ਭਰਾ ਸੀ, ਉਹ ਆਰਤੀ ਸਟੀਲ ’ਚ ਅਕਾਊਂਟੈਂਟ ਸੀ, ਜਦਕਿ ਜ਼ਖਮੀ ਨਿਤਿਨ ਬੀਕਾਨੇਰ ਰਾਜਸਥਾਨ ’ਚ ਕਿਸੇ ਨਿੱਜੀ ਕੰਪਨੀ ’ਚ ਇੰਜੀਨੀਅਰ ਹੈ। ਪਿੰਡ ’ਚ ਉਨ੍ਹਾਂ ਦੇ ਚਚੇਰੇ ਭਰਾ ਦਾ ਵਿਆਹ ਸੀ। ਇਸ ਲਈ ਦੋਵੇਂ ਭਰਾਵਾਂ ਦੀ ਫੋਨ ’ਤੇ ਸਲਾਹ ਹੋ ਗਈ ਸੀ ਕਿ ਇਕੱਠੇ ਹੀ ਪਿੰਡ ਜਾਣਗੇ, ਜਿਸ ਤੋਂ ਬਾਅਦ ਨਿਤਿਨ ਸ਼ਨੀਵਾਰ ਦੀ ਰਾਤ ਨੂੰ ਹੀ ਨਵਨੀਤ ਕੋਲ ਪੁੱਜਾ ਸੀ। ਸੋਮਵਾਰ ਨੂੰ ਉਨ੍ਹਾਂ ਨੇ ਇਕੱਠੇ ਜਾਣਾ ਸੀ ਪਰ ਭਗਵਾਨ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਹਾਦਸੇ ’ਚ ਜ਼ਖਮੀ ਹੋਏ ਨਵਨੀਤ ਦੀ ਬੇਟੀ ਨੰਦਨੀ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ: ਭਾਰਤੀ ਡਰਾਈਵਰ ਨਾਲ ਨਸਲੀ ਵਿਤਕਰਾ, ਸਮਰਥਨ 'ਚ ਆਏ ਆਸਟ੍ਰੇਲੀਆ ਦੇ 11 ਸਾਲਾ ਬੱਚੇ ਨੇ ਜਿੱਤਿਆ ਲੋਕਾਂ ਦਾ ਦਿਲ
ਨਿਤਿਨ ਬੋਲਿਆ ਮੈਂ ਬੇਹੋਸ਼ ਹੋ ਗਿਆ ਸੀ, ਹੋਸ਼ ਆਇਆ ਤਾਂ ਪਤਾ ਲੱਗਾ ਭਰਾ-ਭਾਬੀ ਮਰ ਗਏ
ਸਿਵਲ ਹਸਪਤਾਲ ’ਚ ਦਾਖਲ ਨਿਤਿਨ ਨੇ ਦੱਸਿਆ ਕਿ ਉਹ ਸ਼ਨੀਵਾਰ ਰਾਤ ਨੂੰ ਹੀ ਰਾਜਸਥਾਨ ਤੋਂ ਲੁਧਿਆਣਾ ਪੁੱਜਾ ਸੀ। ਐਤਵਾਰ ਉਹ ਪਹਿਲੀ ਮੰਜ਼ਿਲ ’ਤੇ ਸਥਿਤ ਕਮਰੇ ’ਚ ਸੌਂ ਰਿਹਾ ਸੀ, ਜਦਕਿ ਭਰਾ ਨਵਨੀਤ, ਭਾਬੀ ਨੀਤੂ ਅਤੇ ਉਨ੍ਹਾਂ ਦੀ ਬੇਟੀ ਹੇਠਾਂ ਸੌਂ ਰਹੇ ਸਨ। ਐਤਵਾਰ ਦੀ ਸਵੇਰੇ ਉਸ ਨੂੰ ਹੇਠਾਂ ਤੋਂ ਆਵਾਜ਼ ਆਈ ਪਰ ਜਦੋਂ ਤੱਕ ਉਹ ਗਿਆ ਤਾਂ ਉਸ ਦਾ ਭਰਾ, ਭਾਬੀ ਤੇ ਉਸ ਦੀ ਭਤੀਜੀ ਨੰਦਨੀ ਬੇਹੋਸ਼ ਹੋ ਕੇ ਹੇਠਾਂ ਡਿੱਗੇ ਪਏ ਸਨ, ਫਿਰ ਉਸ ਨੂੰ ਵੀ ਗੰਦੀ ਗੈਸ ਦੀ ਬਦਬੂ ਆਈ, ਉਸ ਨੂੰ ਵੀ ਸਾਹ ਲੈਣ ’ਚ ਪ੍ਰੇਸ਼ਾਨੀ ਹੋਣ ਲੱਗੀ ਅਤੇ ਉਹ ਬੇਹੋਸ਼ ਹੋ ਗਿਆ। ਜਦੋਂ ਹੋਸ਼ ਆਇਆ ਤਾਂ ਪਤਾ ਲੱਗਾ ਕਿ ਉਸ ਦੇ ਭਰਾ ਤੇ ਭਾਬੀ ਦੀ ਮੌਤ ਹੋ ਚੁੱਕੀ ਹੈ ਪਰ ਉਸ ਦੀ ਭਤੀਜੀ ਹੋਸ਼ ’ਚ ਹੈ। ਇਹ ਸਾਰਾ ਹਾਦਸਾ ਜ਼ਹਿਰੀਲੀ ਗੈਸ ਕਾਰਨ ਹੀ ਹੋਇਆ।
ਇਹ ਵੀ ਪੜ੍ਹੋ: 6 ਪਤਨੀਆਂ ਨਾਲ ਸੌਣ ਲਈ ਸ਼ਖ਼ਸ ਨੇ ਬਣਵਾਇਆ 20 ਫੁੱਟ ਚੌੜਾ ਬੈੱਡ, ਖ਼ਰਚ ਕਰ ਦਿੱਤੇ 81 ਲੱਖ ਰੁਪਏ
ਗਿਆਸਪੁਰਾ ਗੈਸ ਲੀਕ ਮਾਮਲੇ 'ਤੇ ਰਵਨੀਤ ਬਿੱਟੂ ਨੇ ਕਹੀਆਂ ਵੱਡੀਆਂ ਗੱਲਾਂ, ਜਾਣੋ ਕੀ ਕਿਹਾ
NEXT STORY