ਲੁਧਿਆਣਾ (ਗੌਤਮ) : ਤਿਉਹਾਰਾਂ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਰੇਲਵੇ ਵਿਭਾਗ ਵੱਲੋਂ ਪਲੇਟਫਾਰਮ ਟਿਕਟਾਂ ਦੇ ਰੇਟ ਇਕ ਵਾਰ ਫਿਰ ਘਟਾ ਦਿੱਤੇ ਗਏ ਹਨ। ਹੁਣ ਯਾਤਰੀਆਂ ਨੂੰ ਪਹਿਲਾਂ ਵਾਂਗ 10 ਰੁਪਏ ’ਚ ਪਲੇਟਫਾਰਮ ਟਿਕਟ ਮਿਲੇਗੀ। ਜ਼ਿਕਰਯੋਗ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਵੱਧ ਰਹੀ ਭੀੜ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਨੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਅੰਮ੍ਰਿਤਸਰ, ਲੁਧਿਆਣਾ, ਜੰਮੂ, ਪਠਾਨਕੋਟ ਅਤੇ ਹੋਰ ਸਟੇਸ਼ਨਾਂ ’ਤੇ ਪਲੇਟਫਾਰਮ ਟਿਕਟ ਦੇ ਰੇਟ 10 ਰੁਪਏ ਤੋਂ ਵਧਾ ਕੇ 30 ਰੁਪਏ ਤੈਅ ਕੀਤੇ ਸਨ ਤਾਂ ਜੋ ਪਲੇਟਫਾਰਮ ’ਤੇ ਵੱਧ ਰਹੀ ਭੀੜ ਨੂੰ ਰੋਕਿਆ ਜਾ ਸਕੇ।
ਅਸਲ 'ਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਯੂ. ਪੀ. ਅਤੇ ਬਿਹਾਰ ਵੱਲ ਜਾਣ ਵਾਲੀਆਂ ਟਰੇਨਾਂ ’ਚ ਸਵਾਰੀਆਂ ਨੂੰ ਚੜ੍ਹਾਉਣ ਲਈ ਕਈ ਲੋਕ ਉਨ੍ਹਾਂ ਨਾਲ ਪਹੁੰਚ ਜਾਂਦੇ ਹਨ, ਜਿਸ ਕਾਰਨ ਰੇਲਵੇ ਸਟੇਸ਼ਨ ’ਤੇ ਸਵਾਰੀਆਂ ਨਾਲੋਂ ਜ਼ਿਆਦਾ ਭੀੜ ਉਨ੍ਹਾਂ ਨੂੰ ਚੜ੍ਹਾਉਣ ਵਾਲਿਆਂ ਦੀ ਹੋ ਜਾਂਦੀ ਸੀ। ਇਸ ਭੀੜ ਨੂੰ ਘੱਟ ਕਰਨ ਲਈ ਵਿਭਾਗ ਵੱਲੋਂ ਪਲੇਟਫਾਰਮ ਟਿਕਟਾਂ ਦੇ ਰੇਟ ਵਧਾ ਦਿੱਤੇ ਗਏ ਸਨ, ਜੋ 10 ਰੁਪਏ ਤੋਂ ਵਧਾ ਕੇ 30 ਰੁਪਏ ਕਰ ਦਿੱਤੇ ਗਏ ਸਨ ਪਰ ਭੀੜ ਦੀ ਹਾਲਤ ਆਮ ਹੋਣ ਤੋਂ ਬਾਅਦ ਵਿਭਾਗ ਨੇ ਰੇਟ 30 ਤੋਂ ਘਟਾ ਕੇ 10 ਰੁਪਏ ਕਰ ਦਿੱਤਾ ਹੈ।
ਬਾਰਬੀਕਿਊ 'ਚ ਮਿਲਣ ਵਾਲੇ ਪਕੌੜਿਆਂ 'ਚੋਂ ਆਈ ਬਦਬੂ, ਚੈੱਕ ਕੀਤਾ ਤਾਂ ਵੇਸਣ 'ਚ ਤੁਰਦੇ ਦਿਖੇ ਕੀੜੇ
NEXT STORY