ਲੁਧਿਆਣਾ : ਹਲਕਾ ਪੂਰਬੀ ਪਹਿਲਾਂ ਦੇਹਾਤੀ ਸੀਟ ਦਾ ਹਿੱਸਾ ਰਿਹਾ ਹੈ। ਹੁਣ ਉਸ ਵਿਚ ਨਿਗਮ ਹੱਦ ਦੇ ਅੰਦਰ ਪੈਂਦਾ ਸ਼ਹਿਰੀ ਏਰੀਆ ਹੀ ਲੈ ਕੇ ਨਵੀਂ ਸੀਟ ਬਣਾਈ ਗਈ ਹੈ, ਜਿਸ ਵਿਚ ਹਿੰਦੂ, ਮੁਸਲਮਾਨ, ਸਿੱਖ, ਐੱਸ. ਸੀ., ਗੁਰਜਰ ਵੋਟ ਬੈਂਕ ਦਾ ਸੁਮੇਲ ਹੈ। ਇਥੇ ਰਿਹਾਇਸ਼ੀ ਤੋਂ ਇਲਾਵਾ ਕਈ ਥਾਈਂ ਇੰਡਸਟਰੀ ਏਰੀਆ ਵੀ ਹੈ। ਇਥੋਂ ਵੱਡੀ ਗਿਣਤੀ ਵਿਚ ਲੋਕ ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਵੱਖ-ਵੱਖ ਕੈਟਾਗਰੀ ਦੇ ਯੂਨਿਟਾਂ ਵਿਚ ਨੌਕਰੀ ਕਰਨ ਜਾਂਦੇ ਹਨ। ਇਸ ਸੀਟ 'ਤੇ ਕਾਫੀ ਪਹਿਲਾਂ ਇਕ ਵਾਰ ਕਾਂਗਰਸ ਅਤੇ ਇਕ ਵਾਰ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ, ਜਿਨ੍ਹਾਂ ਵਿਚੋਂ ਵੀਰਪਾਲ, ਤਾਜਪੁਰੀ, ਗਾਬੜੀਆ ਅਤੇ ਬੀਰਮੀ ਮੰਤਰੀ ਵੀ ਰਹੇ ਹਨ। ਜਦੋਂਕਿ ਦਿਹਾਤੀ ਸੀਟ ਤੋਂ ਪੂਰਬੀ ਬਣਨ ਕਾਰਨ ਲਗਾਤਾਰ ਦੋ ਵਾਰ ਅਕਾਲੀ ਦਲ ਦੀ ਜਿੱਤ ਦਾ ਰਿਕਾਰਡ ਬਣਿਆ।
ਸੀਟ ਦਾ ਇਤਿਹਾਸ
ਸਾਲ ਵਿਧਾਇਕ ਪਾਰਟੀ
1980 ਵੀਰਪਾਲ ਸਿੰਘ ਕਾਂਗਰਸ
1985 ਜਗਦੇਵ ਸਿੰਘ ਤਾਜਪੁਰੀ ਅਕਾਲੀ ਦਲ
1992 ਮਲਕੀਤ ਬੀਰਮੀ ਕਾਂਗਰਸ
1997 ਹੀਰਾ ਸਿੰਘ ਗਾਬੜੀਆ ਅਕਾਲੀ ਦਲ
2002 ਮਲਕੀਤ ਬੀਰਮੀ ਕਾਂਗਰਸ
2007 ਹੀਰਾ ਸਿੰਘ ਗਾਬੜੀਆ ਅਕਾਲੀ ਦਲ
ਵਿਧਾਇਕ ਦਾ ਦਾਅਵਾ
ਵਿਧਾਇਕ ਰਣਜੀਤ ਢਿੱਲੋਂ ਦਾ ਦਾਅਵਾ ਹੈ ਕਿ ਇਹ ਇਲਾਕਾ ਬੁਨਿਆਦੀ ਸਹੂਲਤਾਂ ਦੇ ਮਾਮਲੇ ਵਿਚ ਕਾਫੀ ਪੱਛੜਿਆ ਹੋਇਆ ਸੀ, ਜਿਥੇ ਚੋਣ ਲੜਦੇ ਸਮੇਂ ਕੀਤੇ ਵਿਕਾਸ ਕਰਵਾਉਣ ਦੇ ਦਾਅਵਿਆਂ ਨੂੰ ਉਨ੍ਹਾਂ ਨੇ ਕਾਫੀ ਹੱਦ ਤਕ ਪੂਰਾ ਕਰ ਦਿੱਤਾ ਹੈ। ਇਸ ਦੇ ਲਈ ਆ ਰਹੀ ਰੁਕਾਵਟ ਨੂੰ ਦੂਰ ਕਰਵਾਉਣ ਦੇ ਲਈ 90 ਕਾਲੋਨੀਆਂ ਨੂੰ ਡਿਕਲੇਅਰ ਕਰਵਾਇਆ ਗਿਆ ਹੈ। ਇਸ ਦੇ ਲਈ ਸਰਕਾਰ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਅਤੇ ਗਲਾਡਾ ਤੋਂ ਫੰਡ ਜਾਰੀ ਕਰਵਾਏ ਗਏ। ਹਲਕਾ ਵਾਸੀਆਂ ਨੂੰ ਗੰਦੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ 3 ਆਰ. ਓ. ਸਿਸਟਮ ਲਾਏ ਜਾ ਰਹੇ ਹਨ। ਇਸੇ ਤਰ੍ਹਾਂ ਲਾਈਟਿੰਗ ਸਿਸਟਮ ਨੂੰ ਅੱਪਗ੍ਰੇਡ ਕਰਨ ਲਈ ਨਵਾਂ ਬਿਜਲੀ ਘਰ ਬਣਾਇਆ ਗਿਆ।
ਲੋਕਾਂ ਦੀ ਇਸ ਸਬੰਧੀ ਪ੍ਰਤੀਕਿਰਿਆ
ਵਾਰਡ ਨੰ.-1 ਵਿਚ ਜੋ ਨਵਾਂ ਸੀਵਰੇਜ ਪਾਇਆ ਗਿਆ, ਉਸ ਦਾ ਲੈਵਲ ਠੀਕ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿਚ ਗੰਦਾ ਪਾਣੀ ਬੈਕ ਆ ਰਿਹਾ ਹੈ। ਫਿਰ ਅਜਿਹੇ ਸੀਵਰੇਜ ਦਾ ਕੀ ਫਾਇਦਾ ਜੋ ਹੋਰ ਸਮੱਸਿਆਵਾਂ ਪੈਦਾ ਕਰੇ। -ਰਣਧੀਰ ਸਿੰਘ ਸਿਬੀਆ
ਬਹਾਦੁਰਕੇ ਰੋਡ ਦੇ ਨਾਲ ਲਗਦੇ ਕਈ ਇਲਾਕਿਆਂ ਵਿਚ ਵਿਕਾਸ ਹੋਇਆ ਹੀ ਨਹੀਂ, ਲੋਕ ਨਰਕ ਵਰਗਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਸੱਤਾਧਾਰੀ ਪਤਾ ਨਹੀਂ ਕਿਸ ਅਧਾਰ 'ਤੇ ਸਵਰਪੱਖੀ ਵਿਕਾਸ ਦੇ ਦਾਅਵੇ ਕਰ ਰਹੇ ਹਨ।-ਸੁਨੀਲ ਮੈਫਿਕ
ਬਹਾਦੁਰਕੇ ਰੋਡ ਦੀ ਇੰਡਸਟਰੀ ਸਰਕਾਰ ਨੂੰ ਇੰਨਾ ਮਾਲੀਆ ਦਿੰਦੀ ਹੈ ਪਰ ਇਥੇ ਸੜਕਾਂ ਅਤੇ ਸੀਵਰੇਜ ਦੀ ਸੁਵਿਧਾ ਦਾ ਇੰਤਜ਼ਾਰ ਹੈ। ਜੋ ਨਿਗਮ ਸੀਮਾ ਦੇ ਬਾਹਰ ਦੀ ਇੰਡਸਟਰੀ ਹੈ, ਉਸ ਨੂੰ ਵੀ ਕਵਰ ਕੀਤਾ ਜਾਵੇ। -ਤਰੁਣ ਜੈਨ ਬਾਵਾ
ਆਨੰਦਪੁਰੀ ਕਾਲੋਨੀ ਵਿਚ ਸੜਕ ਬਣਾਉਣ ਲਈ ਪੁਰਾਣੀ ਸੜਕ ਕਈ ਮਹੀਨਿਆਂ ਤੋਂ ਉਖਾੜ ਕੇ ਰੱਖੀ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। —ਰਾਕੇਸ਼ ਪਾਠਕ
ਕੈਲਾਸ਼ ਨਗਰ ਅਤੇ ਸ਼ਕਤੀ ਨਗਰ ਵਿਚ ਜੀ. ਟੀ. ਰੋਡ ਦੇ ਕਿਨਾਰੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ, ਜਿਸ ਨਾਲ ਸ਼ਵੱਛ ਭਾਰਤ ਮੁਹਿੰਮ ਦਾ ਜਨਾਜ਼ਾ ਨਿਕਲ ਰਿਹਾ ਹੈ। ਰਾਹਗੀਰਾਂ ਨੂੰ ਨੱਕ 'ਤੇ ਰੁਮਾਲ ਰੱਖ ਕੇ ਗੁਜ਼ਰਨਾ ਪੈਂਦਾ ਹੈ। —ਅਜੇ ਗਾਂਧੀ
ਆਉਣ ਵਾਲੇ ਦਿਨਾਂ 'ਚ ਕਾਂਗਰਸ 'ਚ ਪੈਣਗੇ ਵੱਡੇ ਪਟਾਕੇ : ਠੰਡਲ (ਵੀਡੀਓ)
NEXT STORY