ਲੁਧਿਆਣਾ (ਸੁਰਿੰਦਰ) : ਲੁਧਿਆਣਾ ਦੀ ਟ੍ਰੈਫਿਕ ਪੁਲਸ ਹੁਣ ਧੱਕੇਸ਼ਾਹੀ 'ਤੇ ਉਤਰ ਆਈ ਹੈ। ਇੱਥੇ ਬੱਸ ਅੱਡੇ 'ਤੇ ਤਾਇਨਾਤ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਪਵਨ ਕੁਮਾਰ ਨੇ ਇਕ ਆਟੋ ਚਾਲਕ ਨੂੰ ਥੱਪੜ ਮਾਰ ਦਿੱਤਾ ਅਤੇ ਉਸ ਨੂੰ ਗਾਲ੍ਹਾਂ ਵੀ ਕੱਢੀਆਂ। ਇਸ ਸਾਰੀ ਘਟਨਾ ਦੀ ਵੀਡੀਓ ਵੀ ਉੱਥੇ ਖੜ੍ਹੇ ਇਕ ਵਿਅਕਤੀ ਨੇ ਬਣਾ ਲਈ, ਜੋ ਕਿ ਕਾਫ਼ੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਟੋ ਚਾਲਕ ਨੂੰ ਗਲਤ ਪਾਰਕਿੰਗ ਦੇ ਜ਼ੁਰਮ 'ਚ ਰੋਕ ਕੇ ਏ. ਐੱਸ. ਆਈ. ਨੇ ਉਸ ਕੋਲੋਂ ਕਾਗਜ਼ ਮੰਗੇ।
ਇਹ ਵੀ ਪੜ੍ਹੋ : ਹੱਡ ਚੀਰਵੀਂ ਠੰਡ ਨਾਲ ਕੰਬ ਰਿਹਾ ਪੂਰਾ ਪੰਜਾਬ, ਮੌਸਮ ਵਿਭਾਗ ਨੇ ਫਿਰ ਜਾਰੀ ਕਰ ਦਿੱਤਾ ਅਲਰਟ
ਜਦੋਂ ਕਾਫ਼ੀ ਸਮੇਂ ਤੱਕ ਆਟੋ ਚਾਲਕ ਨੇ ਕਾਗਜ਼ ਨਾ ਦਿੱਤੇ ਤਾਂ ਏ. ਐੱਸ. ਆਈ. ਨੇ ਗੁੱਸੇ 'ਚ ਆ ਕੇ ਉਸ ਨੂੰ ਥੱਪੜ ਮਾਰ ਦਿੱਤਾ ਅਤੇ ਗਾਲ੍ਹਾਂ ਵੀ ਕੱਢੀਆਂ। ਆਟੋ ਚਾਲਕ ਦਾ ਕਹਿਣਾ ਸੀ ਕਿ ਟ੍ਰੈਫਿਕ ਮੁਲਾਜ਼ਮ ਉਨ੍ਹਾਂ ਨੂੰ ਅਗਰ ਨਗਰ ਮੁਹੱਲੇ ਜਾਣ ਲਈ ਸਵਾਰੀਆਂ ਨਹੀਂ ਚੁੱਕਣ ਦਿੰਦੇ। ਉੱਥੇ ਹੀ ਏ. ਐੱਸ. ਆਈ. ਨੇ ਥੱਪੜ ਮਾਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਨਹੀਂ ਵਿਕੇਗੀ 'ਨਕਲੀ' ਸ਼ਰਾਬ, QR ਕੋਡ ਸਕੈਨ ਕਰਦੇ ਹੀ ਸਾਹਮਣੇ ਆਵੇਗੀ ਸਾਰੀ ਡਿਟੇਲ
ਏ. ਐੱਸ. ਆਈ. ਦਾ ਕਹਿਣਾ ਹੈ ਕਿ ਉਹ ਤਾਂ ਆਟੋ ਚਾਲਕਾਂ ਨੂੰ ਅੱਗੇ ਭੇਜ ਰਹੇ ਸਨ, ਜਦੋਂ ਉਹ ਨਹੀਂ ਮੰਨੇ ਤਾਂ ਆਟੋ ਚਾਲਕ ਦਾ ਗਲਤ ਪਾਰਕਿੰਗ ਦੇ ਜ਼ੁਰਮ 'ਚ ਚਲਾਨ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਏ. ਸੀ. ਪੀ. ਟ੍ਰੈਫਿਕ ਚਰਨਜੀਵ ਲਾਂਬਾ ਦਾ ਕਹਿਣਾ ਹੈ ਕਿ ਅਜੇ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ ਅਥੇ ਨਾ ਹੀ ਕੋਈ ਅਜਿਹੀ ਸ਼ਿਕਾਇਤ ਆਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪੈਸਿਆਂ ਦੇ ਲੈਣ-ਦੇਣ ਕਾਰਨ 22 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ
NEXT STORY