ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਜਲੰਧਰ ਬਾਈਪਾਸ ਤੋਂ ਲਾਡੋਵਾਲ ਨੂੰ ਜਾਂਦਿਆਂ ਜੀ. ਟੀ. ਰੋਡ 'ਤੇ ਉਸ ਸਮੇਂ ਭਾਜੜਾ ਪੈ ਗਈਆਂ, ਜਦੋਂ ਇਕ ਛੋਟੇ ਹਾਥੀ 'ਚ ਫਨੀਅਰ ਸੱਪ ਵੜ ਗਿਆ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਖ਼ੌਫ਼ ਖਾ ਜਾਵੇਗਾ। ਜਾਣਕਾਰੀ ਮੁਤਾਬਕ ਛੋਟੇ ਹਾਥੀ ਦੇ ਡਰਾਈਵਰ ਵਿੱਕੀ ਕੁਮਾਰ ਨੇ ਦੱਸਿਆ ਕਿ ਉਹ ਜਲੰਧਰ ਬਾਈਪਾਸ ਤੋਂ ਲਾਡੋਵਾਲ ਵਾਲੀ ਸਾਈਡ ਜਾ ਰਿਹਾ ਸੀ। ਰਾਹ 'ਚ ਉਸ ਦਾ ਛੋਟਾ ਹਾਥੀ ਗਰਮ ਹੋ ਗਿਆ ਤਾਂ ਡਰਾਈਵਰ ਨੇ ਜੀ. ਟੀ. ਰੋਡ ਤੋਂ ਸਾਈਡ 'ਤੇ ਇਕ ਦਰੱਖਤ ਦੀ ਛਾਂ ਹੇਠ ਗੱਡੀ ਲਾ ਦਿੱਤੀ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਚਾਚਾ ਤੇ ਡਰਾਈਵਰ ਨੇ ਪੁਲਸ ਅੱਗੇ ਕੀਤਾ ਆਤਮ-ਸਮਰਪਣ
ਇਸ ਦੌਰਾਨ ਪਿੱਛਿਓਂ ਆ ਰਹੇ ਕੁੱਝ ਨੌਜਵਾਨਾਂ ਨੇ ਉਸ ਨੂੰ ਦੱਸਿਆ ਕਿ ਛੋਟੇ ਹਾਥੀ 'ਚ ਸੱਪ ਚੜ੍ਹ ਰਿਹਾ ਹੈ। ਇਸ ਨੂੰ ਸੁਣ ਕੇ ਡਰਾਈਵਰ ਘਬਰਾ ਗਿਆ ਅਤੇ ਛਾਲ ਮਾਰ ਕੇ ਗੱਡੀ 'ਚੋਂ ਬਾਹਰ ਆ ਗਿਆ। ਇਸ ਤੋਂ ਬਾਅਦ ਡਰਾਈਵਰ ਨੇ ਲੋਕਾਂ ਦੀ ਮਦਦ ਨਾਲ ਗੱਡੀ ਦੀਆਂ ਸੀਟਾਂ ਨੂੰ ਹੌਲੀ-ਹੌਲੀ ਬਾਹਰ ਕੱਢਿਆ ਤਾਂ ਸੱਪ ਸੀਟ ਹੇਠਾਂ ਲੁਕ ਕੇ ਬੈਠਾ ਸੀ। ਇਸ ਤੋਂ ਬਾਅਦ ਖੜਕਾ ਕਰਕੇ ਸੱਪ ਨੂੰ ਗੱਡੀ 'ਚੋਂ ਬਾਹਰ ਕੱਢਿਆ ਗਿਆ ਤਾਂ ਸੱਪ ਜੰਗਲਾਂ 'ਚ ਜਾ ਕੇ ਅਲੋਪ ਹੋ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹਵਾਈ ਅੱਡਿਆਂ ਤੇ ਸਰਹੱਦਾਂ ’ਤੇ ਕੀਤਾ ਗਿਆ ਅਲਰਟ
ਇਸ ਤਰ੍ਹਾਂ ਕਿਸੇ ਅਣਹੋਣੀ ਘਟਨਾ ਹੋਣ ਤੋਂ ਬਚਾਅ ਹੋ ਗਿਆ। ਦੱਸ ਦੇਈਏ ਕਿ ਅੱਗੇ ਬਰਸਾਤ ਦਾ ਮੌਸਮ ਆਉਣ ਵਾਲਾ ਹੈ। ਇਸ ਮੌਸਮ 'ਚ ਸੱਪ ਜਾਂ ਕਈ ਹੋਰ ਜ਼ਹਿਰੀਲੇ ਜਾਨਵਰ ਸੜਕਾਂ 'ਤੇ ਜਾਂ ਗੱਡੀਆਂ 'ਚ ਲੁਕ ਕੇ ਬੈਠ ਸਕਦੇ ਹਨ ਅਤੇ ਵੱਡੀ ਘਟਨਾ ਵਾਪਰ ਸਕਦੀ ਹੈ। ਇਸ ਲਈ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹਵਾਈ ਅੱਡਿਆਂ ਤੇ ਸਰਹੱਦਾਂ ’ਤੇ ਕੀਤਾ ਗਿਆ ਅਲਰਟ
NEXT STORY