ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ। ਕੁਝ ਦਿਨ ਪਹਿਲਾਂ ਹੋਈ ਇਸ ਪ੍ਰੀਖਿਆ ’ਚ ਲੁਧਿਆਣਾ ਜ਼ਿਲੇ ਦੇ ਕੁੱਲ 49,877 ਵਿਦਿਆਰਥੀਆਂ ਨੇ 5ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਸ ’ਚੋਂ 49,658 ਵਿਦਿਆਰਥੀ ਪਾਸ ਹੋਏ ਹਨ, ਜਦੋਂਕਿ 219 ਵਿਦਿਆਰਥੀ ਇਹ ਪ੍ਰੀਖਿਆ ਪਾਸ ਕਰਨ ’ਚ ਅਸਫਲ ਰਹੇ। ਬੋਰਡ ਦੇ ਅੰਕੜਿਆਂ ਮੁਤਾਬਕ ਜ਼ਿਲ੍ਹੇ ਦਾ ਕੁੱਲ ਪਾਸ ਫੀਸਦੀ ਨਤੀਜਾ 99.56 ਫੀਸਦੀ ਰਿਹਾ। ਹਾਲਾਂਕਿ ਜ਼ਿਲ੍ਹਾ ਵਾਰ ਪਾਸ ਫੀਸਦੀ ਮਾਮਲੇ ’ਚ ਲੁਧਿਆਣਾ ਦਾ 22ਵਾਂ ਸਥਾਨ ਰਿਹਾ। ਉਸ ਤੋਂ ਬਾਅਦ ਆਖਰੀ ਸਥਾਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਹੈ। ਇਸ ਸੂਚੀ ’ਚ ਜ਼ਿਲ੍ਹਾ ਬਰਨਾਲਾ ਨੇ ਪਹਿਲਾ, ਜ਼ਿਲ੍ਹਾ ਤਰਨਤਾਰਨ ਨੇ ਦੂਜਾ ਅਤੇ ਜ਼ਿਲ੍ਹਾ ਰੂਪ ਨਗਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਅੰਕੜੇ ਦੇਖੀਏ ਤਾਂ ਇਸ ਪ੍ਰੀਖਿਆ ’ਚ ਜ਼ਿਲ੍ਹਾ ਲੁਧਿਆਣਾ ਦਾ ਪ੍ਰਦਰਸ਼ਨ ਬਹੁਤ ਚੰਗਾ ਨਹੀਂ ਰਿਹਾ। ਪਿਛਲੇ ਦਿਨੀਂ ‘ਮਿਸ਼ਨ ਸ਼ਤ ਪ੍ਰਤੀਸ਼ਤ’ ਸਬੰਧੀ ਵਿਭਾਗ ਵਲੋਂ ਵੱਖ-ਵੱਖ ਯਤਨ ਕੀਤੇ ਗਏ ਸਨ ਪਰ ਲੁਧਿਆਣਾ ਦੇ ਥੱਲਿਓਂ ਦੂਜੇ ਸਥਾਨ ’ਤੇ ਆਉਣ ਕਾਰਨ ਇਨ੍ਹਾਂ ਯਤਨਾਂ ਦਾ ਮਕਸਦ ਅਜੇ ਸਫਲ ਹੁੰਦਾ ਨਜ਼ਰ ਨਹੀਂ ਆ ਰਿਹਾ।
ਇਹ ਵੀ ਪੜ੍ਹੋ : ਇਤਿਹਾਸ ’ਚ ਪਹਿਲੀ ਵਾਰ : ਸੈਸ਼ਨ ਸ਼ੁਰੂ ਹੁੰਦੇ ਹੀ ਸਕੂਲਾਂ ’ਚ ਪਹੁੰਚੀਆਂ ਕਿਤਾਬਾਂ
ਕਿਸ ਵਿਸ਼ੇ ’ਚੋਂ ਕਿੰਨੇ ਹੋਏ ਫੇਲ
ਜੇਕਰ ਸਬਜੈਕਟ ਵਾਈਜ਼ ਦੇਖਿਆ ਜਾਵੇ ਤਾਂ ਅੰਗਰੇਜ਼ੀ ਅਤੇ ਗਣਿਤ ’ਚ ਵਿਦਿਆਰਥੀਆਂ ਦੀ ਪੇਸ਼ਕਾਰੀ ਠੀਕ-ਠਾਕ ਹੀ ਰਹੀ ਹੈ। ਰਾਜ ਭਰ ਦੇ ਕੁੱਲ ਵਿਦਿਆਰਥੀਆਂ ਦਾ ਵਿਸ਼ੇ ਵਾਰ ਨਤੀਜਾ ਇਸ ਤਰ੍ਹਾਂ ਰਿਹਾ :
ਵਿਸ਼ਾ |
ਕੁੱਲ ਵਿਦਿਆਰਥੀ |
ਪਾਸ ਵਿਦਿਆਰਥੀ |
ਫੇਲ ਵਿਦਿਆਰਥੀ |
ਪੰਜਾਬੀ (ਭਾਸ਼ਾ 1) |
251437 |
251119 |
318 |
ਪੰਜਾਬੀ (ਭਾਸ਼ਾ 2) |
42408 |
42323 |
85 |
ਹਿੰਦੀ (ਭਾਸ਼ਾ 1) |
42409 |
42370 |
39 |
ਹਿੰਦੀ (ਭਾਸ਼ਾ 2) |
250885 |
2505143 |
71 |
ਉਰਦੂ (ਭਾਸ਼ਾ 1) |
01 |
01 |
00 |
ਉਰਦੂ (ਭਾਸ਼ਾ 2) |
554 |
055 |
013 |
ਇੰਗਲਿਸ਼ |
293847 |
293483 |
0364 |
ਗਣਿਤ |
293847 |
293485 |
0362 |
ਵਾਤਾਵਰਣ ਸਿੱਖਿਆ |
293847 |
293477 |
0370 |
ਸਵਾਗਤ ਜ਼ਿੰਦਗੀ |
293847 |
293552 |
0295 |
ਇਹ ਵੀ ਪੜ੍ਹੋ : ਸਖ਼ਤੀ : ਸਿੱਖਿਆ ਵਿਭਾਗ ਵਲੋਂ ਨਿੱਜੀ ਸਕੂਲਾਂ ਨੂੰ ਸਰਕੂਲਰ ਜਾਰੀ, ਹੋਵੇਗੀ ਕਾਰਵਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਹਾਈ ਅਲਰਟ ’ਤੇ ਪੰਜਾਬ ਪੁਲਸ, ਡੀ. ਜੀ. ਪੀ. ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਕੀਤੀਆਂ ਰੱਦ
NEXT STORY