ਲੁਧਿਆਣਾ (ਰਾਜ)– ਬਹਾਦਰ ਕੇ ਰੋਡ ’ਤੇ ਘਰ ’ਚ ਇਕੱਲੀ ਦੇਖ ਕੇ ਇਕ ਨੌਜਵਾਨ ਵਲੋਂ 4 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਨੌਜਵਾਨ ਘਰ ਦੀ ਛੱਤ ਟੱਪ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਮਾਤਾ-ਪਿਤਾ ਦੇ ਆਉਣ ਤੋਂ ਬਾਅਦ ਬੱਚੀ ਨੇ ਸਾਰੀ ਘਟਨਾ ਦੇ ਬਾਰੇ ਉਨ੍ਹਾਂ ਨੂੰ ਦੱਸਿਆ, ਜਿਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਮੁਲਜ਼ਮ ਅਜੇ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ।
ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ 4 ਸਾਲ ਦੀ ਬੱਚੀ ਘਰ ’ਚ ਇਕੱਲੀ ਸੀ। ਉਸ ਦੇ ਮਾਤਾ-ਪਿਤਾ ਕਿਸੇ ਕੰਮ ਗਏ ਸਨ। ਮੁਲਜ਼ਮ ਅਜੇ ਕੁਮਾਰ, ਗੁਆਂਢ ਵਿਚ ਰਹਿਣ ਵਾਲਾ ਇਕ ਨੌਜਵਾਨ ਕੋਲ ਆਉਂਦਾ-ਜਾਂਦਾ ਸੀ, ਜੋ ਆਪਣੇ ਦੋਸਤ ਨੂੰ ਮਿਲਣ ਲਈ ਆਇਆ ਸੀ। ਜਦ ਉਹ ਨਾ ਮਿਲਿਆ ਤਾਂ ਉਸ ਦੇ ਸਾਹਮਣੇ ਬਣੇ ਘਰ ਦੇ ਅੰਦਰ ਚਲਾ ਗਿਆ, ਜਿੱਥੇ ਬੱਚੀ ਨੇ ਗੇਟ ਖੋਲ੍ਹਿਆ ਤਾਂ ਨੌਜਵਾਨ ਬੱਚੀ ਨੂੰ ਅੰਦਰ ਲੈ ਗਿਆ। ਨੌਜਵਾਨ ਬੱਚੀ ਨਾਲ ਜਬਰ-ਜ਼ਿਨਾਹ ਕਰ ਕੇ ਫ਼ਰਾਰ ਹੋ ਗਿਆ। ਪੁਲਸ ਦਾ ਕਹਿਣਾ ਹੈ ਕਿ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ। ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਲੁਧਿਆਣਾ ਦੀ ਮਹਿਲਾ ਜੇਲ੍ਹ 'ਚ ਫੋਨ ਕਾਲ ਨੂੰ ਲੈ ਕੇ ਭਿੜੀਆਂ ਬੀਬੀਆਂ, ਜਾਣੋ ਪੂਰਾ ਮਾਮਲਾ
NEXT STORY