ਲੁਧਿਆਣਾ (ਜਗਰੂਪ)- ਔਰਤ ਦੀ ਸ਼ੱਕੀ ਹਾਲਤ 'ਚ ਮੌਤੇ ਦੇ ਮਾਮਲੇ 'ਚ ਸੰਤੋਸ਼ਜਨਕ ਕਾਰਵਾਈ ਨਾ ਕਰਨ ਬਦਲੇ ਥਾਣਾ ਜਮਾਲਪੁਰ ਦੀ ਐੱਸ. ਐੱਚ. ਓ. ਨੂੰ ਲਾਈਨ ਹਾਜਰ ਕਰ ਦਿੱਤਾ ਗਿਆ ਹੈ। ਮਾਮਲਾ ਬੀਤੇ ਦਿਨੀਂ ਚੌਕੀ ਮੁੰਡੀਆਂ ਕਲਾਂ ਅਧੀਨ ਆਉਂਦੇ ਸੁੰਦਰ ਨਗਰ ਦੀ ਰਹਿਣ ਵਾਲੀ ਇਕ 30 ਸਾਲਾ ਔਰਤ ਜਿਸ ਦਾ ਨਾਂ ਰੂਬੀ ਰਾਣੀ ਸੀ ਦੀ ਮੌਤ ਨਾਲ ਜੁੜਿਆ ਸੀ। ਰੂਬੀ ਰਾਣੀ ਸਿਹਤ ਨੂੰ ਲੈ ਕੇ ਨੇੜੇ ਦੇ ਨਿਜੀ ਫੋਰਟਿਸ ਹਸਪਤਾਲ ਲਿਜਾਇਆ ਗਿਆ ਸੀ, ਜਿਸ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਚਿਆਂ ਨਾਲ ਭਰੀ School Bus ਨਾਲ ਵਾਪਰਿਆ ਹਾਦਸਾ, ਪੈ ਗਈਆਂ ਭਾਜੜਾਂ
ਥਾਣਾ ਮੁਖੀ ਮਨਪ੍ਰੀਤ ਕੌਰ ਨੇ ਬਿਨਾਂ ਦੇਰੀ ਕਰੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਅਤੇ ਪੋਸਟਮਾਰਟਮ ਕਰਵਾ ਦਿੱਤਾ ਗਿਆ। ਉਸ ਦੇ ਸਰੀਰ ਦੇ ਉਪਰੀ ਹਿੱਸੇ 'ਤੇ ਕੁਝ ਨਿਸ਼ਾਨ ਸਨ, ਜਿਹੜੇ ਇਹ ਦਰਸਾਉਂਦੇ ਸੀ ਕਿ ਮੌਤ ਸਧਾਰਨ ਨਹੀਂ ਸੀ। ਪਰ ਥਾਣਾ ਮੁਖੀ ਨੇ ਮੀਡੀਆ ਨਾਲ ਇਹ ਗੱਲ ਤਾਂ ਸਾਂਝੀ ਕਰ ਲਈ ਕਿ ਲਾਸ਼ 'ਤੇ ਕੁਝ ਸ਼ੱਕੀ ਨਿਸ਼ਾਨ ਹਨ, ਜਿੰਨ੍ਹਾਂ ਨੂੰ ਡਾਕਰਟਾਂ ਨੇ ਵੀ ਸਪਸ਼ਟ ਕਰ ਦਿੱਤਾ ਕਿ ਮੌਤ ਸਧਾਰਨ ਨਹੀਂ, ਪਰ ਜਲਦਬਾਜ਼ੀ 'ਚ 174 ਦੀ ਕਾਰਵਾਈ ਕਰਕੇ ਫਾਈਲ ਨੂੰ ਬੰਦ ਕਰਨ ਦੀ ਕਾਹਲ ਕਰ ਗਏ। ਉਨ੍ਹਾਂ ਨੇ ਨਾ ਤਾਂ ਪਿਛਲੇ ਹਸਪਤਾਲ ਤੋਂ ਆਇਆ ਰੁੱਕਾ ਦੇਖਿਆ ਅਤੇ ਨਾ ਹੀ ਮੌਤ ਦੇ ਕਾਰਨਾਂ ਨੂੰ ਗੰਭੀਰਤਾ ਨਾਲ ਲਿਆ, ਜਿਸ ਕਾਰਨ ਪੁਲਸ ਦੀ ਖਿੱਲੀ ਉੱਡਗੀ। ਇਸ ਦੀ ਸਾਰੀ ਗਾਜ਼ ਮੈਡਮ ਐੱਸ. ਐੱਚ. ਓ. 'ਤੇ ਗਿਰ ਗਈ। ਨਵੇਂ ਥਾਣਾ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੂੰ ਚਾਰਜ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਸ਼ੱਕੀ ਹਾਲਾਤ 'ਚ ਮਿਲੀ ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਦੀ ਲਾਸ਼, ਇਲਾਕੇ 'ਚ ਫ਼ੈਲੀ ਸਨਸਨੀ
ਇਸ ਮਾਮਲੇ 'ਚ ਜਦੋਂ ਇਲਾਕਾ ਏ. ਸੀ. ਪੀ. ਜਸਬਿੰਦਰ ਸਿੰਘ ਖਹਿਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਨੂੰ ਨਾ ਤਾਂ ਕੁਦਰਤੀ ਮੌਤ ਦੱਸਿਆ ਅਤੇ ਨਾ ਹੀ ਜਾਣਬੁੱਝ ਕੇ ਕੀਤਾ ਗਿਆ ਮਰਡਰ ਦੱਸਿਆ । ਉਨ੍ਹਾਂ ਕਿਹਾ ਕਿ ਮਰਨ ਵਾਲੀ ਔਰਤ ਦੇ ਪਰਿਵਾਰ ਵਾਲਿਆਂ ਨੇ ਇਸ ਨੂੰ ਕੁਦਰਤੀ ਦੱਸਿਆ ਹੈ, ਪਰ ਲਾਸ਼ ਦੇ ਹੁਲੀਏ ਨੂੰ ਲੈ ਕੇ ਸ਼ੱਕ ਜ਼ਾਹਿਰ ਹੁੰਦਾ ਸੀ। ਡਾਕਰਟਾਂ ਵੱਲੋਂ ਕੀਤੇ ਗਏ ਮੈਡੀਕਲ ਤੋਂ ਬਾਅਦ ਹੀ ਸਥਿਤੀ ਸਾਹਮਣੇ ਆਵੇਗੀ। ਉਨ੍ਹਾਂ ਕਿਹਾ ਕਿ ਲਾਸ਼ ਦਾ ਬਿਸਰਾ ਜਾਂਚ ਦੇ ਲਈ ਭੇਜ ਦਿੱਤਾ ਗਿਆ ਹੈ ਅਤੇ ਐੱਫ. ਐੱਸ. ਐੱਲ. ਦੀ ਰਿਪੋਰਟ ਤੋਂ ਬਾਅਦ ਹੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਦਿਰ 'ਚ ਮੱਥਾ ਟੇਕਣ ਗਏ ਪਰਿਵਾਰ ਨਾਲ ਵਾਪਰੀ ਅਣਹੋਣੀ, ਸਤਲੁਜ ਦਰਿਆ 'ਚ ਰੁੜੀ ਡੇਢ ਸਾਲ ਦੀ ਬੱਚੀ (ਵੀਡੀਓ)
NEXT STORY