ਲੁਧਿਆਣਾ (ਰਿਸ਼ੀ) : 10 ਸਤੰਬਰ 2019 ਨੂੰ ਫਾਜ਼ਿਲਕਾ ਵਿਚ ਘਰੋਂ ਮਾਂ-ਬਾਪ ਨਾਲ ਲੜਨ ਤੋਂ ਬਾਅਦ ਘਰ ਛੱਡ ਕੇ ਗਈ 14 ਸਾਲਾ ਕੁੜੀ ਦਲਾਲਾਂ ਦੇ ਹੱਥ ਚੜ੍ਹ ਗਈ। ਜਿੱਥੇ ਨਸ਼ੇ 'ਚ ਬੇਸੁੱਧ ਕਰਕੇ 4 ਦੋਸ਼ੀ ਉਸ ਕੋਲੋਂ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਸਨ, ਜਿਨ੍ਹਾਂ ਨੂੰ ਥਾਣਾ ਦੁੱਗਰੀ ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਗਗਨਦੀਪ ਸਿੰਘ ਨਿਵਾਸੀ ਕੋਟ ਮੰਗਲ ਸਿੰਘ, ਅਸੀਸ ਮਸੀਹ ਨਿਵਾਸੀ ਟਿੱਬਾ, ਰਮਨਦੀਪ ਕੌਰ ਨਿਵਾਸੀ ਦੁੱਗਰੀ ਅਤੇ ਸੁਨੀਤਾ ਰਾਣੀ ਨਿਵਾਸੀ ਟਿੱਬਾ ਵਜੋਂ ਹੋਈ ਹੈ।
ਇਹ ਵੀ ਪੜ੍ਹੋਂ : ਪੰਜਾਬ 'ਚ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ, 65 ਸਾਲਾ ਬਜ਼ੁਰਗ ਨੇ ਤੋੜਿਆ ਦਮ
ਐੱਸ.ਐੱਚ.ਓ. ਇੰਸਪੈਕਟਰ ਸੁਰਿੰਦਰ ਚੋਪੜਾ ਦੇ ਮੁਤਾਬਕ ਪੀੜਤਾ ਬੀਤੀ 10 ਸਤੰਬਰ 2019 ਨੂੰ ਫਾਜ਼ਿਲਕਾ ਵਿਚ ਘਰੋਂ ਮਾਂ-ਬਾਪ ਨਾਲ ਲੜਨ ਤੋਂ ਬਾਅਦ ਟ੍ਰੇਨ ਚੜ੍ਹ ਗਈ ਅਤੇ ਦੁਪਹਿਰ 2 ਵਜੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪੁੱਜੀ ਜਿੱਥੇ ਉਕਤ ਮੁਜ਼ਰਮ ਔਰਤ ਸਿਮਰਨ ਉਸ ਨੂੰ ਮਿਲੀ, ਜੋ ਉਸ ਨੂੰ ਆਪਣੀਆਂ ਗੱਲਾਂ ਵਿਚ ਲਗਾ ਕੇ ਦੁੱਗਰੀ ਦੇ ਫੇਸ-3 ਸਥਿਤ ਆਪਣੇ ਘਰ ਲੈ ਗਈ। ਉੱਥੇ ਸਿਮਰਨ ਨੂੰ ਮਿਲਣ ਉਸ ਦਾ ਇਕ ਦੋਸਤ ਰਾਜਨਦੀਪ ਆਉਂਦਾ ਸੀ। ਕੁਝ ਦਿਨਾਂ ਬਾਅਦ ਸਿਮਰਨ ਕਿਸੇ ਕੰਮ ਦੇ ਸਿਲਸਿਲੇ ਵਿਚ ਚਲੀ ਗਈ ਅਤੇ 3 ਦਿਨਾਂ ਤੱਕ ਰਾਜਨਦੀਪ ਘਰ ਵਿਚ ਉਸ ਨਾਲ ਜ਼ਬਰਦਸਤੀ ਨਾਜਾਇਜ਼ ਸਬੰਧ ਬਣਾਉਂਦਾ ਰਿਹਾ। ਲਗਭਗ 3 ਮਹੀਨੇ ਤੱਕ ਇਸੇ ਤਰ੍ਹਾਂ ਚਲਦਾ ਰਿਹਾ। ਫਿਰ ਇਕ ਦਿਨ ਰਾਜਨਦੀਪ ਆਪਣੇ ਦੋਸਤ ਦੇ ਨਾਲ ਮਿਲ ਕੇ ਉਸ ਨੂੰ ਟਿੱਬਾ ਰੋਡ 'ਤੇ ਲੈ ਗਿਆ ਜਿੱਥੇ ਸੁਨੀਤਾ ਰਾਣੀ ਨਾਮੀ ਔਰਤ ਦੇ ਘਰ ਛੱਡ ਆਏ।
ਇਹ ਵੀ ਪੜ੍ਹੋਂ :ਹਵਸ ਦੇ ਅੰਨ੍ਹਿਆ ਨੇ ਬਜ਼ੁਰਗ ਜਨਾਨੀ ਨੂੰ ਵੀ ਨਹੀਂ ਬਕਸ਼ਿਆ, ਕੀਤਾ ਗੈਂਗਰੇਪ
ਪੀੜਤਾ ਦੇ ਮੁਤਾਬਕ ਸੁਨੀਤਾ ਉਸ ਨੂੰ ਰੋਜ਼ ਨਸ਼ਾ ਕਰਵਾ ਕੇ ਬੇਸੁਧ ਕਰਕੇ ਦੇਹ ਵਪਾਰ ਦਾ ਧੰਦਾ ਕਰਵਾਉਂਦੀ। ਕਈ ਦਿਨਾਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉੱਥੋਂ ਭੱਜ ਕੇ ਰੇਲਵੇ ਸਟੇਸ਼ਨ ਪੁੱਜੀ, ਜਿਥੇ ਚਾਇਲਡ ਹੈਲਪ ਲਾਈਨ ਦੇ ਮੈਂਬਰਾਂ ਵੱਲੋਂ ਉਸ ਨੂੰ ਦੋਰਾਹਾ ਲਿਜਾਇਆ ਗਿਆ ਅਤੇ ਫਰਵਰੀ ਵਿਚ ਆਪਣੇ ਘਰ ਪੁੱਜੀ। ਜਿੱਥੇ ਉਸ ਨੇ ਆਪਣੀ ਸਾਰੀ ਦਾਸਤਾਨ ਸੁਣਾਈ ਜਿਸ 'ਤੇ ਜ਼ੀਰੋ ਐੱਫ.ਆਈ.ਆਰ. ਦਰਜ ਕਰਕੇ ਦੁੱਗਰੀ ਪੁਲਸ ਨੂੰ ਜਾਂਚ ਸੌਂਪੀ ਗਈ। ਕੇਸ ਦਰਜ ਹੋਣ ਦਾ ਪਤਾ ਲਗਦੇ ਹੀ ਮੁਜ਼ਰਮ ਫਰਾਰ ਹੋ ਗਏ, ਜਿਨ੍ਹਾਂ ਨੂੰ ਹੁਣ ਦਬੋਚ ਕੇ 3 ਦਿਨ ਦੇ ਰਿਮਾਂਡ 'ਤੇ ਬਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋਂ : ਗੁਰਦੁਆਰਾ ਸਾਹਿਬ ਵਿਖੇ ਜ਼ਹਿਰੀਲਾ ਪ੍ਰਸ਼ਾਦ ਖਾਣ ਨਾਲ ਬੇਹੋਸ਼ ਹੋਈ ਸੰਗਤ, 3 ਗੰਭੀਰ
5 ਕਰੋੜ ਦੀ ਹੈਰੋਇਨ ਤੇ ਲੱਖਾਂ ਦੀ ਡਰੱਗ ਮਨੀ ਸਮੇਤ 2 ਗ੍ਰਿਫ਼ਤਾਰ
NEXT STORY