ਲੁਧਿਆਣਾ (ਸੰਨੀ): ਢੋਲੇਵਾਲ ਚੌਕ ’ਤੇ ਇਕ ਸਲਿਪਵੇਅ ਬਣਾਇਆ ਜਾ ਰਿਹਾ ਹੈ, ਜਿਸ ’ਚ 15 ਤੋਂ 20 ਦਿਨ ਲੱਗਣ ਦੀ ਉਮੀਦ ਹੈ। ਨਿਰਮਾਣ ਕਾਰਜ ਕਾਰਨ ਟ੍ਰੈਫਿਕ ਪੁਲਸ ਨੇ ਭਾਰੀ ਵਾਹਨਾਂ ਲਈ ਰਸਤਾ ਬਦਲ ਦਿੱਤਾ ਹੈ। ਬੱਸਾਂ ਸਮੇਤ ਭਾਰੀ ਵਾਹਨਾਂ ਨੂੰ ਸ਼ੇਰਪੁਰ ਚੌਕ ’ਤੇ ਰੋਕਿਆ ਜਾਵੇਗਾ। ਭਾਰੀ ਵਾਹਨ ਅਤੇ ਬੱਸਾਂ ਸ਼ੇਰਪੁਰ ਚੌਕ ਤੋਂ ਸ਼ਿਵ ਚੌਕ (ਕੈਂਸਰ ਹਸਪਤਾਲ ਚੌਕ), ਆਰ. ਕੇ. ਰੋਡ ਅਤੇ ਚੀਮਾ ਚੌਕ ਰਾਹੀਂ ਅੱਗੇ ਵਧਣਗੀਆਂ।
ਇਹ ਖ਼ਬਰ ਵੀ ਪੜ੍ਹੋ - ਸਮੇਂ ਸਿਰ ਵਿਆਹ ਨਾ ਕਰਵਾਉਣ ਵਾਲਿਆਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਹੋ ਸਕਦੀ ਹੈ ਜਾਨਲੇਵਾ ਬਿਮਾਰੀ
ਜ਼ੋਨ ਇੰਚਾਰਜ ਇੰਸ. ਦਵਿੰਦਰ ਕੌਰ ਅਤੇ ਏ. ਐੱਸ. ਆਈ. ਵਿਸ਼ਵਵਿੰਦਰ ਸ਼ਰਮਾ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਨੇ ਸ਼ਹਿਰ ਦੇ ਵਸਨੀਕਾਂ ਦੀ ਸਹੂਲਤ ਲਈ ਇਕ ਡਾਇਵਰਸ਼ਨ ਯੋਜਨਾ ਤਿਆਰ ਕੀਤੀ ਹੈ। ਜਨਤਾ ਨੂੰ ਕਿਸੇ ਵੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਵੱਖ-ਵੱਖ ਥਾਵਾਂ ’ਤੇ ਸਾਈਨ ਬੋਰਡ ਵੀ ਲਗਾਏ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਮੁਲਾਜ਼ਮਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੈਰਾਨ ਕਰ ਦੇਵੇਗੀ ਇਹ ਰਿਪੋਰਟ
NEXT STORY