ਮੋਹਾਲੀ (ਜੱਸੀ): ਮੋਹਾਲੀ ਵਿਖੇ ਰਾਤ ਦੇ ਸਮੇਂ ਬਲੌਂਗੀ ਇਲਾਕੇ ’ਚੋਂ ਇਕ ਵਿੱਕੀ ਨਾਂ ਦੇ ਵਿਅਕਤੀ ਨੂੰ ਚੁੱਕ ਕੇ ਲੈ ਜਾਣ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਵਿੱਕੀ ਦੇ ਪਰਿਵਾਰਿਕ ਮੈਂਬਰ ਅਤੇ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਥਾਣਾ ਬਲੌਂਗੀ ਦੇ ਬਾਹਰ ਧਰਨਾ ਅਤੇ ਪੰਜਾਬ ਪੁਲਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕੁਝ ਦੇਰ ਬਾਅਦ ਇਹ ਗੱਲ ਸਾਹਮਣੇ ਆਈ ਕਿ ਵਿੱਕੀ ਨਾਂ ਦੇ ਵਿਅਕਤੀ ਨੂੰ ਲੁਧਿਆਣਾ ਦੇ ਥਾਣਾ ਹੈਬੋਵਾਲ ਦੀ ਪੁਲਸ ਆਪਣੇ ਨਾਲ ਲੈ ਕੇ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਸੂਬੇ 'ਚ ਘੁੰਮ ਰਹੇ ਨੇ 2 ਅੱਤਵਾਦੀ
ਵਿੱਕੀ ’ਤੇ ਫਿਰੋਤੀ ਮੰਗਣ ਅਤੇ ਧਮਕਾਉਣ ਦਾ ਦੋਸ਼ ਹੈ। ਜਿਸ ਕਰਕੇ ਵਿੱਕੀ ਖਿਲਾਫ ਥਾਣਾ ਹੈਬਵਾਲ ਵਿਖੇ ਫਿਰੋਤੀ ਮੰਗਣ ਅਤੇ ਧਮਕਾਉਣ ਦਾ ਮਾਮਲਾ ਦਰਜ ਹੈ ਉਸੇ ਮਾਮਲੇ ’ਚ ਪੁਲਸ ਨੇ ਉਸ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ। ਇਸ ਸਬੰਧੀ ਥਾਣਾ ਬਲੌਂਗੀ ਦੀ ਪੁਲਸ ਦਾ ਕਹਿਣਾ ਹੈ ਕਿ ਵਿੱਕੀ ਨੂੰ ਹਿਰਾਸਤ ’ਚ ਲੈਣ ਬਾਰੇ ਬਲੌਂਗੀ ਪੁਲਸ ਦੀ ਕੋਈ ਵੀ ਭੂਮਿਕਾ ਨਹੀਂ ਹੈ। ਉਨ੍ਹਾਂ ਧਰਨਾਕਾਰੀਆਂ ਨੂੰ ਸਮਝੌਦਿਆਂ ਕਿਹਾ ਕਿ ਉਹ ਇਸ ਕੇਸ ਦੀ ਪੈਰਵਾਈ ਲਈ ਲੁਧਿਆਣਾ ਦੇ ਥਾਣਾ ਹੈਬੋਵਾਲ ਵਿਖੇ ਜਾਣ ਅਤੇ ਉੱਥੋਂ ਦੀ ਪੁਲਸ ਨਾਲ ਰਾਬਤਾ ਕਾਇਮ ਕਰਨ।
ਪੰਜਾਬੀਓ ਪਹਿਲਾਂ ਕਰ ਲਓ ਕੰਮ, ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ Powercut
NEXT STORY