ਲੁਧਿਆਣਾ (ਸਿਆਲ) : ਤਾਜਪੁਰ ਰੋਡ ਸਥਿਤ ਕੇਂਦਰੀ ਜੇਲ ਵਿਚ ਬੀਤੀ ਸ਼ਾਮ 7.30 ਵਜੇ ਦੇ ਕਰੀਬ ਦੋ ਹਵਾਲਾਤੀਆਂ ਦੇ ਆਪਸ ਵਿਚ ਭਿੜ ਪੈਣ ਨਾਲ ਇਕ ਹਵਾਲਾਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜੇਲ ਦੀ ਨਸ਼ਾ ਛੁਡਾਊ ਬੈਰਕ ਵਿਚ ਦੋ ਹਵਾਲਾਤੀ ਕੰਬਲ ਨੂੰ ਝਾੜ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਆਪਸ ਵਿਚ ਹੋਈ ਬਹਿਸਬਾਜ਼ੀ ਕੁੱਟਮਾਰ 'ਚ ਬਦਲ ਗਈ, ਜਿਸ ਵਿਚ ਲਾਲਾ ਨਾਮੀ ਹਵਾਲਾਤੀ ਦੇ ਮੂੰਹ 'ਤੇ ਦੂਜੇ ਦਾ ਮੁੱਕਾ ਲੱਗ ਗਿਆ ਅਤੇ ਖੂਨ ਵਹਿਣ ਲੱਗਾ। ਉਸ ਨੂੰ ਤੁਰੰਤ ਜੇਲ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਖ਼ਬਰ ਲਿਖੇ ਜਾਣ ਤੱਕ ਉਕਤ ਹਵਾਲਾਤੀ ਦਾ ਇਲਾਜ ਚੱਲ ਰਿਹਾ ਸੀ। ਉਧਰ, ਜੇਲ ਸੁਪਰਡੈਂਟ ਐੱਸ. ਪੀ. ਖੰਨਾ ਨੇ ਦੱਸਿਆ ਕਿ ਜਿੱਥੇ ਜੇਲ ਪ੍ਰਸ਼ਾਸਨ ਆਪਣੇ ਤੌਰ 'ਤੇ ਜਾਂਚ ਕਰ ਰਿਹਾ ਹੈ, ਉਥੇ ਕੇਸ ਪੁਲਸ ਨੂੰ ਵੀ ਭੇਜ ਦਿੱਤਾ ਗਿਆ ਹੈ।
ਸੂਲਰ ਘਰਾਟ ਪਟਾਕਾ ਫੈਕਟਰੀ ਧਮਾਕੇ ਦੇ ਜ਼ਿੰਮੇਵਾਰਾਂ ਖਿਲਾਫ ਹੋਵੇ ਸਖਤ ਕਾਰਵਾਈ : ਭਗਵੰਤ ਮਾਨ
NEXT STORY