ਲੁਧਿਆਣਾ (ਨਰਿੰਦਰ ਮਹਿੰਦਰੂ) : ਪੰਜਾਬ ਵਿਚ ਲਗਾਤਾਰ ਪੈ ਰਹੀ ਗਰਮੀ ਅਜੇ ਕੁੱਝ ਦਿਨ ਹੋਰ ਝੁਲਸਾਏਗੀ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਮਾਨਸੂਨ ਜੁਲਾਈ ਦੇ ਪਹਿਲੇ ਹਫਤੇ ਤੋਂ ਬਾਅਦ ਹੀ ਦਸਤਕ ਦੇਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਕਿਸਾਨ ਲਗਾਤਾਰ ਪ੍ਰੇਸ਼ਾਨ ਹਨ। ਝੋਨੇ ਲਈ ਉਸ ਨੂੰ ਪਾਣੀ ਚਾਹੀਦਾ ਹੈ ਪਰ ਪੰਜਾਬ ਵਿਚ ਮਾਨਸੂਨ 7 ਜੁਲਾਈ ਤੋਂ ਬਾਅਦ ਹੀ ਦਸਤਕ ਦੇਵੇਗਾ, ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਪਾਣੀ ਮਿਲੇਗਾ ਸਗੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੇਗੀ।
ਉਂਝ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨ ਡਾ. ਕੁਲਵਿੰਦਰ ਕੌਰ ਅਨੁਸਾਰ 4 ਤੋਂ 6 ਜੁਲਾਈ ਤੱਕ ਸੂਬੇ ਦੀਆਂ ਕਈ ਥਾਵਾਂ 'ਤੇ ਤੇਜ਼ ਹਨੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਦੇਸ਼ ਦੇ ਕਈ ਹਿੱਸਿਆਂ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ ਪਰ ਪੰਜਾਬ ਵਾਸੀਆਂ ਨੂੰ ਮਾਨਸੂਨ ਦੀ ਹਾਲੇ ਵੀ ਕੁੱਝ ਦੇਰ ਹੋਰ ਉਡੀਕ ਕਰਨੀ ਪਵੇਗੀ।
ਕੋਟਕਪੂਰਾ ਗੋਲੀਕਾਂਡ: ਗੁਰਦੀਪ ਪੰਧੇਰ ਨੇ ਸਿੱਟ ਨੂੰ ਜਮ੍ਹਾ ਕਰਵਾਏ ਜ਼ਮਾਨਤੀ ਦਸਤਾਵੇਜ਼ (ਵੀਡੀਓ)
NEXT STORY