ਬਰਨਾਲਾ (ਪੁਨੀਤ) : ਬਰਨਾਲਾ ਵਿਚ ਵੱਡੀ ਘਟਨਾ ਵਾਪਰੀ ਹੈ। ਬਰਨਾਲਾ ਦੇ ਇਕ ਮੰਦਰ ਵਿਚ ਧਮਾਕਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮੰਦਰ ਵਿਚ ਲੰਗਰ ਤਿਆਰ ਕਰਨ ਦੌਰਾਨ ਅਚਾਨਕ ਬਲਾਸਟ ਹੋਇਆ, ਜਿਸ ਤੋਂ ਬਾਅਦ ਅੱਗ ਲੱਗ ਗਈ ਤੇ ਕਈ ਲੋਕ ਇਸ ਦੌਰਾਨ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਇਹ ਅੱਗ ਧਨੌਲਾ ਦੇ ਪੁਰਾਣੇ ਹਨੂਮਾਨ ਮੰਦਰ ਕੰਪਲੈਕਸ 'ਚ ਬਲਾਸਟ ਤੋਂ ਬਾਅਦ ਲੱਗੀ ਹੈ। ਇਸ ਮੰਦਰ ਵਿਚ ਸੰਗਤ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਧਮਾਕੇ ਮਗਰੋਂ ਲੰਗਰ ਵਾਲੀ ਥਾਂ ਉੱਤੇ ਅੱਗ ਲੱਗ ਗਈ। ਇਸ ਦੌਰਾਨ ਕੁੱਲ 16 ਜਣਿਆਂ ਦੇ ਝੁਲਸਣ ਦੀ ਖਬਰ ਹੈ, ਜਿਨ੍ਹਾਂ ਵਿਚੋਂ 6 ਜਣੇ ਗੰਭੀਰ ਦੱਸੇ ਜਾ ਰਹੇ ਹਨ। ਜ਼ਖਮੀਆਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਗੰਭੀਰ ਜ਼ਖਮੀਆਂ ਨੂੰ ਫਰੀਦਕੋਟ ਤੇ ਚੰਡੀਗੜ੍ਹ ਵਿਚ ਰੈਫਰ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੰਮ੍ਰਿਤਸਰ 'ਚ ਨੌਜਵਾਨ 'ਤੇ ਫਾਇਰਿੰਗ, ਹਮਲਾਵਰ ਮੋਟਰਸਾਈਕਲ 'ਤੇ ਫਰਾਰ
NEXT STORY