ਜਲੰਧਰ/ਚੰਡੀਗੜ੍ਹ (ਧਵਨ) - ਵਿਜੀਲੈਂਸ ਬਿਊਰੋ ਦੇ ਕੰਮਕਾਜ ’ਚ ਦਖਲਅੰਦਾਜ਼ੀ ਅਤੇ ਰੁਕਾਵਟ ਪਾਉਣ ਦੇ ਦੋਸ਼ਾਂ ਹੇਠ ਪੁਲਸ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਸੇਵਾਦਾਰ (ਨੌਕਰ) ਦਵਿੰਦਰ ਵੇਰਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਪਿਛਲੇ ਸਾਲ 25 ਜੂਨ ਨੂੰ ਜਦੋਂ ਮਜੀਠੀਆ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਗਿਆ ਸੀ, ਤਾਂ ਉਸ ਸਮੇਂ ਵਿਜੀਲੈਂਸ ਬਿਊਰੋ ਨੇ ਦੋਸ਼ ਲਾਇਆ ਸੀ ਕਿ ਸੇਵਾਦਾਰ ਦਵਿੰਦਰ ਵੇਰਕਾ ਨੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਨੇ ਦਵਿੰਦਰ ਵੇਰਕਾ ਦਾ ਅਦਾਲਤ ਤੋਂ 2 ਦਿਨਾਂ ਦਾ ਪੁਲਸ ਰਿਮਾਂਡ ਵੀ ਲੈ ਲਿਆ ਹੈ। ਸੰਭਵ ਹੈ ਕਿ ਪੁਲਸ ਵੱਲੋਂ ਦਵਿੰਦਰ ਵੇਰਕਾ ਤੋਂ ਮਜੀਠੀਆ ਦੇ ਸੰਦਰਭ ਵਿਚ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਤੰਦੂਰੀ ਰੋਟੀ ਖਾਣ ਦੇ ਸ਼ੌਕੀਨ ਸਾਵਧਾਨ! ਇਹ ਵੀਡੀਓ ਦੇਖ ਤੁਹਾਨੂੰ ਵੀ ਆਉਣਗੀਆਂ ਕਚੀਚੀਆਂ (Video)
ਦੱਸ ਦੇਈਏ ਕਿ ਮਜੀਠੀਆ ਦੇ ਸੇਵਾਦਾਰ (ਨੌਕਰ) ਦਵਿੰਦਰ ਵੇਰਕਾ ਨੂੰ ਅੰਮ੍ਰਿਤਸਰ ਦੇ ਸਿਵਲ ਲਾਈਨ ਪੁਲਸ ਥਾਣੇ ਵਿਚ ਰੱਖਿਆ ਗਿਆ ਹੈ। ਉਸ ਨੂੰ ਮੋਹਾਲੀ ਦੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਲਿਜਾਇਆ ਜਾ ਸਕਦਾ ਹੈ। ਦਵਿੰਦਰ ਵੇਰਕਾ ਕਾਫ਼ੀ ਸਾਲਾਂ ਤੋਂ ਮਜੀਠੀਆ ਦੀ ਰਿਹਾਇਸ਼ ’ਤੇ ਕੰਮ ਕਰ ਰਿਹਾ ਸੀ। ਮਜੀਠੀਆ ਦੀ ਗ੍ਰਿਫ਼ਤਾਰੀ ਦੇ ਸਾਢੇ 6 ਮਹੀਨੇ ਬਾਅਦ ਉਨ੍ਹਾਂ ਦੇ ਸੇਵਾਦਾਰ ਦੀ ਗ੍ਰਿਫ਼ਤਾਰੀ ਹੋਈ ਹੈ। ਵਿਜੀਲੈਂਸ ਨੇ ਜਦੋਂ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਸੀ, ਤਾਂ ਉਸ ਸਮੇਂ ਦਰਜ ਕੀਤੀ ਗਈ ਐੱਫ. ਆਈ. ਆਰ. ’ਚ ਸੇਵਾਦਾਰ ਦਾ ਨਾਂ ਸ਼ਾਮਲ ਕੀਤਾ ਗਿਆ ਸੀ। ਇਸ ਐੱਫ. ਆਈ. ਆਰ. ’ਚ ਕਈ ਹੋਰ ਅਕਾਲੀ ਆਗੂਆਂ ਦੇ ਨਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਹੁਰੇ ਘਰ ਦਾਜ ਲਈ ਤੰਗ ਪ੍ਰੇਸ਼ਾਨ ਕੀਤੀ ਜਾ ਰਹੀ ਵਿਆਹੁਤਾ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖ਼ੁਦਕੁਸ਼ੀ
NEXT STORY