ਫਤਿਹਗੜ੍ਹ ਸਾਹਿਬ, (ਜੱਜੀ )- ਸਰਹਿੰਦ ਤੋਂ ਥੋੜੀ ਦੂਰ ਮਾਧੋਪੁਰ ਨੇੜੇ ਇੱਕ ਵੈਲਡਿੰਗ ਦੀ ਦੁਕਾਨ ਵਿੱਚ ਧਮਾਕਾ ਹੋਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂਕਿ 1 ਵਿਅਕਤੀ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਖਬਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸੁਖਨਾਜ ਸਿੰਘ ਨੇ ਦੱਸਿਆ ਕਿ ਐੱਚ.ਪੀ. ਇੰਜੀਨੀਅਰ ਵਰਕਸ਼ਾਪ ਨੇੜੇ ਮਾਧੋਪੁਰ ਵਿੱਚ ਮਨੋਜ ਤਿਵਾੜੀ ਪੁੱਤਰ ਬਾਂਕੇ ਤਿਵਾੜੀ ਵਾਸੀ ਗੋਲਡਨ ਸਿਟੀ ਸਰਹਿੰਦ, ਅਵਤਾਰ ਸਿੰਘ ਕਾਲਾ ਪੁੱਤਰ ਜੀਤ ਸਿੰਘ ਵਾਸੀ ਪਿੰਡ ਸਾਨੀਪੁਰ ਅਤੇ ਨਰਿੰਦਰ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਪਿੰਡ ਸੁਹਾਗਹੇੜੀ ਇੱਕ ਤੇਲ ਦੇ ਟੈਂਕਰ ਨੂੰ ਵੈਲਡਿੰਗ ਕਰ ਰਹੇ ਸਨ ਕਿ ਅਚਾਨਕ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ ਮਨੋਜ ਤਿਵਾੜੀ ਅਤੇ ਅਵਤਾਰ ਸਿੰਘ ਕਾਲਾ ਦੀ ਮੌਤ ਹੋ ਗਈ, ਜਦੋਂਕਿ ਨਰਿੰਦਰ ਕੁਮਾਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।

ਡੀ.ਐੱਸ.ਪੀ. ਸੁਖਨਾਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਥਾਣਾ ਸਰਹਿੰਦ ਐੱਸ.ਐੱਚ.ਓ. ਸੰਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਅਵਤਾਰ ਸਿੰਘ ਕਾਲਾ ਦੀ ਲਾਸ਼ ਲਗਭਗ 50 ਫੁੱਟ ਦੂਰੀ 'ਤੇ ਮਿਲੀ। ਡੀ.ਐੱਸ.ਪੀ. ਸੁਖਨਾਜ ਸਿੰਘ ਨੇ ਦੱਸਿਆ ਕਿ ਫਾਰੈਂਸਿਕ ਟੀਮ ਨੂੰ ਬੁਲਾਇਆ ਗਿਆ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਧਮਾਕਾ ਕਿਵੇਂ ਹੋਇਆ।
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ, ਭਲਕੇ ਪੰਜਾਬ ਭਵਨ ਬੁਲਾਈ ਬੈਠਕ
NEXT STORY