ਜਲੰਧਰ (ਸੋਨੂੰ)— ਲੁਧਿਆਣਾ-ਜਲੰਧਰ ਹਾਈਵੇਅ ਪਾਰ ਕਰਦੇ ਸਮੇਂ ਪਿੰਡ ਚੇਹੜੂ ਦੇ ਕੋਲ ਦੋ ਕੈਂਟਰਾਂ ਦੀ ਆਪਸ ਵਿਚ ਟੱਕਰ ਹੋਣ ਕਰਕੇ ਦਰਦਨਾਕ ਹਾਦਸਾ ਵਾਪਰ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਡਰਾਈਵਰ ਕੈਂਟਰ ਦੇ ਅਗਲੇ ਹਿੱਸੇ ਵਿਚ ’ਚ ਫੱਸ ਗਿਆ। ਨੇੜਲੇ ਲੋਕਾਂ ਨੇ ਬੜੀ ਮੁਸ਼ਕਤ ਦੇ ਬਾਅਦ ਡਰਾਈਵਰ ਨੂੰ ਕੈਂਟਰ ’ਚੋਂ ਬਾਹਰ ਕੱਢਿਆ ਅਤੇ ਤੁਰੰਤ ਨਿੱਜੀ ਹਸਪਤਾਲ ’ਚ ਪਹੁੰਚਾਇਆ।
ਇਹ ਵੀ ਪੜ੍ਹੋ : ਪਿਆਰ ਕਰਨ ਦੀ ਮਿਲੀ ਖ਼ੌਫ਼ਨਾਕ ਸਜ਼ਾ, ਪ੍ਰੇਮੀ ਨੂੰ ਬੰਧੀ ਬਣਾ ਕੇ ਕੁੱਟਮਾਰ ਕਰਕੇ ਜਬਰੀ ਪਿਲਾਇਆ ਪਿਸ਼ਾਬ
ਸਥਾਨਕ ਪਿੰਡ ਦੇ ਚਹੇੜੂ ਦੇ ਵਾਸੀ ਦਾਰਾ ਕਲੇਰ ਨੇ ਦੱਸਿਆ ਕਿ ਦੋਵੇਂ ਕੈਂਟਰ ਤੇਜ਼ ਰਫ਼ਤਾਰ ਨਾਲ ਜਾ ਰਹੇ ਸਨ ਕਿ ਅਗਲੇ ਕੈਂਟਰ ਦੇ ਡਰਾਈਵਰ ਨੇ ਬਰੇਕ ਲਗਾ ਦਿੱਤੀ ਅਤੇ ਪਿਛਲੇ ਕੈਂਟਰ ਦਾ ਡਰਾਈਵਰ ਬਰੇਕ ਨਹੀਂ ਲਗਾ ਸਕਿਆ, ਇਸ ਦੌਰਾਨ ਕੈੈਂਟਰ ਅੱਗੇ ਜਾ ਕੇ ਕੈਂਟਰ ਨਾਲ ਟਕਰਾ ਗਿਆ। ਸੂਚਨਾ ਪਾ ਕੇ ਮੌਕੇ ’ਤੇ ਪੁਲਸ ਕਰਮਚਾਰੀ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ : ਜਲੰਧਰ: ਜਦੋਂ ਨਸ਼ੇ 'ਚ ASI ਨੇ ਸ਼ਰੇਆਮ ਕੀਤਾ ਹੰਗਾਮਾ, PCR ਦੇ ਮੁਲਾਜ਼ਮ ਨਾਲ ਵੀ ਭਿੜਿਆ
ਪੁਲਸ ਕਰਮਚਾਰੀ ਨੇ ਦੱਸਿਆ ਕਿ ਫਗਵਾੜਾ ਤੋਂ ਜਲੰਧਰ ਆ ਰਹੇ ਕੈਂਟਰ ਚਾਲਕ ਵੱਲੋਂ ਬਰੇਕ ਨਾ ਲੱਗਣ ਕਰਕੇ ਇਹ ਹਾਦਸਾ ਵਾਪਰਿਆ ਹੈ। ਜ਼ਖ਼ਮੀ ਡਰਾਈਵਰ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਦੋਵੇਂ ਵਾਹਨ ਕਬਜ਼ੇ ’ਚ ਲੈ ਲਏ ਗਏ ਹਨ। ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੁਖਪਾਲ ਸਿੰਘ ਖਹਿਰਾ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਭੁਲੱਥ ’ਚ ਇੰਝ ਭਖੀ ਸਿਆਸਤ
ਇਹ ਵੀ ਪੜ੍ਹੋ: ਫੇਸਬੁੱਕ 'ਤੇ ਇਸ ਨਾਂ ਦੀ ਕੁੜੀ ਦੇ ਪੁਆੜਿਆਂ ਨੂੰ ਜਾਣ ਹੋਵੋਗੇ ਹੈਰਾਨ, ਅਸ਼ਲੀਲ ਵੀਡੀਓ ਬਣਾ ਕੇ ਇੰਝ ਕਰਦੀ ਹੈ ਬਲੈਕਮੇਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਚੰਦੂਮਾਜਰਾ ਦਾ ਵੱਡਾ ਬਿਆਨ, ਕਿਹਾ ਸੁਪਰੀਮ ਕੋਰਟ ਦੇ 3 ਜੱਜਾਂ ਤੋਂ ਕਰਵਾਈ ਜਾਵੇ ਦਰਬਾਰ ਸਾਹਿਬ ਹਮਲੇ ਦੀ ਜਾਂਚ
NEXT STORY