ਲੁਧਿਆਣਾ (ਰਾਜ): 7 ਸਾਲ ਦੀ ਬੱਚੀ ਨੂੰ ਆਪਣੇ ਕਮਰੇ ’ਚ ਲਿਜਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ’ਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਗੁਆਂਢੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ 2 ਬੱਚੇ ਹਨ। ਉਸ ਦੀ ਬੇਟੀ 7 ਸਾਲ ਦੀ ਹੈ, ਜਦਕਿ ਬੇਟਾ 5 ਸਾਲ ਦਾ ਹੈ। ਉਹ ਕਿਸੇ ਕੰਮ ਲਈ ਮਾਰਕੀਟ ਗਈ ਸੀ। ਉਸ ਸਮੇਂ ਦੋਵੇਂ ਬੱਚੇ ਘਰ ’ਚ ਸਨ। ਜਦੋਂ ਉਹ ਵਾਪਸ ਆਈ ਤਾਂ ਉਸ ਦੇ ਦੋਨੋਂ ਬੱਚੇ ਕਮਰੇ ’ਚ ਨਹੀਂ ਸਨ। ਉਹ ਦੋਵੇਂ ਬੱਚੇ ਗੁਆਂਢੀ ਜਤਿੰਦਰ ਕੁਸ਼ਵਾਹਾ ਦੇ ਕਮਰੇ ’ਚ ਸਨ।
ਉਸ ਨੇ ਦੱਸਿਆ ਕਿ ਜਦੋਂ ਉਹ ਉੱਥੇ ਗਈ ਤਾਂ ਉਸ ਦਾ ਬੇਟਾ ਬੈੱਡ ’ਤੇ ਪਿਆ ਹੋਇਆ ਸੀ, ਜਦਕਿ ਮੁਲਜ਼ਮ ਉਸ ਦੀ ਮਾਸੂਮ ਬੇਟੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਉਸ ਨੂੰ ਦੇਖ ਕੇ ਮੁਲਜ਼ਮ ਭੱਜ ਗਿਆ। ਉਸ ਨੇ ਤੁਰੰਤ ਰੌਲਾ ਪਾਇਆ ਅਤੇ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ । ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਗੁਆਂਢੀ ਜਤਿੰਦਰ ਕੁਸ਼ਵਾਹਾ ਨੂੰ ਕਾਬੂ ਕਰ ਲਿਆ ਹੈ। ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਗੁਰੂ ਘਰ ਮੱਥਾ ਟੇਕਣ ਮਗਰੋਂ 4 ਘੰਟਿਆਂ 'ਚ ਹੀ ਬਦਲ ਗਈ ਕਿਸਮਤ! ਘਰ ਪਹੁੰਚਦੇ ਸਾਰ ਮਿਲਿਆ ਲੱਖਾਂ ਰੁਪਏ ਦਾ ਗੱਫਾ
NEXT STORY