ਮਾਛੀਵਾੜਾ ਸਾਹਿਬ(ਟੱਕਰ, ਸਚਦੇਵਾ)- ਮਾਛੀਵਾੜਾ ਪੁਲਸ ਥਾਣਾ ਅਧੀਨ ਪੈਂਦੇ ਪਿੰਡ ਸ਼ਤਾਬਗੜ੍ਹ ਵਿਖੇ ਇਕ 18 ਸਾਲਾ ਲੜਕੀ ਨੂੰ ਨਸ਼ੀਲੀ ਵਸਤੂ ਖੁਆ ਕੇ 3 ਨੌਜਵਾਨਾਂ ਨੇ ਉਸ ਨਾਲ ਖੇਤਾਂ ਵਿਚ ਗੈਂਗਰੇਪ ਕੀਤਾ ਅਤੇ ਉਸ ਤੋਂ ਬਾਅਦ ਲੜਕੀ ਦੀ ਹਾਲਤ ਵਿਗੜ ਗਈ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਨਵਜੋਤ ਸਿੱਧੂ ਤੇ ਹਰੀਸ਼ ਚੌਧਰੀ ਵਿਚਾਲੇ ਪੰਜਾਬ ਭਵਨ ’ਚ ਹੋ ਰਹੀ ਅਹਿਮ ਮੀਟਿੰਗ
ਲੜਕੀ ਦੀ ਮਾਤਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਮਿਹਨਤ ਮਜ਼ਦੂਰੀ ਕਰਦੀ ਹੈ ਅਤੇ ਆਪਣੀ ਲੜਕੀ ਨਾਲ ਕੱਲ੍ਹ ਸ਼ਾਮ 4.30 ਵਜੇ ਖੇਤਾਂ ’ਚੋਂ ਪਸ਼ੂਆਂ ਲਈ ਚਾਰਾ ਲੈਣ ਲਈ ਗਈ ਸੀ। ਬਿਆਨਕਰਤਾ ਅਨੁਸਾਰ ਉਸਨੇ ਆਪਣੀ ਲੜਕੀ ਨੂੰ ਹਰੇ ਚਾਰੇ ਦੀ ਇੱਕ ਪੰਡ ਵੱਢ ਕੇ ਘਰ ਭੇਜ ਦਿੱਤਾ ਅਤੇ ਜਦੋਂ ਕੁਝ ਸਮੇਂ ਬਾਅਦ ਉਹ ਵੀ ਘਰ ਵਾਪਸ ਜਾ ਰਹੀ ਸੀ ਤਾਂ ਰਸਤੇ ਵਿਚ ਉਸਨੇ ਆਪਣੀ ਲੜਕੀ ਨੂੰ ਖੇਤਾਂ ’ਚ ਬੇਹੋਸ਼ੀ ਦੀ ਹਾਲਤ ’ਚ ਦੇਖਿਆ। ਲੜਕੀ ਦੀ ਹਾਲਤ ਦੇਖ ਉਸਨੇ ਆਪਣੇ ਪਤੀ ਨੂੰ ਬੁਲਾਇਆ ਅਤੇ ਉਸ ਨੂੰ ਘਰ ਲੈ ਆਏ। ਇਲਾਜ ਲਈ ਉਸ ਨੂੰ ਮਾਛੀਵਾੜਾ ਹਸਪਤਾਲ ਵਿਖੇ ਲਿਆਂਦਾ ਗਿਆ। ਹੋਸ਼ ’ਚ ਆਉਣ ’ਤੇ ਦੱਸਿਆ ਕਿ ਜਦੋਂ ਉਹ ਖੇਤਾਂ ’ਚ ਇਕੱਲੀ ਸੀ ਤਾਂ ਮੇਰੇ ਕੋਲ ਨੌਜਵਾਨ ਗੁਰਿੰਦਰ ਸਿੰਘ, ਯਾਦਵਿੰਦਰ ਸਿੰਘ ਤੇ ਇੱਕ ਨਾਬਾਲਗ ਸਤਵਿੰਦਰ ਕਾਲਪਨਿਕ ਨਾਂ (ਸਾਰੇ ਵਾਸੀ ਸ਼ਤਾਬਗੜ੍ਹ) ਆਏ ਅਤੇ ਮੈਨੂੰ ਕੋਈ ਨਸ਼ੀਲੀ ਚੀਜ਼ ਖੁਆ ਦਿੱਤੀ ਅਤੇ ਫਿਰ ਮੇਰੇ ਨਾਲ ਵਾਰੀ-ਵਾਰੀ ਜ਼ਬਰ-ਜਨਾਹ ਕੀਤਾ। ਪੀੜ੍ਹਤ ਲੜਕੀ ਨੂੰ ਇਲਾਜ ਲਈ ਫਿਲਹਾਲ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਸੰਤੋਖ ਸਿੰਘ ਨੇ ਦੱਸਿਆ ਕਿ ਗੈਂਗਰੇਪ ਦੇ ਕਥਿਤ ਦੋਸ਼ ਹੇਠ ਉਕਤ ਤਿੰਨੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਛੀਵਾੜਾ ਪੁਲਸ ਵਲੋਂ ਇਸ ਸਬੰਧੀ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- BSF ਦੀਆਂ ਤਾਕਤਾਂ ’ਚ ਵਾਧਾ ਪੰਜਾਬ ਦੇ ਅਧਿਕਾਰਾਂ ’ਤੇ ਡਾਕਾ ਤੇ ਸੰਘੀ ਢਾਂਚੇ ’ਤੇ ਹਮਲਾ: ਹਰਪਾਲ ਚੀਮਾ
ਉੱਥੇ ਹੀ ਗੈਂਗਰੇਪ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਲੜਕੀ ਦੇ ਯਾਦਵਿੰਦਰ ਸਿੰਘ ਨਾਲ ਸਬੰਧ ਸਨ ਅਤੇ ਦੋਵੇਂ ਇਕ-ਦੂਜੇ ਨਾਲ ਫੋਨ ’ਤੇ ਗੱਲਬਾਤ ਕਰਦੇ ਸਨ। ਕੱਲ੍ਹ ਸ਼ਾਮ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਾਡੇ ਪਰਿਵਾਰ ਨਾਲ ਝਗੜਾ ਕੀਤਾ, ਜਿਸ ਤੋਂ ਬਾਅਦ ਮਾਮਲਾ ਥਾਣੇ ਪੁੱਜਾ ਤਾਂ ਪਤਾ ਲੱਗਾ ਕਿ ਲੜਕੀ ਨੇ ਕੋਈ ਜ਼ਹਿਰੀਲੀ ਵਸਤੂ ਖਾ ਲਈ ਹੈ ਅਤੇ ਇਹ ਵੀ ਪਤਾ ਲੱਗਿਆ ਕਿ 3 ਨੌਜਵਾਨਾਂ ’ਤੇ ਗੈਂਗਰੇਪ ਦਾ ਪਰਚਾ ਦਰਜ ਕਰ ਦਿੱਤਾ ਗਿਆ।
ਰੇਲ ਰੋਕੋ ਅੰਦੋਲਨ ਦੌਰਾਨ ਕਿਸਾਨਾਂ ਨੇ ਰੇਲਵੇ ਟਰੈਕ ’ਤੇ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ
NEXT STORY