ਮਾਛੀਵਾੜਾ ਸਾਹਿਬ (ਟੱਕਰ)— ਅੱਜ ਮਾਛੀਵਾੜਾ ਨੇੜੇ ਵਗਦੀ ਸਰਹਿੰਦ ਨਹਿਰ 'ਚ 2 ਵਿਅਕਤੀ ਕੁਲਦੀਪ ਸਿੰਘ (45) ਤੇ ਗੁਰਦੀਪ ਸਿੰਘ (35) ਦੋਵੇਂ ਵਾਸੀ ਕੋਟਾਲਾ ਢਾਹਾ ਦੇ ਰੁੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਦੋਵੇਂ ਵਿਅਕਤੀ ਕੁਹਾੜਾ ਨੇੜ੍ਹੇ ਇੱਕ ਫੈਕਟਰੀ 'ਚ ਕੰਮ ਕਰਦੇ ਸਨ ਤੇ ਘਰੋਂ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੰਮ 'ਤੇ ਨਿਕਲੇ। ਸਰਹਿੰਦ ਨਹਿਰ ਦੇ ਪਵਾਤ ਪੁਲ ਨੇੜੇ ਇਨ੍ਹਾਂ ਦੋਵਾਂ ਵਿਅਕਤੀਆਂ ਦੇ ਕੱਪੜੇ ਤੇ ਮੋਟਰਸਾਈਕਲ ਬਰਾਮਦ ਹੋਏ। ਇਸ ਦੌਰਾਨ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਨਹਾਉਂਦੇ ਹੋਏ ਇਹ ਦੋਵੇਂ ਵਿਅਕਤੀ ਨਹਿਰ 'ਚ ਰੁੜ ਗਏ ਜਾਂ ਇਨ੍ਹਾਂ ਨਾਲ ਕੋਈ ਹਾਦਸਾ ਵਾਪਰਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਤੋਂ ਇਲਾਵਾ ਇਕ ਹੋਰ ਮਾਮਲੇ 'ਚ ਨੌਜਵਾਨ ਅਮਨਦੀਪ ਸਿੰਘ ਵਾਸੀ ਬਹਿਰਾਮਪੁਰ ਜਿਲ੍ਹਾ ਰੋਪੜ ਦੀ ਕਾਰ ਪਵਾਤ ਪੁਲ ਨੇੜੇ ਸਰਹਿੰਦ ਨਹਿਰ ਕਿਨਾਰੇ ਨੇੜੇ ਬਰਾਮਦ ਹੋਈ, ਜਿਸ ਵਿਚ ਉਸ ਦਾ ਪਰਸ ਤੇ ਮੋਬਾਇਲ ਮਿਲਿਆ। ਲੜਕੇ ਦੇ ਪਿਤਾ ਨੇ ਪੁਲਸ ਕੋਲ ਬਿਆਨ ਦਰਜ਼ ਕਰਵਾਏ ਕਿ ਉਸਦਾ ਲੜਕਾ ਸ਼ਾਦੀਸੁਦਾ ਹੈ ਅਤੇ ਪਿਛਲੇ 8 ਸਾਲ ਤੋਂ ਦੋਰਾਹਾ ਦੇ ਰਾਮਪੁਰ ਵਿਖੇ ਆਪਣੇ ਸਹੁਰੇ ਘਰ ਰਹਿ ਰਿਹਾ ਹੈ। ਅੱਜ ਉਸਦੀ ਕਾਰ ਨਹਿਰ ਕਿਨਾਰੇ ਮਿਲੀ ਤੇ ਖਦਸ਼ਾ ਹੈ ਕਿ ਉਸ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਪੁਲਸ ਵਲੋਂ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਨਹਿਰ ਵਿਚ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ।
ਜਿਸ ਦੀ ਮੁਹੱਬਤ 'ਚ ਘਰ ਛੱਡਿਆ, ਉਸੇ ਪ੍ਰੇਮੀ ਨੇ ਬਰਫ ਤੋੜਨ ਵਾਲੇ ਸੂਏ ਨਾਲ ਕੱਢੀਆਂ ਅੱਖਾਂ
NEXT STORY