ਨਵੀਂ ਦਿੱਲੀ- ਉਨ੍ਹਾਂ ਦੇ ਇਨਕਾਰ ਦੇ ਬਾਵਜੂਦ ਇਹ ਸਵਾਲ ਉੱਠਣਾ ਬੰਦ ਨਹੀਂ ਹੁੰਦਾ। ਕੀ ਅਰਵਿੰਦ ਕੇਜਰੀਵਾਲ ਰਾਜ ਸਭਾ ’ਚ ਜਾ ਰਹੇ ਹਨ? ਆਮ ਆਦਮੀ ਪਾਰਟੀ (ਆਪ) ਦੇ ਮੁਖੀ ਨੇ ਇਕ ਵਾਰ ਫਿਰ ਇਸ ਚਰਚਾ ਨੂੰ ਰੱਦ ਕਰ ਦਿੱਤਾ ਹੈ। ‘ਕੇਜਰੀਵਾਲ ਨਹੀਂ ਜਾ ਰਹੇ’। ਉਨ੍ਹਾਂ ਲੁਧਿਆਣਾ ਪੱਛਮੀ ਜ਼ਿਮਨੀ-ਚੋਣ ਦੇ ਨਤੀਜਿਆਂ ਤੋਂ ਬਾਅਦ ਕਿਹਾ ਪਰ ਸਿਆਸੀ ਹਲਕਿਆਂ ’ਚ ਇਹ ਸੱਚ ਨਹੀਂ ਜਾਪਦਾ। ਆਖ਼ਰ ਕੇਜਰੀਵਾਲ ਦਾ ਉਹੀ ਕਰਨ ਦਾ ਇਤਿਹਾਸ ਹੈ ਜੋ ਉਨ੍ਹਾਂ ਕਦੇ ਨਾ ਕਰਨ ਦੀ ਸਹੁੰ ਖਾਧੀ ਸੀ। ਰਾਜਨੀਤੀ ’ਚ ਦਾਖਲ ਹੋਣਾ, ਅਹੁਦਾ ਸੰਭਾਲਣਾ ਤੇ ਤਿੰਨ ਵਾਰ ਦਿੱਲੀ ਦਾ ਮੁੱਖ ਮੰਤਰੀ ਬਣਨਾ।
‘ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਵਿਧਾਨ ਸਭਾ ਜ਼ਿਮਨੀ-ਚੋਣ ’ਚ ਲੁਧਿਆਣਾ ਪੱਛਮੀ ਸੀਟ ਜਿੱਤਣ ਨਾਲ ਰਾਜ ਸਭਾ ਦੀ ਇਕ ਸੀਟ ਖਾਲੀ ਹੋ ਗਈ ਹੈ। ਇਹ ਪਾਰਟੀ ਲਈ ਇਸ ਨੂੰ ਭਰਨ ਦਾ ਇਕ ਵਧੀਆ ਮੌਕਾ ਹੈ। ਕੇਜਰੀਵਾਲ ਤੋਂ ਵਧੀਆ ਕੌਣ ਹੈ? ਉਹ ਇਸ ਸਮੇਂ ਦਿੱਲੀ ਵਿਧਾਨ ਸਭਾ ਚੋਣਾਂ ’ਚ ‘ਆਪ’ ਦੀ ਹਾਰ ਤੋਂ ਬਾਅਦ ਅਹੁਦੇ ਤੋਂ ਬਾਹਰ ਹਨ। ਉੱਥੇ ਭਾਜਪਾ ਨੇ 48 ਸੀਟਾਂ ਜਿੱਤੀਆਂ ਸਨ । ‘ਆਪ’ ਸਿਰਫ 22 ਸੀਟਾਂ ਜਿੱਤ ਸਕੀ।
ਹੁਣ ਸਿਰਫ਼ ਪੰਜਾਬ ’ਚ ਹੀ ‘ਆਪ’ ਦੀ ਸਰਕਾਰ ਹੈ । ਉੱਥੇ ਵੀ ਉਨ੍ਹਾਂ ਦੇ ਅਗਲੇ ਕਦਮ ਬਾਰੇ ਸਵਾਲ ਉਠਾਏ ਜਾ ਰਹੇ ਹਨ। ‘ਆਪ’ ਦੇ ਦੋ ਸਾਬਕਾ ਮੰਤਰੀਆਂ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਦੇ ਨਾਮ ਵੀ ਚਰਚਾ ’ਚ ਹਨ। ਇਸ ਸਾਲ ਦੇ ਸ਼ੁਰੂ ’ਚ ਜਦੋਂ ਅਰੋੜਾ ਨੂੰ ਲੁਧਿਆਣਾ ਪੱਛਮੀ ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਸੀ ਤਾਂ ਚਰਚਾ ਸੀ ਕਿ ਕੇਜਰੀਵਾਲ ਦੀ ਨਜ਼ਰ ਰਾਜ ਸਭਾ ’ਚ ਜਾਣ ਦੀ ਹੈ। ‘ਆਪ’ ਨੇ ਉਦੋਂ ਵੀ ਇਸ ਤੋਂ ਇਨਕਾਰ ਕਰ ਦਿੱਤਾ ਸੀ।
ਬੁਲਾਰੇ ਪ੍ਰਿਯੰਕਾ ਕੱਕੜ ਨੇ ਕਿਹਾ ਸੀ ਕਿ ਉਹ ਕਿਸੇ ਇਕ ਸੀਟ ਤੱਕ ਸੀਮਤ ਨਹੀਂ ਹਨ। ਫਿਰ ਵੀ ਬੁਝਾਰਤ ਬਣੀ ਹੋਈ ਹੈ : ਕੀ ਕੇਜਰੀਵਾਲ ਵਰਗਾ ਇਕ ਇੱਛਾਵਾਨ ਰਾਸ਼ਟਰੀ ਨੇਤਾ, ਜਿਸ ਨੇ 2014 ’ਚ ਵਾਰਾਣਸੀ ’ਚ ਮੋਦੀ ਵਿਰੁੱਧ ਚੋਣ ਲੜੀ ਸੀ, ਰਾਜ ਸਭਾ ਦਾ ਰਸਤਾ ਅਪਣਾਏਗਾ? ‘ਆਪ’ ਕੋਲ ਰਾਜ ਸਭਾ ਦੀਆਂ 11 ਸੀਟਾਂ ਤੇ ਲੋਕ ਸਭਾ ਦੀ ਇਕ ਸੀਟ ਹੈ। ਸੰਸਦ ਤੋਂ ਕੇਜਰੀਵਾਲ ਦੀ ਗੈਰ-ਹਾਜ਼ਰੀ ਸਪੱਸ਼ਟ ਹੈ। ਹੁਣ ਉਨ੍ਹਾਂ ਫਿਰ ਤੋਂ ਇਸ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ ਪਰ ਜੇ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਕੇਜਰੀਵਾਲ ਦੀ ‘ਨਾਂਹ’ ਅਕਸਰ ਉਦੋਂ ਹਾਂ’ ਵਿਚ ਬਦਲ ਜਾਂਦੀ ਹੈ ਜਦੋਂ ਇਹ ਉਨ੍ਹਾਂ ਦੇ ਅਨੁਕੂਲ ਹੁੰਦੀ ਹੈ।
ਧੀਆਂ ਦੇ ਤਾਹਨਿਆਂ ਤੋਂ ਦੁਖ਼ੀ ਰਿਟਾਇਰਡ ਫ਼ੌਜੀ ਪਿਓ, ਕਰੋੜਾਂ ਦੀ ਜਾਇਦਾਦ ਦਾ ਜੋ ਕੀਤਾ...
NEXT STORY