ਤਪਾ ਮੰਡੀ(ਮਾਰਕੰਡਾ)—ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਆਜ਼ਾਦੀ ਘੁਲਾਟੀਆਂ ਵਿਚ ਮਹਾਤਮਾ ਗਾਂਧੀ ਦਾ ਨਾਂ ਮੋਹਰਲੀ ਕਤਾਰ ਵਿਚ ਆਉਂਦਾ ਹੈ। ਇਸੇ ਕਰ ਕੇ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਵਜੋਂ ਜਾਣਿਆ ਜਾਂਦਾ ਹੈ। ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਦਾ ਖ਼ਿਤਾਬ ਕਿਸ ਨੇ ਅਤੇ ਕਦੋਂ ਦਿੱਤਾ, ਇਸਦਾ ਇਲਮ ਨਾ ਭਾਰਤ ਸਰਕਾਰ ਨੂੰ ਹੈ ਅਤੇ ਨਾ ਹੀ ਕੋਈ ਦਸਤਾਵੇਜ਼ੀ ਸਬੂਤ ਭਾਰਤ ਦੇ ਰਾਸ਼ਟਰਪਤੀ ਦੇ ਦਫ਼ਤਰ ਵਿਚ ਉਪਲਬਧ ਹੈ। ਮਹਾਤਮਾ ਗਾਂਧੀ ਦੀ ਉਪਰੋਕਤ ਉਪਾਧੀ ਦੀ ਜਾਣਕਾਰੀ ਹਾਸਲ ਕਰਨ ਲਈ ਤਪਾ ਦੇ ਆਰ. ਟੀ. ਆਈ. ਕਾਰਕੁੰਨ ਸਤਪਾਲ ਗੋਇਲ ਨੇ ਜਦੋਂ ਇਸ ਬਾਰੇ ਸੂਚਨਾ ਭਾਰਤ ਦੇ ਰਾਸ਼ਟਰਪਤੀ ਦੇ ਦਫ਼ਤਰੋਂ ਹਾਸਲ ਕਰਨੀ ਚਾਹੀ ਤਾਂ ਉਸ ਦੇ ਪੱਲੇ ਨਿਰਾਸ਼ਾ ਹੀ ਪਈ। ਆਰ. ਟੀ. ਆਈ. ਕਾਰਕੁੰਨ ਸੱਤਪਾਲ ਗੋਇਲ ਨੇ ਰਾਸ਼ਟਰਪਤੀ ਦਫ਼ਤਰ ਨੂੰ ਸੂਚਨਾ ਅਧਿਕਾਰ ਤਹਿਤ ਪੱਤਰ ਲਿਖਿਆ ਤਾਂ ਲੋਕ ਸੂਚਨਾ ਅਫ਼ਸਰ ਜੇ. ਜੀ. ਸੁਬਰਾਮਣੀਅਮ ਨੇ ਜਵਾਬ ਭੇਜਿਆ ਕਿ ਰਾਸ਼ਟਰਪਤੀ ਦਫ਼ਤਰ ਨੂੰ ਇਹ ਨਹੀਂ ਪਤਾ ਕਿ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਦਾ ਦਰਜਾ ਕਿਸ ਸੰਸਥਾ ਵੱਲੋਂ ਦਿੱਤਾ ਗਿਆ। ਇਸ ਦਾ ਜਵਾਬ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਵੱਲੋਂ ਦਿੱਤਾ ਜਾਵੇਗਾ। ਰਾਸ਼ਟਰਪਤੀ ਦਫ਼ਤਰ ਵੱਲੋਂ ਪੱਤਰ ਨੂੰ ਹੋਮ ਮਨਿਸਟਰ ਦੇ ਦਫ਼ਤਰ ਭੇਜ ਕੇ ਆਪਣਾ ਪੱਲਾ ਝਾੜ ਲਿਆ ਗਿਆ। ਹੈਰਾਨੀ ਦੀ ਹੱਦ ਉਸ ਸਮੇਂ ਪਾਰ ਹੋ ਗਈ ਜਦੋਂ ਗ੍ਰਹਿ ਵਿਭਾਗ ਦੇ ਡਿਪਟੀ ਸਕੱਤਰ ਬੀ. ਕੇ. ਰਾਜਨ ਵੱਲੋਂ ਲਿਖਤੀ ਪੱਤਰ ਭੇਜਿਆ ਗਿਆ ਕਿ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਦੀ ਉਪਾਧੀ ਕਿਸ ਨੇ ਦਿੱਤੀ, ਦੀ ਜਾਣਕਾਰੀ ਉਨ੍ਹਾਂ ਨੂੰ ਵੀ ਨਹੀਂ ਹੈ।
ਟ੍ਰਿਬਿਊਨ ਚੌਕ 'ਚ ਲੜਕੀ ਨਾਲ ਛੇੜਛਾੜ ਕਰਨ ਵਾਲੇ ਕਾਰ ਸਵਾਰ ਦੋ ਨੌਜਵਾਨ ਕਾਬੂ
NEXT STORY