ਲੁਧਿਆਣਾ (ਰਾਜ)-ਪਿੰਡ ਰਣੀਆਂ ਸਥਿਤ ਰਿਜ਼ਾਰਟ ’ਚ ਚੱਲ ਰਹੇ ਵਿਆਹ ਸਮਾਗਮ ’ਚ ਲਾੜੀ ਦੇ ਪਿਤਾ ਦਾ ਕੈਸ਼ ਬੈਗ ਚੋਰੀ ਹੋ ਗਿਆ। ਸੀ. ਸੀ. ਟੀ. ਵੀ. ਕੈਮਰਿਆਂ ਤੋਂ ਮੁਲਜ਼ਮਾਂ ਦਾ ਪਤਾ ਲੱਗਾ, ਜਿਸ ਤੋਂ ਬਾਅਦ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਥਾਣਾ ਡੇਹਲੋਂ ਦੀ ਪੁਲਸ ਨੇ 3 ਮੁਲਜ਼ਮਾਂ ਨੂੰ ਫੜ ਲਿਆ, ਜਿਨ੍ਹਾਂ ਦੀ ਪਛਾਣ ਮੁਲਜ਼ਮ ਘਨ੍ਹੱਈਆ ਲਾਲ, ਬਾਦਕ ਅਤੇ ਵਿਸ਼ਾਲ ਉਰਫ ਸੋਨੀ ਹਨ। ਤਿੰਨੋਂ ਮੁਲਜ਼ਮ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਜੋ ਆਟੋ ਚਲਾਉਂਦੇ ਹਨ। ਪੁਲਸ ਨੇ ਮੁਲਜ਼ਮਾਂ ਤੋਂ ਆਟੋ ਵੀ ਬਰਾਮਦ ਕਰ ਲਿਆ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇ ਰਹੇਗਾ ਜਾਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਜਾਣਕਾਰੀ ਮੁਤਾਬਕ ਸਿਕੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਸਪੇਅਰਪਾਰਟਸ ਦੀ ਫੈਕਟਰੀ ਹੈ। 18 ਸਤੰਬਰ ਨੂੰ ਉਸ ਦੀ ਬੇਟੀ ਦਾ ਪਿੰਡ ਰਣੀਆਂ ਸਥਿਤ ਜੇ. ਕੇ. ਰਿਜ਼ਾਰਟ ’ਚ ਵਿਆਹ ਸੀ। ਵਿਆਹ ਸਮਾਗਮ ਦੌਰਾਨ ਉਸ ਕੋਲ ਬੈਗ ’ਚ ਕੈਸ਼ ਅਤੇ ਕੁਝ ਸੋਨੇ ਦੇ ਗਹਿਣੇ ਸਨ। ਉਹ ਕੁਝ ਦੇਰ ਲਈ ਕੁਰਸੀ ’ਤੇ ਬੈਠਾ ਸੀ ਅਤੇ ਬੈਗ ਨਾਲ ਵਾਲੀ ਕੁਰਸੀ ’ਤੇ ਰੱਖ ਦਿੱਤਾ। ਕੁਝ ਦੇਰ ਬਾਅਦ ਉਸ ਦਾ ਬੈਗ ਉਥੋਂ ਗਾਇਬ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ? ਪੜ੍ਹੋ ਸਰਕਾਰ ਦੀ Notification
ਉਸ ਨੇ ਤੁਰੰਤ ਰਿਜ਼ਾਰਟ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ 3 ਨੌਜਵਾਨਾਂ ਨੇ ਉਸ ਦਾ ਬੈਗ ਚੋਰੀ ਕੀਤਾ ਅਤੇ ਆਟੋ ’ਚ ਬੈਠ ਕੇ ਫਰਾਰ ਹੋ ਗਏ। ਫੁਟੇਜ ਦੇ ਜ਼ਰੀਏ ਆਟੋ ਦਾ ਰਜਿਸਟ੍ਰੇਸ਼ਨ ਨੰਬਰ ਹਾਸਲ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੇ ਸੀ. ਸੀ . ਟੀ. ਵੀ. ਕੈਮਰੇ ਅਤੇ ਰਜਿਸਟ੍ਰੇਸ਼ਨ ਨੰਬਰ ਦੀ ਮਦਦ ਨਾਲ ਤਿੰਨੋਂ ਮੁਲਜ਼ਮਾਂ ਨੂੰ ਫੜ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
DGP ਗੌਰਵ ਯਾਦਵ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ, ਨਸ਼ਿਆਂ 'ਤੇ ਕਾਬੂ ਪਾਉਣ ਲਈ ਬਣਾਈ ਰਣਨੀਤੀ
NEXT STORY