ਲੁਧਿਆਣਾ (ਰਾਜ): ਮਹਾਨਗਰ ਦੇ ਫੁੱਲਾਂਵਾਲ ਇਲਾਕੇ ਤੋਂ ਸਰਕਾਰੀ ਸਕੂਲ ਵਿਚ ਪੜ੍ਹਣ ਗਈ 14 ਸਾਲਾ ਨਾਬਾਲਗ ਵਿਦਿਆਰਥਣ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ। 7 ਦਿਨ ਬੀਤ ਜਾਣ ਦੇ ਬਾਵਜੂਦ ਬੱਚੀ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਦਾ ਦੋਸ਼ ਹੈ ਕਿ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਇਕ ਸ਼ੱਕੀ ਨੌਜਵਾਨ ਐਕਟਿਵਾ 'ਤੇ ਕੁੜੀ ਨੂੰ ਲਿਜਾਂਦਾ ਸਾਫ਼ ਨਜ਼ਰ ਆ ਰਿਹਾ ਹੈ, ਪਰ ਇਸ ਦੇ ਬਾਵਜੂਦ ਥਾਣਾ ਸਦਰ ਪੁਲਸ ਨੇ ਕਿਡਨੈਪਿੰਗ ਦੀ ਧਾਰਾ ਲਗਾਉਣ ਦੀ ਬਜਾਏ ਸਿਰਫ਼ ਗੁੰਮਸ਼ੁਦਗੀ ਦੀ ਹਲਕੀ ਧਾਰਾ ਤਹਿਤ ਪਰਚਾ ਦਰਜ ਕਰਕੇ ਖਾਨਾਪੂਰਤੀ ਕੀਤੀ ਹੈ।
ਲਾਪਤਾ ਬੱਚੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ 10 ਅਗਸਤ ਨੂੰ ਸਕੂਲ ਗਈ ਸੀ, ਪਰ ਛੁੱਟੀ ਮਗਰੋਂ ਘਰ ਨਹੀਂ ਪਰਤੀ। ਜਦੋਂ ਉਨ੍ਹਾਂ ਨੇ ਬੱਚੀ ਦੀ ਭਾਲ ਕਰਦਿਆਂ ਆਲੇ-ਦੁਆਲੇ ਦੇ ਸੀ. ਸੀ.ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਸੀ.ਸੀ. ਟੀ.ਵੀ. ਫੁਟੇਜ ਵਿਚ ਇਕ ਅਣਪਛਾਤਾ ਨੌਜਵਾਨ ਉਨ੍ਹਾਂ ਦੀ ਧੀ ਨੂੰ ਆਪਣੇ ਨਾਲ ਐਕਟਿਵਾ 'ਤੇ ਲਿਜਾਂਦਾ ਦਿਖਾਈ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਉਕਤ ਨੌਜਵਾਨ ਉਨ੍ਹਾਂ ਦੀ ਨਾਬਾਲਗ ਧੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਸ ਨੂੰ ਉਸੇ ਦਿਨ ਸ਼ਿਕਾਇਤ ਦੇਣ ਦੇ ਬਾਵਜੂਦ ਮਾਮਲਾ 12 ਅਗਸਤ ਨੂੰ ਦਰਜ ਕੀਤਾ ਗਿਆ, ਉਸ ਵਿਚ ਵੀ ਕਿਡਨੈਪਿੰਗ ਦੀ ਬਜਾਏ ਸਿਰਫ਼ ਗੁੰਮਸ਼ੁਦਗੀ ਦੀ ਧਾਰਾ ਲਗਾਈ ਗਈ ਹੈ। ਉਨ੍ਹਾਂ ਨੇ ਪੁਲਸ ਅਫ਼ਸਰਾਂ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਪੰਜਾਬ ਪੁਲਸ ਦੇ SI ਸੁਖਵਿੰਦਰ ਸਿੰਘ ਨੂੰ ਮਿਲਿਆ CM ਮੈਡਲ
NEXT STORY