ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਅੱਡਾ ਡਵਿਡਾ ਰਿਹਾਣਾ ਵਿਖੇ ਬੀਤੀ ਦੇਰ ਰਾਤ ਵਾਪਰੇ ਇਕ ਭਿਆਨਕ ਹਾਦਸੇ ਵਿਚ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਚਸ਼ਮਦੀਦ ਸੁਖਜੀਤ ਭੁੱਲਰ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਪਰਿਵਾਰ ਸਮੇਤ ਹਿਮਾਚਲ ਘੁੰਮਣ ਜਾ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਰਸਤੇ ਵਿਚ ਬੁਰੀ ਤਰ੍ਹਾਂ ਨੁਕਸਾਨੇ ਇਕ ਮੋਟਰਸਾਈਕਲ 'ਤੇ ਪਈ। ਉਨ੍ਹਾਂ ਰੁਕ ਕਿ ਵੇਖਿਆ ਕਿ ਪਰਿਵਾਰ ਦੇ ਤਿੰਨ ਜੀਅ ਮ੍ਰਿਤਕ ਹਾਲਾਤ ਵਿਚ ਪਏ ਸਨ ਅਤੇ ਇਕ ਛੋਟੀ ਬੱਚੀ ਗੰਭੀਰ ਹਾਲਾਤ ਵਿਚ ਇਕ ਪਾਸੇ ਪਈ ਹੋਈ ਸੀ। ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਰਕੇ ਇਹ ਦਰਦਨਾਕ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ: ਜਲ੍ਹਿਆਂਵਾਲਾ ਬਾਗ ਦੀ ਮਿੱਟੀ ਨਾਲ ਬਣਾਈ ਸ਼ਹੀਦ ਊਧਮ ਸਿੰਘ ਦੀ ਤਸਵੀਰ, ਜਲੰਧਰ ਦੇ ਵਰੁਣ ਦਾ ਸ਼ਹਾਦਤ ਨੂੰ ਸਿੱਜਦਾ
ਉਨ੍ਹਾਂ ਤੁਰੰਤ ਮੁਸਤੈਦੀ ਵਿਖਾਉਂਦੇ ਐਮਰਜੈਂਸੀ ਐਂਬੂਲੈਂਸ ਨੂੰ ਸੂਚਿਤ ਕੀਤਾ ਅਤੇ ਨਾਲ ਹੀ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ। ਜਿਸ ਤੋਂ ਬਾਅਦ ਮ੍ਰਿਤਕ ਦੇਹਾਂ ਅਤੇ ਜ਼ਖ਼ਮੀ ਬੱਚੀ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ। ਮ੍ਰਿਤਕਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਬੱਚੀ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਜੰਮੂ ਕਸ਼ਮੀਰ ਤੋਂ ਆਉਣ ਤੱਕ ਇੰਤਜ਼ਾਰ ਕੀਤਾ ਜਾਵੇਗਾ ਅਤੇ ਦੇਹਾਂ ਨੂੰ ਮੋਰਚਰੀ ਵਿਚ ਰੱਖਿਆ ਗਿਆ ਹੈ।

ਉਨ੍ਹਾਂ ਦੱਸਿਆ ਕੀ ਉਕਤ ਪਰਿਵਾਰ ਚੱਬੇਵਾਲ ਵਿਖੇ ਰਹਿ ਕੇ ਮਿਹਨਤ ਮਜ਼ਦੂਰੀ ਕਰਦੇ ਸਨ ਅਤੇ ਉਨ੍ਹਾਂ ਦਾ ਪਿਛੋਕੜ ਜੰਮੂ ਕਸ਼ਮੀਰ ਤੋਂ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਪਤੀ-ਪਤਨੀ ਦੀ ਉਮਰ 30-35 ਸਾਲ ਦੇ ਕਰੀਬ ਸੀ ਅਤੇ ਇਸ ਹਾਦਸੇ ਵਿਚ ਉਨ੍ਹਾਂ ਨਾਲ ਮਾਰੇ ਗਏ ਇਕਲੌਤੇ ਪੁੱਤਰ ਦੀ ਉਮਰ ਕਰੀਬ ਪੰਜ ਸਾਲ ਅਤੇ ਹਾਦਸੇ ਵਿਚ ਰਾਹਗੀਰਾਂ ਦੀ ਮੁਸਤੈਦੀ ਕਾਰਨ ਬਚੀ ਨੰਨ੍ਹੀ ਬੱਚੀ ਦੀ ਉਮਰ ਕਰੀਬ ਦੋ ਤਿੰਨ ਸਾਲ ਹੈ। ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! SHOs ਸਣੇ ਇਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ, ਮੇਰੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ : ਘੁਬਾਇਆ
NEXT STORY