ਜਲੰਧਰ- ਪੰਜਾਬ ਦੇ ਅੱਜ ਕਈ ਇਲਾਕਿਆਂ 'ਚ 30 ਅਕਤੂਬਰ ਨੂੰ ਸ਼ਹਿਰ ਦੇ ਵੱਖ-ਵੱਖ ਫੀਲਡਾਂ ਅਧੀਨ ਆਉਂਦੇ ਇਲਾਕਿਆਂ ’ਚ ਬਿਜਲੀ ਸਪਲਾਈ ਬੰਦ ਰਹੇਗੀ। ਜਾਣਕਾਰੀ ਮੁਤਾਬਕ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਬੰਦ ਰਹੇਗੀ। ਇਹ ਇਲਾਕੇ ਹੇਠ ਦਿੱਤੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 31 ਅਕਤੂਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ
ਪੱਟੀ(ਸੌਰਭ)-ਪਾਵਰਕਾਮ ਦੇ ਸ਼ਹਿਰੀ ਪੱਟੀ ਦੇ ਐੱਸ.ਡੀ.ਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 220 ਕੇ.ਵੀ ਪੱਟੀ ਸ਼ਹਿਰ ਫੀਡਰ ਅੱਜ 9 ਤੋਂ 5 ਵਜੇ ਤੱਕ ਬੰਦ ਰਹੇਗਾ। ਜਿਸ ਕਾਰਨ ਫੌਜੀ ਛਾਉਣੀ ਸਾਈਡ, ਰੋਹੀ ਵਾਲਾ ਮੰਦਰ ਵਾਲੀ ਸਾਈਡ, ਲੜਕੀਆਂ ਦੇ ਸਕੂਲ ਵਾਲੀ ਸਾਈਡ, ਮੰਤਰੀ ਦੀ ਬੈਕ ਸਾਈਡ , ਨਦੋਹਰ ਚੌਂਕ, ਚੱਠੂਆਂ ਵਾਲਾ ਮੁਹੱਲਾ ਸਾਈਡ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ- ਪੰਜਾਬ: ਵਿਆਹ ਦੇ ਨਾਂ 'ਤੇ ਵੱਡਾ ਘਪਲਾ, ਠੱਗੇ ਗਏ 10 NRI
ਮਾਨਸਾ(ਜੱਸਲ)-66 ਕੇ.ਵੀ. ਨਵੀਂ ਅਨਾਜ ਮੰਡੀ ਗਰਿੱਡ ਮਾਨਸਾ ਤੋਂ ਚੱਲ ਰਹੇ 11 ਕੇ.ਵੀ. ਸਿਰਸਾ ਰੋਡ ਫੀਡਰ ਦੀ ਬਿਜਲੀ ਸਪਲਾਈ 30 ਅਕਤੂਬਰ ਦਿਨ ਵੀਰਵਾਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 5.30 ਵਜੇ ਤਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਸ ਨਾਲ ਰਮਦਿੱਤੇਵਾਲਾ ਚੌਕ ਤੋਂ ਨੰਗਲ, ਗੇਹਲੇ ਰੋਡ ਤਕ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਗੁਰੂ ਕਿਰਪਾ ਫਰਨੀਚਰ, ਦੰਦੀਵਾਲ ਪੈਲੇਸ, ਜੀਓ ਪੈਟਰੋਲ ਪੰਪ, ਗੁਰੂ ਕ੍ਰਿਪਾ ਨੇਚੂਰਲਥੈਰੇਪੀ ਹਸਪਤਾਲ, ਡੇਰਾ ਸੱਚਾ ਸੌਦਾ, ਗੁਰੂ ਨਾਨਕ ਸਾਹਿਬ ਜੀ ਗਊਸ਼ਾਲਾ, ਕੈਂਬ੍ਰਿਜ ਸਕੂਲ, ਕਰੋਨ ਹੋਟਲ, ਇੰਡੀਅਨ ਆਇਲ ਪੰਪ, ਸ਼ਿਵਾਲਿਕ ਰਾਈਸ ਮਿੱਲ, ਭੀਮਸੇਨ ਰਾਈਸ ਮਿੱਲ, ਆਦਿ ਇੰਡਟਰੀਜ਼ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਗੁਰਬਖਸ਼ ਸਿੰਘ ਐੱਸ. ਡੀ. ਓ. ਸ਼ਹਿਰੀ ਮਾਨਸਾ ਅਤੇ ਇੰਜ. ਤਰਵਿੰਦਰ ਸਿੰਘ ਜੇ. ਈ. ਨੇ ਦਿੱਤੀ।
ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਹੁਣ ਫਿਰ ਤੋਂ ਚੱਲੇਗੀ ਇਹ ਐਕਸਪ੍ਰੈੱਸ
ਟਾਂਡਾ ਉੜਮੁੜ(ਮੋਮੀ)-ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਅਧੀਨ ਚਲਦੇ 132 ਕੇ.ਵੀ. ਬਿਜਲੀ ਘਰ ਟਾਂਡਾ ਦੇ ਵੱਖ-ਵੱਖ ਫੀਡਰਾਂ ਦੇ ਬਿਜਲੀ ਸਪਲਾਈ 30 ਅਕਤੂਬਰ ਨੂੰ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀਨੀਅਰ ਸ਼ਹਿਰੀ ਟਾਂਡਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ 11 ਕੇ.ਵੀ. ਟਾਂਡਾ, 11 ਕੇ.ਵੀ. ਉੜਮੁੜ ਤੇ 11 ਕੇ.ਵੀ. ਹਰਸੀ ਪਿੰਡ ਫੀਡਰ ਦੀ ਬਿਜਲੀ ਸਪਲਾਈ ਅੱਜ 30 ਅਕਤੂਬਰ ਨੂੰ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ- ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ: ਅੰਮ੍ਰਿਤਸਰ ਤੋਂ ਸ਼ੁਰੂ ਹੋਈ ਇਹ ਉਡਾਣ
ਬੰਗਾ (ਰਾਕੇਸ਼ ਅਰੋੜਾ)-ਸਹਾਇਕ ਕਾਰਜਕਾਰੀ ਇੰਜੀਨੀਅਰ ਪਾਵਰਕਾਮ ਉਪ ਮੰਡਲ ਸ਼ਹਿਰੀ ਬੰਗਾ ਨੇ ਪ੍ਰੈਸ ਦੇ ਨਾਂ ਇਕ ਪੱਤਰ ਜਾਰੀ ਕਰਦੇ ਦੱਸਿਆ ਕਿ 220 ਕੇ. ਵੀ. ਤੋਂ ਚੱਲਦੇ ਫੀਡਰ ਨੰਬਰ ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ ਜਿਸ ਕਾਰਨ 11 ਕੇ. ਵੀ. ਫੀਡਰ ਨੰਬਰ 2 ਸ਼ਹਿਰੀ ਦੀ ਬਿਜਲੀ ਸਪਲਾਈ 30 ਅਕਤੂਬਰ ਨੂੰ ਦੁਪਿਹਰ 2 ਵਜੇ ਤੱਕ ਸ਼ਾਮ 5 ਵਜੇ ਤੱਕ ਰਹੇਗੀ ਜਿਸ ਕਾਰਨ ਇਸ ਅਧੀਨ ਆਉਣ ਵਾਲੇ ਏਰੀਏ ਅੰਬੇਡਕਰ ਨਗਰ ,ਮੁਹੱਲਾ ਸਿੱਧ ,ਮੁਕਤਪੁਰਾ ਮੁੱਹਲਾ,ਝਿੱਕਾ ਰੋਡ ,ਜੈਂਨ ਕਾਲੋਨੀ ,ਗੁਰੂ ਰਵਿਦਾਸ ਰੋਡ, ਤੁੰਗਲ ਗੇਟ ,ਸਾਗਰ ਗੇਟ , ਮਸੰਦਾ ਪੱਟੀ, ਬਾਲਮੀਕਿ ਮੁੱਹਲਾ ,ਫਗਵਾੜਾ ਰੋਡ ,ਐੱਨ. ਆਰ. ਆਈ. ਕਾਲੋਨੀ ,ਸੋਤਰਾਂ ਰੋਡ ,ਥਾਣਾ ਸਦਰ ,ਨਵੀਂ ਦਾਣਾ ਮੰਡੀ , ਹੱਪੋਵਾਲ ਰੋਡ, ਨਿਊ ਮਾਡਲ ਕਾਲੋਨੀ ਅਤੇ ਇਸਦੇ ਨਾਲ ਲਗੱਦੇ ਕੁਝ ਹੋਰ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼: ਠੰਡੀਆਂ ਹਵਾਵਾਂ ਨੇ ਦਿੱਤੀ ਦਸਤਕ, ਅਗਲੇ ਦਿਨਾਂ 'ਚ...
ਨੂਰਪੁਰਬੇਦੀ (ਭੰਡਾਰੀ)-ਵਧੀਕ ਸਹਾਇਕ ਇੰਜੀਨੀਅਰ ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਦਫਤਰ ਤਖਤਗੜ੍ਹ ਕੁਲਵਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 30 ਅਕਤੂਬਰ ਨੂੰ ਅਬਿਆਣਾ ਫੀਡਰ ਅਧੀਨ ਪੈਂਦੇ ਨੰਗਲ,ਅਬਿਆਣਾ, ਮਾਧੋਪੁਰ, ਦਹੀਰਪੁਰ, ਬਟਾਰਲਾ, ਟਿੱਬਾ ਟੱਪਰੀਆਂ, ਹਰੀਪੁਰ ਫੂਲੜੇ, ਖੱਡ ਬੱਠਲੌਰ, ਨੀਲੀ ਰਾਜਗਿਰੀ ਤੇ ਖੱਡ ਰਾਜਗਿਰੀ, ਆਦਿ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਤੋਂ ਲੈ ਕੇ 4 ਵਜੇ ਤੱਕ ਬੰਦ ਰਹੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ ਜਿਸ ਕਰ ਕੇ ਖਪਤਕਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਨ ਅਰੋੜਾ ਤੇ ਤਰੁਣਪ੍ਰੀਤ ਸੌਂਦ ਵਲੋਂ ਸ਼ਹੀਦੀ ਸਮਾਗਮਾਂ ਲਈ ਗੁਜਰਾਤ ਦੇ CM ਨੂੰ ਦਿੱਤਾ ਸੱਦਾ
NEXT STORY