ਤਰਨਤਾਰਨ (ਰਮਨ) : ਤਰਨਤਾਰਨ ਦੇ ਗੁਰਦੁਆਰਾ ਭਗਤ ਨਾਮਦੇਵ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਗੁਰੂ ਘਰ 'ਚ ਬਣੇ ਪ੍ਰਸ਼ਾਦ ਨੂੰ ਖਾਣ ਉਪਰੰਤ ਸੰਗਤ ਬੇਹੋਸ਼ ਹੋ ਕੇ ਡਿੱਗਣ ਲਗ ਪਈ। ਦੱਸਿਆ ਜਾ ਰਿਹਾ ਕਿ ਗੁਰਦਵਾਰਾ ਸਾਹਿਬ 'ਚ ਇਕ ਬਜ਼ੁਰਗ ਔਰਤ ਦਾ ਭੋਗ ਪਾਇਆ ਗਿਆ ਸੀ, ਜਿਥੋਂ ਪਰਸ਼ਾਦ ਖਾਣ ਤੋਂ ਬਾਅਦ ਸੰਗਤ ਬਿਮਾਰ ਹੋਈ ਸੀ। ਬਿਮਾਰ ਹੋਈ ਸੰਗਤ ਨੂੰ ਤੁਰੰਤ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ 'ਚੋਂ ਇਕ ਔਰਤ ਅਤੇ 3 ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੇ ਡੀ. ਐੱਸ.ਪੀ. ਸੁੱਚਾ ਸਿੰਘ ਬੱਲ ਨੇ ਪ੍ਰਸ਼ਾਦ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋਂ : ਹਵਸ ਦੇ ਅੰਨ੍ਹਿਆ ਨੇ ਬਜ਼ੁਰਗ ਜਨਾਨੀ ਨੂੰ ਵੀ ਨਹੀਂ ਬਕਸ਼ਿਆ, ਕੀਤਾ ਗੈਂਗਰੇਪ
ਪ੍ਰਾਪਤ ਜਾਣਕਾਰੀ ਅਨੁਸਾਰ ਰਘਬੀਰ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਮੁਹੱਲਾ ਟਾਂਕ ਸ਼ਤਰੀ, ਗਲੀ ਮਾਤਾ ਲੱਛੋਂ ਵਾਲੀ ਤਰਨਤਾਰਨ ਦੀ ਮਾਤਾ ਸ਼ਰਨਜੀਤ ਕੌਰ ਦੇ ਭੋਗ ਸਬੰਧੀ ਘਰ 'ਚ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ, ਜਿਸ ਤੋਂ ਬਾਅਦ ਗ੍ਰੰਥੀ ਬਲਬੀਰ ਸਿੰਘ ਵਲੋਂ ਭੋਗ ਉਪਰੰਤ ਘਰ 'ਚ ਤਿਆਰ ਕੀਤਾ ਗਿਆ ਕੜਾਹ ਪ੍ਰਸ਼ਾਦ ਸੰਗਤ ਨੂੰ ਵਰਤਾਇਆ ਗਿਆ। ਇਸ ਉਪਰੰਤ ਸ਼ਰਨਜੀਤ ਕੌਰ ਦੇ ਦੂਸਰੇ ਬੇਟੇ ਇੰਦਰਜੀਤ ਸਿੰਘ ਦੇ ਪਰਿਵਾਰ ਵਲੋਂ ਗੁਰੂ ਸਾਹਿਬ ਦੇ ਪਾਵਨ ਸਰੂਪ ਨੂੰ ਨਜ਼ਦੀਕੀ ਗੁਰੁਦੁਆਰਾ ਭਗਤ ਬਾਬਾ ਨਾਮ ਦੇਵ ਵਿਖੇ ਮਾਨ ਮਰਿਆਦਾ ਨਾਲ ਸੁਸ਼ੋਭਿਤ ਕੀਤਾ ਗਿਆ। ਇਸ ਮੌਕੇ ਘਰ ਤੋਂ ਬਚੇ ਹੋਏ ਕੜਾਹ ਪ੍ਰਸ਼ਾਦ ਨੂੰ ਵੀ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਨੂੰ ਵੰਡਣ ਲਈ ਸੌਂਪ ਦਿੱਤਾ ਗਿਆ। ਇਸ ਕੜਾਹ ਪ੍ਰਸ਼ਾਦ ਨੂੰ ਗ੍ਰੰਥੀ ਬਲਬੀਰ ਸਿੰਘ ਆਪਣੇ ਸਮੇਤ ਪੋਤਰੇ ਤੇਜਿੰਦਰ ਪਾਲ ਸਿੰਘ (11), ਗੁਰਜੋਤ ਪਾਲ ਸਿੰਘ (9) ਤੋਂ ਇਲਾਵਾ ਰਘਬੀਰ ਸਿੰਘ, ਜਸ਼ਨਦੀਪ ਸਿੰਘ, ਪਰਮਜੀਤ ਕੌਰ, ਮਨਦੀਪ ਕੌਰ ਤੋਂ ਇਲਾਵਾ 3 ਹੋਰਾਂ ਵਲੋਂ ਖਾਣ ਦੌਰਾਨ ਉਨ੍ਹਾਂ ਦੀ ਮੌਕੇ 'ਤੇ ਹੀ ਤਬੀਅਤ ਖਰਾਬ ਹੋ ਗਈ, ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ।
ਇਹ ਵੀ ਪੜ੍ਹੋਂ : ਰੋਜ਼ੀ-ਰੋਟੀ ਖਾਤਰ ਵਿਦੇਸ਼ ਗਏ ਪੰਜਾਬੀ ਦੀ ਅਚਾਨਕ ਮੌਤ, ਸਦਮੇ 'ਚ ਪਰਿਵਾਰ
ਇਸ ਦੌਰਾਨ ਡਾਕਟਰਾਂ ਨੇ ਰਘਬੀਰ ਸਿੰਘ, ਜਸ਼ਨਦੀਪ ਸਿੰਘ ਅਤੇ ਪਰਮਜੀਤ ਕੌਰ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ 'ਤੇ ਅੰਮ੍ਰਿਤਰਸ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿੱਟੀ ਸੁਚਾ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਸਿਟੀ ਦੇ ਮੁੱਖੀ ਸ਼ਮਿੰਦਰਜੀਤ ਸਿੰਘ ਵਲੋਂ ਪ੍ਰਸ਼ਾਦ ਨੂੰ ਕਬਜ਼ੇ 'ਚ ਲੈ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰਘਬੀਰ ਸਿੰਘ ਅਤੇ ਉਸ ਦੇ ਭਰਾ ਦਰਮਿਆਨ ਘਰੇਲੂ ਝਗੜਾ ਚੱਲ ਰਿਹਾ ਸੀ ਅਤੇ ਹੋ ਸਕਦਾ ਹੈ ਕਿ ਇਸ ਪ੍ਰਸ਼ਾਦ 'ਚ ਕਿਸੇ ਪਰਿਵਾਰਕ ਮੈਂਬਰ ਵਲੋਂ ਜਾਣਬੁੱਝ ਕੇ ਜ਼ਹਿਰੀਲੀ ਦਵਾਈ ਮਿਲਾ ਦਿੱਤੀ ਗਈ ਹੋਏ।
ਇਹ ਵੀ ਪੜ੍ਹੋਂ : ਸੁਨਹਿਰੀ ਭਵਿੱਖ ਲਈ ਕੈਨੇਡਾ ਗਈ ਪੰਜਾਬਣ ਦੀ ਸ਼ੱਕੀ ਹਾਲਾਤ 'ਚ ਮੌਤ
ਤੇਜ਼ ਹਨ੍ਹੇਰੀ ਦਾ ਪ੍ਰਕੋਪ, ਝੁੱਗੀ 'ਤੇ ਕੰਧ ਡਿੱਗਣ ਨਾਲ ਪਰਵਾਸੀ ਮਜ਼ਦੂਰ ਦੀ ਮੌਤ
NEXT STORY