ਲੁਧਿਆਣਾ (ਹਿਤੇਸ਼) : ਨਗਰ-ਨਿਗਮ ਚੋਣਾਂ ਵਿਚ ਜਾਅਲੀ ਵੋਟਿੰਗ ਅਤੇ ਬੂਥ ਕੈਪਚਰਿੰਗ ਹੋਣ ਦੇ ਦੋਸ਼ਾਂ ਦਾ ਨੋਟਿਸ ਲੈਂਦੇ ਹੋਏ ਸੂਬਾ ਚੋਣ ਕਮਿਸ਼ਨ ਨੇ ਵਾਰਡ ਨੰਬਰ 44 ਦੇ ਦੋ ਪੋਲਿੰਗ ਸਟੇਸ਼ਨਾਂ 'ਚ ਸੋਮਵਾਰ ਨੂੰ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਲਈ ਰਜਿਸਟਰ ਅਤੇ ਮਸ਼ੀਨ 'ਚ ਵੋਟਾਂ ਦੀ ਗਿਣਤੀ 'ਚ ਫਰਕ ਹੋਣ ਦਾ ਹਵਾਲਾ ਦਿੱਤਾ ਗਿਆ ਹੈ।
ਵਾਇਰਲ ਵੀਡੀਓ ਦਾ ਹੋਇਆ ਅਸਰ
ਸੂਬਾ ਚੋਣ ਕਮਿਸ਼ਨ ਵਲੋਂ ਵਾਰਡ ਨੰਬਰ 44 ਦੇ ਦੋ ਪੋਲਿੰਗ ਸਟੇਸ਼ਨਾਂ 'ਤੇ ਦੋਬਾਰਾ ਵੋਟਿੰਗ ਕਰਨ ਬਾਰੇ ਲਏ ਗਏ ਫੈਸਲੇ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਸ ਵਿਚ ਇਕ ਵੀਡੀਓ 'ਚ ਮਹਿਲਾ ਨੇ ਵਾਰਡ ਨੰਬਰ 44 ਦੇ ਬੂਥ 'ਤੇ ਫਰਜ਼ੀ ਵੋਟਿੰਗ ਦੇ ਮਾਮਲੇ ਦਾ ਖੁਲਾਸਾ ਕੀਤਾ ਹੈ, ਉਕਤ ਮਹਿਲਾ ਕਹਿ ਰਹੀ ਹੈ ਕਿ ਜਦੋਂ ਉਹ ਵੋਟ ਪਾਉਣ ਗਈ ਤਾਂ ਉਥੇ ਕਾਫੀ ਲੋਕ ਵੋਟ ਪਾ ਰਹੇ ਸਨ, ਜਿਨ੍ਹਾਂ ਨੇ ਉਸ ਨੂੰ ਇਕ ਪਾਸੇ ਬਿਠਾ ਦਿੱਤਾ ਅਤੇ ਬਾਅਦ ਵਿਚ ਕਹਿ ਦਿੱਤਾ ਕਿ ਉਨ੍ਹਾਂ ਦੀ ਵੋਟ ਤਾਂ ਪਾਈ ਜਾ ਚੁੱਕੀ ਹੈ ਜੇ ਕਿਸੇ ਹੋਰ ਦੀ ਵੋਟ ਪਾਉਣੀ ਹੈ ਤਾਂ ਉਹ ਵੋਟ ਪਾ ਸਕਦੇ ਹਨ, ਜਿਸ ਨੂੰ ਉਕਤ ਮਹਿਲਾ ਨੇ ਲੋਕਤੰਤਰ ਨਾਲ ਮਜ਼ਾਕ ਦੱਸਿਆ। ਇਸ ਤੋਂ ਇਲਾਵਾ ਵਾਰਡ ਨੰਬਰ 44 ਵਿਚ ਹੀ ਇਕ ਗੱਡੀ 'ਚ ਸਵਾਰ ਨੌਜਵਾਨਾਂ ਵਲੋਂ ਰਾਸ਼ਨ ਵੰਡਣ ਦੀ ਵੀਡੀਓ ਵਾਇਰਲ ਹੋ ਰਹੀ ਹੈ।
2 ਮੋਟਰਸਾਈਕਲ ਸਵਾਰ ਦੁਕਾਨਦਾਰ ਤੋਂ ਮੋਬਾਇਲ ਖੋਹ ਕੇ ਹੋਏ ਫਰਾਰ
NEXT STORY